ਤਰਨਤਾਰਨ, 9 ਅਪ੍ਰੈਲ : ਉਤਰ ਪ੍ਰਦੇਸ਼ ਦੇ ਕੁਝ ਤਸਕਰਾਂ ਵਲੋਂ ਬੇ-ਜ਼ੁਬਾਨ ਜਾਨਵਰਾਂ ਦੀ ਤਸਕਰੀ ਦੀਆਂ 5 ਵੱਡੀਆਂ ਗੱਡੀਆਂ 'ਚੋ 500 ਦੇ ਕਰੀਬ ਜਾਨਵਰਾਂ ਨੂੰ ਬੇ-ਰਹਿਮੀ ਨਾਲ ਬੰਦ ਕੀਤਾ ਗਿਆ ਸੀ, ਨੂੰ ਵਿਧਾਇਕ ਕਸ਼ਮੀਰ ਸਿੰਘ ਸੋਹਲ ਅਤੇ ਪੁਲਿਸ ਵਲੋਂ ਛੁਡਵਾਇਆ ਗਿਆ । ਇਸ ਮੌਕੇ ਵਿਧਾਇਕ ਸੋਹਲ ਨੇ ਦੱਸਿਆ ਕਿ ਜਾਨਵਰਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। 500 ਦੇ ਕਰੀਬ ਜਾਨਵਰ ਬੰਦ ਬਾਡੀ ਗੱਡੀਆਂ 'ਚੋਂ ਬਾਹਰ ਕੱਢੇ ਗਏ। ਜਿਨ੍ਹਾਂ ਚ ਵਧੇਰੇ ਗਿਣਤੀ ਮੱਝਾਂ-ਝੋਟੀਆਂ-ਕੱਟੇ-ਕਟੀਆਂ ਸਨ। ਕਈ ਜਾਨਵਰਾਂ ਤੇ ਤਸ਼ੱਦਦ ਕਰਕੇ ਉਹਨਾਂ ਦੀਆਂ ਲੱਤਾਂ ਤੋੜੀਆਂ ਹੋਈਆਂ ਸਨ ਅਤੇ ਜਾਨਵਰ ਭੁੱਖੇ ਪਿਆਸੇ ਬੰਦ ਕੀਤੇ ਗਏ ਸਨ। ਇਸ ਮਾਮਲੇ 'ਚ ਕਥਿਤ 7 ਦੋਸੀਆਂ ਨੂੰ ਕਾਬੂ ਕੀਤਾ ਗਿਆ ਹੈ।