26 ਮਈ ਤੋਂ 6 ਜੂਨ 2025 ਤੱਕ ਮੁੱਫਤ ਕੋਚਿੰਗ ਕਲਾਸਾਂ ਸ਼ੁਰੂ 

ਅੰਮ੍ਰਿਤਸਰ 23 ਮਈ 2025 : ਭਾਰਤੀ ਆਰਮੀ ਵਿੱਚ ਅੱਗਨੀਵੀਰ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਜੂਨ ਮਹੀਨੇ ਵਿੱਚ ਹੋਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ,ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਕੀਤਾ।  ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਕਮ-ਮੁੱਖ ਕਾਰਜਕਾਰੀ ਅਫਸਰ ਡੀ.ਬੀ.ਈ.ਈ , ਅੰਮ੍ਰਿਤਸਰ , ਮੇਜਰ ਅਮਿਤ ਸਰੀਨ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਅੰਮ੍ਰਿਤਸਰ ਵਿੱਚ ਹੋ ਰਹੇ ਅਗਨੀਵੀਰ ਭਰਤੀ ਲਈ ਟੈਸਟ ਦੀ ਤਿਆਰੀ ਲਈ ਪੰਜਾਬ ਸਰਕਾਰ ਵੱਲੋਂ ਨਿਵੇਕਲਾ ਕਦਮ ਚੁੱਕਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਵਾਰ ਜ਼ਿਲੇ ਵਿੱਚ ਕਰੀਬ 4700 ਤੋਂ ਵੱਧ ਨੌਜਵਾਨਾਂ ਨੇ ਭਰਤੀ ਲਈ ਅਪਲਾਈ ਕੀਤਾ ਹੈ ਤੇ ਜਿਹੜੇ ਵੀ ਨੌਜਵਾਨਾਂ ਨੇ ਭਰਤੀ ਲਈ ਅਪਲਾਈ ਕੀਤਾ ਹੈ ਉਹਨਾਂ ਨੂੰ ਸਰਕਾਰ ਵੱਲੋਂ ਲਿਖਿਤ ਟੈਸਟ ਪਾਸ ਕਰਨ ਲਈ ਮੁਫਤ ਤਿਆਰੀ ਕਰਵਾਈ ਜਾ ਰਹੀ ਹੈ। ਇਸ ਲਈ ਅੰਮ੍ਰਿਤਸਰ ਜ਼ਿਲੇ ਦੇ ਸਕੂਲ ਆਫ ਐਮੀਨੈਂਸ,ਛੇਹਰਟਾ, ਸਕੂਲ ਆਫ ਐਮੀਨੈਂਸ ਟਾਊਨ ਹਾਲ, ਅੰਮ੍ਰਿਤਸਰ, ਸਕੂਲ ਆਫ ਐਮੀਨੈਂਸ ਅਜਨਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਰਈਆ ਵਿਖੇ ਸੋਮਵਾਰ 26 ਮਈ ਤੋਂ 6 ਜੂਨ 2025 ਤੱਕ ਮੁੱਫਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆ ਜਾ ਰਹੀਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਰੋਜ਼ਗਾਰ ਅਫਸਰ ਸ਼੍ਰੀ ਮੁਕੇਸ਼ ਸਾਰੰਗਲ ਨੇ ਦੱਸਿਆ ਕਿ ਇਹਨਾਂ ਸਕੂਲਾਂ ਵਿੱਚ 2 ਬੈਚ ਚਲਾਏ ਜਾਣਗੇ ਜੋ ਕਿ ਸਵੇਰੇ 08.00 ਵਜੇ ਅਤੇ ਦੂਜਾ ਬੈਚ ਸਵੇਰੇ 11.00 ਵਜੇ ਸ਼ੁਰੂ ਹੋਵੇਗਾ। ਇਸ ਸਬੰਧੀ ਅੱਜ ਡੀ.ਬੀ.ਈ.ਈ ਅੰਮ੍ਰਿਤਸਰ ਦੇ ਹਾਲ ਵਿੱਚ ਅੱਜ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਈ.ਡੀ.ਐੱਕਸ ਕੈਂਪਸ ਤੋਂ ਸ਼੍ਰੀ ਵਿਸ਼ਾਲ ਨੇ ਵੱਖੋ-ਵੱਖਰੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ । ਆਰਮੀ ਰਿਕਰਿਊਟਮੈਂਟ ਆਫਿਸ ਅੰਮ੍ਰਿਤਸਰ ਤੋਂ ਮੇਜਰ ਫਰਜ਼ ਹੈਦਰ ਅਤੇ ਸੂਬੇਦਾਰ ਜੋਗਿੰਦਰ ਸਿੰਘ ਹਾਜ਼ਰ ਸਨ। ਇਸ ਮੌਕੇ ਚਾਰੋ ਸਕੂਲਾਂ ਤੋਂ ਅਧਿਆਪਕ ਹਾਜ਼ਰ ਸਨ। ਇਸ ਮੌਕੇ ਡਿਪਟੀ ਸੀ.ਈ.ਓ ਤੀਰਥਪਾਲ ਸਿੰਘ, ਉੱਪ ਸਿਖਿਅਕ ਅਫਸਰ ਸ਼੍ਰੀ ਰਾਜੇਸ਼ ਖੰਨਾਂ , ਜਿਲਾ ਗਾਈਡੈਂਸ ਕਾਊਂਸਲਰ ਸ਼੍ਰੀ ਸੁਖਪਾਲ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ।