- ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਕੀਤੀ ਗਈ ਸਾਫ਼-ਸਫ਼ਾਈ ਮੁਹਿੰਮ ਦੀ ਸ਼ੁਰੂਆਤ
- ਜ਼ਿਲ੍ਹਾ ਵਾਸੀਆਂ ਨੂੰ ਚੰਗੀ ਸਿਹਤ, ਤੰਦਰੁਸਤੀ ਅਤੇ ਸਾਫ਼-ਸੁਥਰੇ ਵਾਤਾਵਰਣ ਨੂੰ ਬਣਾਈ ਰੱਖਣ ਲਈ ਕੀਤੀ ਅਪੀਲ
ਤਰਨ ਤਾਰਨ, 01 ਅਕਤੂਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਦੀ ਅਗਵਾਈ ਹੇਠ 15 ਸਤੰਬਰ ਤੋਂ 02 ਅਕਤੂਬਰ 2023 ਤੱਕ ਜ਼ਿਲ੍ਹਾ ਤਰਨ ਤਾਰਨ ਵਿਖੇ ਚਲਾਈ ਜਾ ਰਹੀ ਸਵੱਛਤਾ ਹੀ ਸੇਵਾ ਮੁਹਿੰਮ 2023 ਤਹਿਤ ਅੱਜ ਜ਼ਿਲ੍ਹਾ ਤਰਨ ਤਾਰਨ ਦੀਆਂ 489 ਪਿੰਡਾਂ ਦੀਆਂ 575 ਗ੍ਰਾਮ ਪੰਚਾਇਤਾਂ ਵੱਲੋਂ ਸਵੇਰੇ 10 ਵਜੇ ਤੋਂ 11 ਵਜੇ ਤੱਕ ਸ਼਼੍ਰਮਦਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਇਸ ਸਾਫ਼-ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਪਿੰਡਾ ਅਤੇ ਸ਼ਹਿਰ ਦੇ ਵਾਸੀਆਂ ਨੂੰ ਚੰਗੀ ਸਿਹਤ, ਤੰਦਰੁਸਤੀ ਅਤੇ ਸਾਫ਼ ਸੁਥਰੇ ਵਾਤਾਵਰਣ ਨੂੰ ਬਣਾਈ ਰੱਖਣ ਲਈ ਅਪੀਲ ਕੀਤੀ। ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਪਿੰਡਾ ਦੇ ਸਰਪੰਚਾਂ, ਪੰਚਾਂ ਅਤੇ ਪਿੰਡ ਵਾਸੀਆਂ ਵੱਲੋਂ ਇਸ ਪ੍ਰੋਗਰਾਮ ਤਹਿਤ ਪਿੰਡਾ ਵਿਚ ਸਾਫ਼ ਸਫ਼ਾਈ ਕਰਵਾਈ ਗਈ ਅਤੇ ਵਿਸ਼ੇਸ ਤੌਰ ‘ਤੇ ਆਪਣੇ ਪਿੰਡਾਂ ਵਿੱਚੋ ਪਲਾਸਟਿਕ ਕੂੜੇ ਨੂੰ ਖ਼ਤਮ ਕਰਨ ਲਈ ਮੁਹਿੰਮ ਵਿੱਢੀ ਗਈ, ਜਿਸ ਤਹਿਤ ਪਿੰਡਾਂ ਦੀਆਂ ਗਲੀਆ ਵਿੱਚ ਪਏ ਹੋਏ ਪਲਾਸਟਿਕ ਦੇ ਲਿਫਾਫਿਆਂ, ਪਲਾਸਟਿਕ ਦੀਆਂ ਬੋਤਲਾਂ ਅਤੇ ਹੋਰ ਡਿਸਪੋਜ਼ਲ ਕਚਰੇ ਨੂੰ ਆਪਣੇ ਪਿੰਡ ਵਿੱਚੋ ਇੱਕਠਾ ਕਰਨ ਉਪਰੰਤ ਮਿਉਂਸੀਪਲ ਕਾਰਪੋਰੇਸ਼ਨ/ਨਗਰ ਕੌਂਸਲ ਅਤੇ ਨਗਰ ਪੰਚਇਤਾਂ ਵਲੋ ਬਣਾਏ ਗਏ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ‘ਤੇ ਡਿਸਪੋਜ਼ ਆਫ ਅਤੇ ਰੀਸਾਈਕਲ ਕਰਨ ਲਈ ਭੇਜਿਆ ਗਿਆ। ਇਹਨਾਂ ਪ੍ਰੋਗਰਾਮਾਂ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਮੂਹ ਉਪ ਮੰਡਲ ਇੰਜੀਨੀਅਰ, ਜੂਨੀਅਰ ਇੰਜੀਨੀਅਰ, ਬਲਾਕ ਕੋਆਰਡੀਨੇਟਰਜ਼ ਅਤੇ ਰੂਰਲ ਡਿਵੈਲਪਮੈਂਟ ਵਿਭਾਗ ਦੇ ਸਮੂਹ ਪੰਚਾਇਤ ਸਕੱਤਰਾਂ ਅਤੇ ਐੱਸ. ਆਰ. ਐੱਲ. ਐੱਮ ਵਲੋ ਬਣਾਏ ਗਏ ਸੈਲਫ਼ ਹੈਲਪ ਗਰੁੱਪਾਂ ਵੱਲੋ ਭਾਗ ਗਿਆ।ਸ਼੍ਰੀ ਰਜਤ ਗੋਪਾਲ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲਾ ਸੈਨੀਟੇਸ਼ਨ ਅਫ਼ਸਰ ਜਲ ਸਪਲਾਈ ਵਿਭਾਗ ਤਰਨ ਤਾਰਨ ਦੀ ਨਿਗਰਾਨੀ ਹੇਠ ਭਾਰਤ ਸਰਕਾਰ ਦੁਆਰਾ ਬਣਾਏ ਗਏ ਸਵੱਛਤਾ ਹੀ ਸੇਵਾ ਪੋਰਟਲ ਤੇ ਕੁੱਲ 490 ਬਣਾਏ ਗਏ ਈਵੈਂਟ ਨੂੰ ਸਾਫ਼-ਸਫ਼ਾਈ ਸ਼਼੍ਰਮਦਾਨ ਦੀ ਮੁਹਿੰਮ ਦੀ 11 ਵਜੇ ਤੱਕ ਕੀਤੀ ਗਈ ਸਮਾਪਤੀ ਬਾਅਦ ਪ੍ਰੀ ਅਤੇ ਪੋਸਟ ਗਤੀਵਿਧੀਆਂ ਦੀਆਂ ਤਸਵੀਰਾਂ ਨੂੰ ਅੱਪਲੋਡ ਕਰਕੇ ਈਵੈਂਟ ਨੂੰ ਮੁਕੰਮਲ ਕੀਤਾ ਗਿਆ।