ਅੰਮ੍ਰਿਤਸਰ 30 ਮਾਰਚ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਂਨ ਹਰਮੀਤ ਸਿੰਘ ਕਾਲਕਾ , ਜਨਰਲ ਸਕੱਤਰਸ ਜਗਦੀਪ ਸਿੰਘ ਕਾਹਲੋਂ, ਸੀਨੀਅਰ ਮੀਤ ਪ੍ਰਧਾਂਂਨ ਹਰਵਿੰਦਰ ਸਿੰਘ ਕੇ ਪੀ, ਮੀਤ ਪ੍ਰਧਾਂਨ ਆਤਮਾਂ ਸਿੰਘ ਲੁਬਾਣਾਂ, ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ, ਜਾਇੰਟ ਸਕੱਤਰ ਜਸਮੇਨ ਸਿੰਘ ਨੋਨੀ , ਭੁਪਿੰਦਰ ਸਿੰਘ ਭੁੱਲਰ ਅਤੇ ਦਿੱਲੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾਂ ਨੇ ਪ੍ਰੈਸ ਨੂੰ ਜਾਣਕਾਰੀ ਦੇਦਿਆਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਪੰਥ ਅਕਾਲੀ ਦਲ ਬੁੱਢਾ ਦਲ ਦੇ 6ਵੇਂ ਮੁੱਖੀ ਜਥੇਦਾਰ ਅਕਾਲੀ ਫੂਲਾ ਸਿੰਘ ਦੇ 200 ਸਾਲਾ ਸ਼ਹੀਦੀ ਦਿਹਾੜੇ ਅਤੇ ਜੱਥੇਦਾਰ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਦਿੱਲੀ ਫਤਹਿ ਦਿਵਸ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਵਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ 6 ਅਪਰੈਲ ਨੂੰ ਨਗਰ ਕੀਰਤਨ, ਸ੍ਰੀ ਗੁਰੂ ਗ੍ਰੰਥ ਸਾਹਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ, ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰੰਭ ਹੋ ਕੇ ,ਜੰਡਿਆਲਾ ,ਬਿਆਸ,ਕਰਤਾਰਪੁਰ ਸਾਹਿਬ, ਜਲੰਧਰ, ਫਗਵਾੜਾ, ਲੁਧਿਆਂਣਾਂ, ਖੰਨਾ , ਮੰਡੀ ਗੋਬਿੰਦਗੜ , ਸਰਹੰਦ , ਰਾਜਪੁਰਾ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦਵਾਰਾ ਮੰਜੀ ਸਹਿਬ ਅੰਬਾਲਾ ਵਿਖੇ ਪੁੱਜੇਗਾ ।ਇਥੇ ਰਾਤਰੀ ਵਿਸ਼ਰਾਮ ਹੋਵੇਗਾ। ਅਗਲੇ ਦਿਨ 7ਅਪਰੈਲ ਨੂੰ ਪਿੱਪਲੀ ਸਾਹਿਬ ,ਕਰਨਾਲ,ਪਾਣੀਪਤ ,ਸਿੰਘੂ ਬਾਰਡਰ,,ਗੁਰਦਵਾਰਾ ਮਜਨੂੰ ਕਾ ਟਿੱਲਾ ਪੁੱਜ ਕੇ ਸਮਾਪਤ ਹੋਵੇਗਾ।ਇਸ ਮਹਾਨ ਦਿਵਸ ਤੇ ਜੱਥੇਦਾਰ ਬਾਬਾ ਬਘੇਲ ਸਿੰਘ ,ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆ,ਜੱਥੇਦਾਰ ਤਾਰਾ ਸਿੰਘ ਘੇਬਾ,ਜੱਥੇਦਾਰ ਮਹਾਂ ਸਿੰਘ ਸ਼ੁਕਰਚੱਕੀਆ ਦੀ ਯਾਦ ਸੱਜ਼ਰੀ ਕੀਤੀ ਜਾਵੇਗੀ ਜਿੰਨਾ ਨੇ ਦਿੱਲੀ ਦੇ ਲਾਲ ਕਿਲੇ ਤੇ ਕਬਜਾ ਕਰਕੇ ਦਿੱਲੀ ਤੇ ਹਕੂਮਤ ਕੀਤੀ ਅਤੇ ਸਿੱਖ ਕੌਮ ਦਾ ਦੁਨੀਆ ਦੇ ਇਤਿਹਾਸ ਚ ਨਾਮ ੳੱਚਾ ਕੀਤਾ ।ਉਕਤ ਆਗੂਆਂ ਨੇ ਸਮੂਹ ਨਾਨਕ ਲੇਵਾ ਸਾਧ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੀਰਤਨ ਚ ਵੱਡੀ ਗਿਣਤੀ ਚ ਹਾਜ਼ਰੀਆਂ ਭਰਕੇ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਤੇ ਗੁਰੂ ਘਰ ਦੀਆਂ ਖੁਸ਼ੀਆ ਪਾਪਤ ਕਰਨ ।