ਟਿੱਪਰ ਅਤੇ ਕਾਰ ਵਿਚਕਾਰ ਹੋਈ ਟੱਕਰ, ਕਾਰ ਚਾਲਕ ਦੀ ਮੌਤ 

ਹਰਚੋਵਾਲ, 7 ਜਨਵਰੀ 2025 : ਕਸਬਾ ਹਰਚੋਵਾਲ ਨੇੜੇ ਟਿੱਪਰ ਟਰੱਕ ਅਤੇ ਕਾਰ ਵਿਚਕਾਰ ਟੱਕਰ ਹੋ ਗਈ ਹੈ, ਦੱਸ ਦੇਈਏ ਕਿ ਇਸ ਟੱਕਰ ਦੇ ਵਿੱਚ ਕਾਰ ਚਾਲਕ ਦੀ ਮੌਤ ਹੋ ਜਾਣ ਦਾ ਬਹੁਤ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੁੱਖ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਫਰਵਾਲ ਜੋ ਕਿ ਫੌਜ ਵਿੱਚ ਕਰਨਲ ਸੀ ਅਤੇ ਛੁੱਟੀ ’ਤੇ ਸੀ, ਆਪਣੀ ਕਾਰ ਤੇ ਸਵਾਰ ਹੋ ਕੇ ਗੁਰਦਾਸਪੁਰ ਵੱਲ ਜਾ ਰਿਹਾ ਸੀ। ਦੱਸ ਦੇਈਏ ਕਿ ਜਦੋਂ ਇਹ ਪਿੰਡ ਤੁਗਲਵਾਲਾ ਨੇੜੇ ਪੁੱਜਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਿੱਪਰ ਦੀ ਕਾਰ ਅਤੇ ਟਰੱਕ ਵਿਚਕਾਰ ਅਚਾਨਕ ਟੱਕਰ ਹੋ ਗਈ ਅਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ, ਜਦਕਿ ਗੁਰਮੁੱਖ ਸਿੰਘ ਕਾਫ਼ੀ ਮੁਸ਼ਕਲ ਤੋਂ ਬਾਅਦ ਕਾਰ ਵਿੱਚ ਫਸ ਗਿਆ ਉਸ ਨੂੰ ਗੰਭੀਰ ਜ਼ਖਮੀ ਹਾਲਤ ‘ਚ ਗੱਡੀ ‘ਚੋਂ ਬਾਹਰ ਕੱਢਿਆ ਗਿਆ। ਦੂਜੇ ਪਾਸੇ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ 108 ਦੇ ਪਾਇਲਟ ਬਲਬੀਰ ਸਿੰਘ ਅਤੇ ਈ.ਐਮ.ਟੀ ਗੁਰਪ੍ਰੀਤ  ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਉਕਤ ਕਾਰ ਚਾਲਕ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।