ਕੀਵ : ਯੂਕਰੇਨ ਦੇ ਲੁਹਾਂਸਕ, ਡੋਨੈਸਕ, ਖੇਰਸਾਨ ਤੇ ਜਪੋਰੀਜੀਆ ਖੇਤਰਾਂ ਦੇ ਰੂਸ ’ਚ ਸ਼ਾਮਲ ਹੋਣ ਦੇ ਮਤੇ ’ਤੇ ਰੈਫਰੈਂਡਮ ਸ਼ੁਰੂ ਹੋ ਗਿਆ ਹੈ। 23 ਸਤੰਬਰ ਨੂੰ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ 27 ਸਤੰਬਰ ਤਕ ਚੱਲੇਗੀ। ਰੂਸੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਰਾਸ਼ਟਰ ਦੇ ਨਾਂ ਸੰਬੋਧਨ ’ਚ ਇਸ ਸਬੰਧੀ ਐਲਾਨ ਕੀਤਾ ਸੀ। ਯੂਕਰੇਨ ਤੇ ਉਸਦੇ ਸਹਿਯੋਗੀ ਪੱਛਮੀ ਦੇਸ਼ਾਂ ਨੇ ਰੈਫਰੈਂਡਮ ਦੀ ਨਿਖੇਧੀ ਕੀਤੀ ਹੈ ਤੇ ਇਸ ਨੂੰ ਗੈਰ-ਕਾਨੂੰਨੀ ਕਿਹਾ ਹੈ। ਰੂਸ ਦੇ ਇਸ ਕਦਮ ਨਾਲ ਹਾਲਾਤ ਤੇ ਵਿਗੜਨ ਦਾ ਖਦਸ਼ਾ ਹੈ। ਰੂਸ ਦੇ....
ਅੰਤਰ-ਰਾਸ਼ਟਰੀ
ਏਐਨਆਈ, ਢਾਕਾ : ਬੰਗਲਾਦੇਸ਼ ਦੇ ਪੰਚਗੜ੍ਹ ਵਿੱਚ ਕਿਸ਼ਤੀ ਪਲਟਣ ਕਾਰਨ ਹੁਣ ਤਕ 60 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 26 ਸੀ, ਜੋ ਹੁਣ ਵਧ ਗਈ ਹੈ। ਡੇਲੀ ਸਟਾਰ ਨੇ ਵਧੀਕ ਡਿਪਟੀ ਕਮਿਸ਼ਨਰ ਦੇ ਹਵਾਲੇ ਨਾਲ ਕਿਹਾ ਕਿ ਦੀਪਾਂਕਰ ਰਾਏ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ 25 ਔਰਤਾਂ ਅਤੇ 13 ਬੱਚੇ ਸ਼ਾਮਲ ਹਨ। ਇਹ ਸਾਰੇ ਲੋਕ ਇੱਕ ਕਿਸ਼ਤੀ ਵਿੱਚ ਸਵਾਰ ਹੋ ਕੇ ਮਹਾਲਿਆ (ਤਿਉਹਾਰ) ਮਨਾਉਣ ਲਈ ਬੋਦੇਸ਼ਵਰੀ ਮੰਦਰ ਜਾ ਰਹੇ ਸਨ। ਰਿਪੋਰਟ ਮੁਤਾਬਕ ਮਾਰੀਆ....
ਕੈਨੇਡਾ : ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਵੱਲੋਂ ਜਾਰੀ ਹੁਣੇ ਜਾਰੀ ਸੂਚਨਾ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ, ਕੈਨੇਡਾ ਸਰਕਾਰ ਨੇ ਕੈਨੇਡਾ ਵਾਸੀਆਂ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਲਈ ਸਰਹੱਦੀ ਪ੍ਰਬੰਧਨ ਲਈ ਇੱਕ ਪੱਧਰੀ ਪਹੁੰਚ ਅਪਣਾਈ ਹੈ। ਜਿਵੇਂ ਕਿ ਮਹਾਮਾਰੀ ਦੀ ਸਥਿਤੀ ਲਗਾਤਾਰ ਵਿਕਸਤ ਹੁੰਦੀ ਜਾ ਰਹੀ ਹੈ, ਕੈਨੇਡਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ, ਨਵੀਨਤਮ ਸਬੂਤਾਂ, ਉਪਲਬਧ ਡੇਟਾ, ਸੰਚਾਲਨ ਸੰਬੰਧੀ ਵਿਚਾਰਾਂ ਅਤੇ ਮਹਾਮਾਰੀ ਸੰਬੰਧੀ ਸਥਿਤੀਆਂ ਦੁਆਰਾ ਸਰਹੱਦੀ ਉਪਾਵਾਂ ਨੂੰ ਸੂਚਿਤ....
ਕੈਨੇਡਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਨਰਾਤੇ ਸ਼ੁਰੂ ਹੋਣ 'ਤੇ ਊੱਥੇ ਰਹਿ ਰਹੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ- “ਅੱਜ ਰਾਤ ਕੈਨੇਡਾ ਅਤੇ ਦੁਨੀਆ ਭਰ ਦੇ ਹਿੰਦੂ ਭਾਈਚਾਰੇ ਦੇ ਲੋਕ ਇਕੱਠੇ ਹੋਣਗੇ ਅਤੇ ਨਵਰਾਤਰੀ ਦੀ ਸ਼ੁਰੂਆਤ ਮਨਾਉਣਗੇ। “ਨੌਂ ਰਾਤਾਂ ਅਤੇ 10 ਦਿਨਾਂ ਤੋਂ ਵੱਧ ਮਨਾਈ ਜਾਂਦੀ, ਨਵਰਾਤਰੀ ਦੇਵੀ ਦੁਰਗਾ ਦੁਆਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸਨਮਾਨ ਕਰਦੀ ਹੈ। ਅਕਸਰ ਔਰਤਾਂ ਦੇ ਸਸ਼ਕਤੀਕਰਨ ਦੇ ਜਸ਼ਨ ਵਜੋਂ ਜਾਣਿਆ ਜਾਂਦਾ ਹੈ, ਨਵਰਾਤਰੀ....
ਇਸਲਾਮਾਬਾਦ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸਹਾਕ ਡਾਰ ਨਵੇਂ ਵਿੱਤ ਮੰਤਰੀ ਹੋਣਗੇ। ਇਸਹਾਕ ਡਾਰ ਨੂੰ ਵਿੱਤ ਮੰਤਰੀ ਬਣਾਉਣ ਦਾ ਰਸਮੀ ਫੈਸਲਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਭਰਾ ਨਵਾਜ਼ ਸ਼ਰੀਫ ਵਿਚਾਲੇ ਸ਼ਨੀਵਾਰ ਨੂੰ ਲੰਡਨ 'ਚ ਹੋਈ ਬੈਠਕ ਦੌਰਾਨ ਲਿਆ ਗਿਆ। ਮੀਟਿੰਗ ਵਿੱਚ ਮਿਫ਼ਤਾਹ ਇਸਮਾਈਲ ਅਤੇ ਇਸਹਾਕ ਡਾਰ ਤੋਂ ਇਲਾਵਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਹੋਰ ਆਗੂ ਮੌਜੂਦ ਸਨ।
ਸਰੀ : ਤਰਕਸ਼ੀਲ ਸੋਸਾਇਟੀ ਕੈਨੇਡਾ ਵੱਲੋਂ ਅੱਜ ਇੱਥੇ ਤਾਜ ਪਾਰਕ ਵਿਚ ਕਰਵਾਏ ਗਏ ਸਲਾਨਾ ਮੇਲੇ ਵਿਚ ਨਾਮਵਰ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਪੇਸ਼ ਕੀਤੇ ਗਏ ਨਾਟਕ ‘ਧੰਨ ਲਿਖਾਰੀ ਨਾਨਕਾ’ ਨੂੰ ਵੱਡੀ ਗਿਣਤੀ ਵਿਚ ਲੇਖਕਾਂ, ਵਿਦਵਾਨਾਂ, ਮੀਡੀਆ ਕਰਮੀਆਂ ਅਤੇ ਅਗਾਂਹਵਧੂ ਸੋਚ ਵਾਲੇ ਸੂਝਵਾਨ ਸਰੀ ਵਾਸੀਆਂ ਨੇ ਮਾਣਿਆਂ। ਵਿਸ਼ਾਲ ਕੈਨਵਸ ਦੇ ਇਸ ਨਾਟਕ ਵਿਚ ਡਾ. ਸਾਹਿਬ ਸਿੰਘ ਵੱਲੋਂ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਅਤੇ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੀ ਬਹੁਤ ਹੀ ਕਲਾਤਮਿਕ, ਭਾਵਪੂਰਤ ਅਤੇ ਦਿਲਕਸ਼....
ਸਰੀ : ਸਿੱਖ ਕੌਮ ਦੇ ਉੱਘੇ ਵਿਦਵਾਨ ਅਤੇ ਨਾਨਕਸ਼ਾਹੀ ਕੈਲੰਡਰ ਦੇ ਰਚੈਤਾ ਸ. ਪਾਲ ਸਿੰਘ ਪੁਰੇਵਾਲ ਦੇ ਚਲਾਣੇ 'ਤੇ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਵੱਲੋਂ ਸਰੀ ਦੇ ਯੌਰਕ ਸੈਂਟਰ ਵਿਖੇ ਇਕੱਤਰਤਾ ਕੀਤੀ ਗਈ। ਜਿਸ ਵਿਚ ਕੈਨੇਡਾ ਦੀਆਂ ਵੱਖ-ਵੱਖ ਸਿੱਖ ਸੁਸਾਇਟੀਆਂ, ਜਿਨ੍ਹਾਂ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ, ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਗੁਰਦੁਆਰਾ ਦਸਮੇਸ਼ ਦਰਬਾਰ ਸਰੀ, ਗੁਰਦੁਆਰਾ ਗੁਰੂ ਨਾਨਕ ਨਿਵਾਸ ਰਿਚਮੰਡ, ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ....
ਕਨੇਡਾ, ਕਲੋਨਾ ( ਬਲਜਿੰਦਰ ਭਨੋਹੜ ) : ਕਨੇਡਾ ਸਰਕਾਰ ਨੇ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਕੁਝ ਵੱਡੇ ਬਦਲਾਅ ਕਰਨ ਦਾ ਫੈਸਲਾ ਲਿਆ ਹੈ, ਜਿਸ ਨਾਲ ਕਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਜਿਹੜੇ ਪੰਜਾਬੀਆਂ ਨੇ ਆਪਣੇ ਕਨੇਡਾ ਵੀਜੇ ਲਈ ਫਾਈਲਾਂ ਲਗਾਈਆਂ ਹੋਈਆਂ ਹਨ, ਹੁਣ ਉਹਨਾਂ ਨੂੰ ਆਪਣੇ ਕਨੇਡਾ ਦੇ ਵੀਜੇ ਦਾ ਹੋਰ ਲੰਮਾ ਇੰਤਜ਼ਾਰ ਕਰਨਾ ਹੋਵੇਗਾ। ਕਿਉਂਕਿ ਕਨੇਡਾ ਸਰਕਾਰ ਨੇ ਨਵੇਂ ਇਮੀਗ੍ਰੇਸ਼ਨ ਵੀਜਾ ਨਿਯਮਾਂ ਵਿੱਚ ਤਬਦੀਲੀ ਕਰਦੇ ਹੋਏ ਤੁਰੰਤ ਨਵੇਂ ਨਿਯਮ ਲਾਗੂ ਕਰ ਦਿੱਤੇ....
ਕੈਨੇਡਾ (ਸਰੀ) : ਹਰਸਿਮਰਨ ਸਿੰਘ ਵੱਲੋਂ ਬਾਬਾ ਦੀਪ ਸਿੰਘ ਦੇ ਜੀਵਨ ਸੰਬੰਧੀ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਖੋਜ ਭਰਪੂਰ ਪੁਸਤਕ ‘ਦੀਪ ਸਿੰਘ ਸ਼ਹੀਦ-ਦਿ ਮੈਨ ਇਨ ਦਿ ਲੀਜ਼ੈਂਡ’ ਰਿਲੀਜ਼ ਕਰਨ ਲਈ ਨਿਊਟਨ ਲਾਇਬਰੇਰੀ ਸਰੀ ਵਿਚ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਸੰਚਾਲਨ ਕਰਦਿਆਂ ਪਵਨਦੀਪ ਕੌਵ RCC ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਨਵਰੂਪ ਸਾਮਰਾ ਨੇ ਲਾਰੈਂਸ ਸਕੂਲ, ਸਨਾਵਰ ਦੇ ਸਾਬਕਾ ਵਿਦਿਆਰਥੀ ਅਤੇ ਭਾਰਤੀ ਫੌਜ ਦੇ ਰਿਟਾਇਰਡ ਕਰਨਲ ਹਰਸਿਮਰਨ ਸਿੰਘ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫੌਜ....
ਇੰਗਲੈਂਡ : ਬ੍ਰਿਟੇਨ ਦੀ ਮਹਾਰਾਣੀ, ਮਹਾਰਾਣੀ ਐਲਿਜ਼ਾਬੈਥ ਦੀ, 8 ਸਤੰਬਰ ਨੂੰ 96 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਈ। ਉਹ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਸੀ। ਹਾਲਾਂਕਿ, ਇੱਕ 19 ਸਾਲ ਦੀ ਲੜਕੀ ਨੇ ਪਹਿਲਾਂ ਹੀ 2022 ਵਿੱਚ ਮਹਾਰਾਣੀ ਦੀ ਮੌਤ ਦੀ ਭਵਿੱਖਬਾਣੀ ਕੀਤੀ ਸੀ। ਬ੍ਰਿਟੇਨ ਦੀ ਮਹਾਰਾਣੀ ਦੀ ਮੌਤ ਦੀ ਭਵਿੱਖਬਾਣੀ ਕਰਨ ਵਾਲੀ ਇਸ ਲੜਕੀ ਦਾ ਨਾਂ ਹੁੰਨਾ ਕੈਰੋਲ ਹੈ। ਹੁੰਨਾ ਕੈਰੋਲ ਨੇ ਹੁਣ ਤੱਕ ਕਈ ਭਵਿੱਖਬਾਣੀਆਂ ਕੀਤੀਆਂ ਹਨ, ਜੋ ਸੱਚ ਸਾਬਤ ਹੋਈਆਂ ਹਨ। ਹੁੰਨਾ ਕੈਰੋਲ ਕੌਣ ਹੈ? ਹੁੰਨਾ....
ਸਰੀ : ਬਾਬਾ ਫਰੀਦ ਸੋਸਾਇਟੀ ਸਰੀ ਵੱਲੋਂ ਬਾਬਾ ਫਰੀਦ ਆਗਮਨ ਪੁਰਬ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਵਿਖੇ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਰੇਡੀਓ ਹੋਸਟ ਗੁਰਬਾਜ਼ ਸਿੰਘ ਬਰਾੜ ਨੇ ਬਾਬਾ ਫਰੀਦ ਦੇ ਜੀਵਨ ਅਤੇ ਬਾਣੀ ਉਪਰ ਚਾਨਣਾ ਪਾਉੱਦਿਆਂ ਕਿਹਾ ਕਿ ਛੋਟੀ ਉਮਰ ਵਿਚ ਸ਼ੇਖ ਫਰੀਦ ਜੀ ਦੇ ਪਿਤਾ ਸੁਰਗਵਾਸ ਹੋ ਗਏ ਸਨ ਅਤੇ ਉਨ੍ਹਾਂ ਦੀ ਮਾਤਾ ਮਰੀਅਮ ਨੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ। ਸ਼ੇਖ ਫਰੀਦ ਅੱਠ ਸਾਲ ਦੀ ਉਮਰ ਵਿਚ ਹਾਫਿਜ਼ ਹੋ ਗਏ ਸਨ। ਉਹ ਪੰਜਾਬੀ ਦੇ ਪਹਿਲੇ ਪ੍ਰਮਾਣਿਤ ਕਵੀ ਮੰਨੇ....
ਆਕਲੈਂਡ : ਬਰਤਾਨੀਆ ਦੀ ਮਹਾਰਾਣੀ ਅਤੇ ਨਿਊਜ਼ੀਲੈਂਡ ਰਾਜ ਦੀ ਸਾਬਕਾ ਮੁੱਖੀ ਮਹਾਰਾਣੀ ਐਲਿਜ਼ਾਬੇਥ-2 ਦੀ ਨਿੱਘੀ ਯਾਦ ਵਿਚ ਨਿਊਜ਼ੀਲੈਂਡ ਸਰਕਾਰ ਨੇ ਜਿੱਥੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ, ਉਥੇ 26 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਦਫਤਰ ਵੱਲੋਂ ਕੀਤਾ ਗਿਆ। ਇਸ ਜਨਤਕ ਛੁੱਟੀ ’ਤੇ ਸਾਰੀਆਂ ਹੀ ਰਾਜਸੀ ਪਾਰਟੀਆਂ ਵੱਲੋਂ ਆਪਣੀ ਸਹਿਮਤੀ ਦਿੱਤੀ ਹੈ। ਇਸ ਜਨਤਕ ਛੁੱਟੀ ਨੂੰ ‘ਕੁਈਨ ਐਲਿਜ਼ਾਬੇਥ-2 ਮੈਮੋਰੀਅਲ ਡੇਅ’ ਦੇ ਤੌਰ ਉਤੇ ਯਾਦ ਕੀਤਾ ਜਾਵੇਗਾ। ਛੁੱਟੀ ਨੂੰ ਅਮਲ....
ਦੁਨੀਆਂ ਦੀ ਮੰਨੀ ਜਾਣ ਵਾਲੀ ਮਹਾਂ ਸ਼ਕਤੀ ਅਮਰੀਕਾ ਜਿਹੇ ਮੁਲਕ ਵਿੱਚ ਵੀ ਅੱਜਕੱਲ ਘੱਟ ਗਿਣਤੀਆਂ ਦੀ ਆਜ਼ਾਦੀ ਖ਼ਤਰੇ ਵਿੱਚ ਹੈ । ਇਸਦੀ ਤਾਜ਼ਾ ਮਿਸਾਲ ਚਾਰ ਸਿੱਖ ਫੌਜੀਆਂ ਵੱਲੋਂ ਆਪਣੇ ਧਾਰਮਿਕ ਪਹਿਰਾਵੇ ਅਤੇ ਧਾਰਮਿਕ ਮਾਨਤਾਵਾਂ ਦੀ ਬਹਾਲੀ ਲਈ ਅਦਾਲਤ ਦਾ ਸਹਾਰਾ ਲੈਣਾ ਹੈ । ਸੂਤਰਾਂ ਅਨੁਸਾਰ ਯੂਐੱਸਏ ਆਰਮੀ ਵਿੱਚ ਸਿੱਖ ਫੌਜੀਆਂ ਨੂੰ ਆਪਣੇ ਧਾਰਮਿਕ ਮਾਨਤਾਵਾਂ ਅਤੇ ਚਿੰਨ੍ਹਾਂ ਨਾਲ ਆਪਣੀ ਡਿਊਟੀ ‘ਤੇ ਜਾਣ ਸਮੇਂ ਸੰਘਰਸ਼ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ । ਜਾਣਕਾਰੀ ਅਨੁਸਾਰ ਇੱਕ ਅਧਿਕਾਰੀ ਸਮੇਤ....
ਆਪਣੇ ਵਿਦਿਆਰਥੀ ਜੀਵਨ ਵਿੱਚ ਕਾਲਜ ਪੜ੍ਹਨ ਸਮੇਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਰਹੇ ਇੰਗਲੈਂਡ ਦੇ 72 ਸਾਲਾ ਸਾਬਕਾ ਜੱਜ ਟੋਨੀ ਸਪੈਂਸ ਨੇ ਟੂਟਿੰਗ ਲਾਇਬ੍ਰੇਰੀ ਤੋਂ ਆਪਣੀ ਇੱਕ ਪਸੰਦੀਦਾ ਕਿਤਾਬ ਪੜ੍ਹਨ ਵਾਸਤੇ 1974 ਵਿੱਚ ਲਈ ਸੀ ਅਤੇ ਕਿਤਾਬ ਪੜ੍ਹਨ ਮਗਰੋਂ ਉਹਨਾਂ ਨੇ ਇਹ ਕਿਤਾਬ 48 ਸਾਲ ਅਤੇ ਕਰੀਬ 107 ਦਿਨਾਂ ਬਾਦ ਲਾਇਬ੍ਰੇਰੀ ਨੂੰ ਕੋਰੀਅਰ ਕਰਕੇ ਵਾਪਸ ਕੀਤੀ । ਜਦੋਂ ਕਿ ਕਾਲਜ ਦੀ ਲਾਇਬ੍ਰੇਰੀ ਤੋਂ ਪੜ੍ਹਨ ਵਾਸਤੇ ਲਈ ਕਿਤਾਬ ਇੱਕ ਹਫਤੇ ਦੇ ਅੰਦਰ-2 ਲਾਇਬ੍ਰੇਰੀ ਨੂੰ ਵਾਪਸ ਕਰਨੀ ਹੁੰਦੀ ਹੈ ਅਤੇ....
ਕਨੇਡਾ ਦੀ ਬੈਂਕਿੰਗ ਸੈਕਟਰ ਵਿੱਚ ਮਸ਼ਹੂਰ ਮੰਨੀ ਪ੍ਰਮੰਨੀ ਸਖ਼ਸ਼ੀਅਤ ਖਾਲਸਾ ਕਰੈਡਿਟ ਯੂਨੀਅਨ ਦੇ ਫਾਊਂਡਰ ਰਿਪੂਦਮਨ ਸਿੰਘ ਮਲਿਕ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਉਹ 128 ਸਟਰੀਟ ਉੱਤੇ 82 ਐਵੀਨਿਊ ਵਿਖੇ ਸਥਿਤ ਆਪਣੇ ਕੱਪੜੇ ਦੇ ਵੇਅਰਹਾਊਸ ਵਿੱਚ ਕਿਸੇ ਕੰਮ ਸਬੰਧੀ ਆਏ ਸਨ, ਜਿੱਥੇ ਉਹਨਾਂ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ । ਰਿਪੂਦਮਨ ਸਿੰਘ ਮਲਿਕ ਕਨੇਡਾ ਸਥਿਤ ਮਸ਼ਹੂਰ ਵਿਦਿਅਕ ਅਦਾਰੇ ਸਤਨਾਮ ਐਜੂਕੇਸ਼ਨ ਸੋਸਾਇਟੀ ਦੇ ਵੀ....