ਬਟਾਲਾ, 15 ਅਪ੍ਰੈਲ : ਚੀਫ਼ ਖ਼ਾਲਸਾ ਦੀਵਾਨ ਹੇਠ ਸਫ਼ਲਤਾ ਪੂਰਵਕ ਚੱਲ ਰਹੇ 50 ਸਕੂਲਾਂ ਦੀ ਲੜ੍ਹੀ ਵਿਚ ਵਾਧਾ ਕਰਦਿਆਂ ਅੱਜ ਬਟਾਲਾ ਵਿਖੇ ਭਾਈ ਵੀਰ ਸਿੰਘ ਜੀ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇਕ ਨਵੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਨੀਂਹ ਪੱਥਰ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਵੱਲੋ ਰੱਖਿਆ ਗਿਆ। ਉਪਰੰਤ ਆਨਰੇਰੀ ਸਕੱਤਰ ਸ੍ਰ.ਸਵਿਦਰ ਸਿੰਘ ਕੱਥੂਨੰਗਲ ਸਮੇਤ ਦੀਵਾਨ ਪ੍ਰਬੰਧਕਾਂ ਅਤੇ ਮੈਂਬਰ ਸਾਹਿਬਾਨ ਵੱਲੋ ਸਕੂਲ ਨਿਰਮਾਣ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਸਮਾਰੋਹ ਵਿਚ ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਦਾ ਸੁਆਗਤ ਉੱਘੀਆਂ ਰਾਜਨੀਤਿਕ ਅਤੇ ਸਮਾਜਿਕ ਸਖ਼ਸੀਅਤਾਂ ਵੱਲੋ ਬਹੁਤ ਗਰਮਜੋਸ਼ੀ ਨਾਲ ਕੀਤਾ ਗਿਆ। ਉਪਰੰਤ ਦੀਵਾਨ ਪ੍ਰਬੰਧਕਾਂ ਵੱਲੋ ਅਕਾਲਪੁਰਖ ਅੱਗੇ ਨਵੇਂ ਸਕੂਲ ਦੀ ਬਿਲਡਿੰਗ ਉਸਾਰੀ ਦੀ ਸਫਲ ਸੰਪੂਰਨਤਾ ਲਈ ਅਰਦਾਸ ਕੀਤੀ ਗਈ। ਇਸ ਮੋਕੇ ਪ੍ਰਧਾਨ ਡਾ.ਨਿੱਜਰ ਨੇ ਕਿਹਾ ਕਿ ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਚੀਫ਼ ਖ਼ਾਲਸਾ ਦੀਵਾਨ ਵੱਲੋ ਆਯੋਜਿਤ 67ਵੀਂ ਸਿੱਖ ਵਿਦਿਅਕ ਕਾਨਫਰੰਸ ਵਿਚ ਪਾਸ ਹੋਏ ਮਤੇ ਅਨੁਸਾਰ ਭਾਈ ਵੀਰ ਸਿੰਘ ਜੀ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ ਨਵਾਂ ਸਕੂਲ ਖੋਲਣ ਦਾ ਫੈਸਲਾ ਲਿਆ ਗਿਆ ਸੀ ਜਿਸ ਅਨੁਸਾਰ ਅੱਜ ਬਟਾਲਾ ਦੇ ਅਰਬਨ ਅਸਟੇਟ ਵਿਖੇ ਦੋ ਏਕੜ ਜ਼ਮੀਨ ਤੇ ਇਕ ਵਰਲਡ ਕਲਾਸ ਸਕੂਲ ਦਾ ਨਿਰਮਾਣ ਸ਼ੁਰੂ ਹੋ ਰਿਹਾ ਹੈ ਜਿਸਦੀ ਅਨੁਮਾਨਤ ਲਾਗਤ 20 ਕਰੋੜ ਰੁਪਏ ਹੋਵੇਗੀ। ਪੂਰੀ ਤਰ੍ਹਾਂ ਤਕਨੀਕੀ ਸੁਵਿਧਾਵਾਂ ਨਾਲ ਲੈਸ ਇਸ ਸਕੂਲ ਵਿਚ ਵਰਲਡ ਕਲਾਸ ਕੁਆਇਟੀ ਐਜੂਕੇਸ਼ਨ ਅਤੇ ਵਿਦਿਆਰਥੀਆਂ ਲਈ ਸਮਾਰਟ ਬਿਜੀਟਲ ਕਲਾਸਾਂ, ਕੰਪਿਊਟਰ ਸਾਇੰਸ, ਇੰਗਲਿਸ਼ ਸਪੀਕਿੰਗ ਲੈਬਜ਼, ਕਾਨਫੰਰਸ ਹਾਲ, ਰੀਕ੍ਰੀਏਸ਼ਨਲ ਰੂਮਜ਼, ਸਪੋਰਟਸ ਹਾਲਜ਼ ਅਤੇ ਖੁੱਲੇ ਖੇਡ ਮੈਦਾਨ ਬਣਾਏ ਜਾਣਗੇ। ਇਸਦੇ ਨਾਲ ਹੀ ਸਕੂਲ ਵਿਚ ਆਧੁਨਿਕ ਅਤੇ ਤਕਨੀਕੀ ਆਡੀਓ-ਵੀਡੀਓ ਉਪਕਰਨਾਂ ਨਾਲ ਸੁੱਸਜਿਤ ਆਡੀਟੋਰਿਯਮ ਵੀ ਬਣਾਇਆ ਜਾਵੇਗਾ। ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਸੁਵਿਧਾਵਾਂ ਪੱਖੋਂ ਇਹ ਸਕੂਲ ਇੰਟਰਨੈਸ਼ਨਲ ਪੱਧਰ ਦਾ ਬਣਾਇਆ ਜਾਵੇਗਾ ਜਿਥੇ ਵਿਦਿਆਰਥੀਆਂ ਨੂੰ ਸਟ੍ਰੈਸ ਫ੍ਰੀ ਲਰਨਿੰਗ ਮਾਹੋਲ ਵਿਚ ਆਧੁਨਿਕ ਟੀਚਿੰਗ ਮੈਥੋਡੋਲਿਜੀ ਨਾਲ ਉੱਚ ਪੱਧਰੀ ਸਿੱਖਿਆ ਦੇਣ ਦੇ ਨਾਲ-ਨਾਲ ਆਪਣੇ ਧਰਮ ਅਤੇ ਵਿਰਸੇ ਨਾਲ ਜ਼ੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਦੀਵਾਨ ਪ੍ਰਬੰਧਕਾਂ ਨੇ ਆਰਕੀਟੈਕਟ ਡਾ.ਐਮੀ ਅਰੋੜਾ ਅਤੇ ਠੇਕੇਦਾਰ ਸੰਧੂ ਬਿਲਡਰਜ਼ ਦੀ ਟੀਮ ਨੂੰ ਸਕੂਲ ਲੈਬਜ਼ ਅਤੇ ਖੇਡ ਮੈਦਾਨਾਂ ਨੂੰ ਰਾਸ਼ਟਰੀ/ਅੰਤਰ ਰਾਸ਼ਟਰੀ ਮਾਪਦੰਡਾਂ ਮੁਤਾਬਿਕ ਨਿਰਮਾਣ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ, ਸਥਾਨਕ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ, ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿਘ ਢਿਲੋ, ਆਨਰੇਰੀ ਜੁਆਇੰਟ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਸ੍ਰ.ਦੀਪਕਰਨ ਸਿੰਘ ਰੰਧਾਵਾ, ਐਮ.ਐਲ.ਏ ਬਟਾਲਾ ਸ੍ਰ.ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਸੁਪਤਨੀ ਸ੍ਰੀਮਤੀ ਰਾਜਬੀਰ ਕੋਰ ਕਲਸੀ, ਚੇਅਰਮੈਨ ਇੰਮਪੂਰਵਮੈਟ ਟਰੱਸਟ ਬਟਾਲਾ ਸ੍ਰੀ ਨਰੇਸ਼ ਗੋਇੰਲ, ਸੀਨੀਅਰ ਆਪ ਨੇਤਾ ਸ੍ਰੀ ਯਸਪਾਲ ਚੋਹਾਨ, ਕੌਸਲਰ ਬਲਵਿੰਦਰ ਸਿੰਘ ਮਿੰਟਾ ਅਤੇ ਸ੍ਰੀ ਰਕੇਸ਼ ਤੁਲੀ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪ੍ਰੋ.ਹਰੀ ਸਿੰਘ, ਡਾ.ਸੂਬਾ ਸਿੰਘ ਸ੍ਰ.ਰਬਿੰਦਰਬੀਰ ਸਿੰਘ ਭੱਲਾ, ਸ੍ਰ.ਹਰਿੰਦਰ ਸਿੰਘ ਸੇਠੀ, ਸ੍ਰ.ਮਨਮੋਹਨ ਸਿੰਘ, ਹਰਵਿੰਦਰਪਾਲ ਸਿੰਘ ਚੁੱਘ, ਸ੍ਰ.ਅਜੀਤ ਸਿੰਘ ਤੁਲੀ, ਸ੍ਰ.ਇੰਦਰਜੀਤ ਸਿੰਘ ਅੜੀ, ਸ੍ਰ.ਅਵਤਾਰ ਸਿੰਘ ਘੁੱਲਾ, ਸ੍ਰ.ਅਵਤਾਰ ਸਿੰਘ ਬੁੱਟਰ, ਸ੍ਰ.ਹਰਸ਼ਦੀਪ ਸਿੰਘ, ਸ੍ਰ.ਗੁਰਪ੍ਰੀਤ ਸਿੰਘ ਸੇਠੀ, ਡਾ.ਆਤਮਜੀਤ ਸਿੰਘ ਬਸਰਾ, ਸ੍ਰ.ਸਰਜੋਤ ਸਿੰਘ ਸਾਹਨੀ, ਸ੍ਰ.ਰਮਨੀਕ ਸਿੰਘ, ਸ੍ਰ.ਅਜੀਤ ਸਿੰਘ ਅਨੇਜਾ, ਸ੍ਰ.ਅਮਰਦੀਪ ਸਿੰਘ ਮਰਵਾਹਾ ਹਾਜ਼ਰ ਸਨ।