- ਸਮਾਜ ਵਿਰੋਧੀ ਅਨਸਰ ਲੋਕਾਂ ਦੇ ਕੱਟੜ ਦੁਸ਼ਮਣ : ਡੀਐਸਪੀ ਪ੍ਰੀਤਇੰਦਰ ਸਿੰਘ
ਭਿੱਖੀਵਿੰਡ, 27 ਅਕਤੂਬਰ : ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬੇ ਫੇਲ ਕਰਨ ਲਈ ਸਰਹੱਦੀ ਸੁਰੱਖਿਆ ਬਲ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਸਰਚ ਅਪਰੇਸ਼ਨ ਦੌਰਾਨ ਸਰਹੱਦੀ ਪਿੰਡ ਮਸਤਗੜ ਵਿਖੇ ਖੇਤਾਂ ਵਿੱਚੋਂ ਮਾਰੂ ਨਸ਼ੇ ਹੈਰੋਇਨ ਦਾ ਪੈਕਟ ਬਰਾਮਦ ਹੋਇਆ ਜਿਸ ਦਾ ਵਜਨ ਸਾਢੇ ਤਿੰਨ ਕਿਲੋਗ੍ਰਾਮ ਦੱਸਿਆ ਜਾਂਦਾ ਹੈ। ਬਰਾਮਦ ਹੈਰੋਇਨ ਸਬੰਧੀ ਪੁਲਿਸ ਥਾਣਾ ਖੇਮਕਰਨ ਵਿਖੇ ਐਫ.ਆਈ.ਆਰ ਨੰਬਰ 101 ਮਿਤੀ 27/10/23 ਅਧੀਨ 21ਸੀ ਐਨਡੀਪੀਐਸ ਐਕਟ 10,11,12 ਏਅਰਕ੍ਰਾਫਟ ਐਕਟ 1934 ਦੇ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਸੁਪਰਡੈਂਟ ਪੁਲਿਸ ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਕਿਹਾ ਬੀਐਸਐਫ 101 ਬਟਾਲੀਅਨ ਜਵਾਨ ਮੁਸਤੈਦੀ ਨਾਲ ਪਹਿਰਾ ਦੇ ਰਹੇ ਸਨ ਸਰਹੱਦੀ ਪਿੰਡ ਮਸਤਗੜ ਥਾਣਾ ਖੇਮਕਰਨ ਸਵੇਰੇ 3 ਵਜੇ ਡਰੋਨ ਦੀ ਆਵਾਜਾਈ ਸੁਣਾਈ ਦਿੱਤੀ ਜਿਸ ਤੇ ਬੀਐਸਐਫ ਵੱਲੋਂ ਪੁਲਿਸ ਥਾਣਾ ਖੇਮਕਨ ਵਿਖੇ ਸੂਚਨਾ ਦੇਣ ਉਪਰੰਤ ਸਵੇਰੇ11 ਵਜੇ ਦੇ ਦਰਮਿਆਨ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰਕੇ ਜਗਜੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਮਸਤਗੜ੍ਹ ਥਾਣਾ ਖੇਮਕਰਨ ਦੇ ਖੇਤਾਂ ਵਿੱਚੋਂ ਇੱਕ ਪੈਕੇਟ ਹੈਰੋਇਨ 03 ਕਿਲੋ 334 ਗ੍ਰਾਮ ਪੈਕਿੰਗ ਸਮੱਗਰੀ ਬਰਾਮਦ ਕੀਤੀ ਗਈ। ਉਹਨਾਂ ਨੇ ਕਿਹਾ ਬਰਾਮਦ ਕੀਤੀ ਗਈ ਹੈਰੋਇਨ ਮਾਮਲੇ 'ਚ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।