ਗਾਜ਼ਾ : ਗਾਜ਼ਾ ਪੱਟੀ ਵਿਚ ਇਕ ਇਮਾਰਤ ਵਿਚ ਭਿਆਨਕ ਅੱਗ ਲੱਗਣ ਨਾਲ ਲਗਭਗ 21 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਤਰੀ ਗਾਜ਼ਾ ਪੱਟੀ ਵਿਚ ਜਬਾਲੀਆ ਸ਼ਰਨਾਰਥੀ ਕੈਂਪ ਵਿਚ ਅੱਗ ਨਾਲ ਤਬਾਹ ਹੋਏ ਇਕ ਅਪਾਰਟਮੈਂਟ ਵਿਚ ਸੜਨ ਨਾਲ 21 ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਘਟਨਾ ਵਾਲੀ ਥਾਂ ‘ਤੇ ਵੱਡੀ ਮਾਤਰਾ ਵਿਚ ਗੈਸੋਲੀਨ ਜਮ੍ਹਾ ਕੀਤਾ ਗਿਆ ਸੀ ਜਿਸ ਨਾਲ ਇਮਾਰਤ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੰਘਣੀ ਆਬਾਦੀ ਵਾਲੇ ਜਾਬਾਲੀਆ ਸ਼ਰਨਾਰਥੀ ਕੈਂਪ ਵਿਚ ਇਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ ਉਪਰੀ ਮੰਜ਼ਿਲ ਵਿਚ ਭਿਆਨਕ ਅੱਗ ਲੱਗੀ ਸੀ ਜਿਸ ਨੂੰ ਕਾਬੂ ਕਰਨ ਵਿਚ ਇਕ ਘੰਟੇ ਤੋਂ ਵਧ ਦਾ ਸਮਾਂ ਲੱਗ ਗਿਆ। ਐਂਬੂਲੈਂਸ ਜ਼ਰੀਏ ਕਈ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਦੂਜੇ ਪਾਸੇ ਇਜ਼ਰਾਇਲ ਨੇ ਵੀ ਕਿਹਾ ਹੈ ਕਿ ਉਹ ਇਹ ਚਕਿਤਸਾ ਇਲਾਜ ਦੀ ਲੋੜ ਵਾਲੇ ਲੋਕਾਂ ਨੂੰ ਇਜਾਜ਼ਤ ਦੇਵੇਗਾ ਤੇ ਰਸਤਾ ਖੋਲ੍ਹ ਦੇਵੇਗਾ। ਗੌਰਤਲਬ ਹੈ ਕਿ ਇਜ਼ਰਾਇਲ ਮਿਸਰ ਨਾਲ ਮਿਲ ਕੇ ਗਾਜ਼ਾ ‘ਤੇ ਨਾਕਾਬੰਦੀ ਰੱਖਦਾ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਉਹ ਚੀਖ ਪੁਕਾਰ ਸੁਣ ਸਕਦੇ ਸੀ ਪਰ ਅੱਗ ਇੰਨੀ ਜ਼ਿਆਦਾ ਸੀ ਕਿ ਉਹ ਲੋਕਾਂ ਦੀ ਮਦਦ ਨਹੀਂ ਕਰ ਸਕੇ, ਫਲੀਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਹਾਦਸੇ ‘ਤੇ ਦੁੱਖ ਪ੍ਰਗਟਾਉਂਦੇ ਹੋਏ ਇਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਫਲਸਤੀਨੀ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਦੀ ਕਾਰਜਕਾਰੀ ਸੰਮਤੀ ਦੇ ਸਕੱਤਰ ਹੁਸੈਨ ਅਲ ਸ਼ੇਖ ਨੇ ਕਿਹਾ ਕਿ ਫਲਸਤੀਨੀ ਅਧਿਕਾਰੀਆਂ ਨੇ ਇਜ਼ਰਾਇਲ ਨੂੰ ਅਪਲ ਕੀਤੀ ਹੈ ਕਿ ਉਹ ਗਾਜ਼ਾ ਦੇ ਨਾਲ ਇਰੇਜ ਕ੍ਰਾਸਿੰਗ ਨੂੰ ਖੋਲ੍ਹੇ ਤਾਂ ਕਿ ਗੰਭੀਰ ਹਾਲਤ ਵਿਚ ਜਲ ਚੁੱਕੇ ਲੋਕਾਂ ਨੂੰ ਬਾਹਰ ਲਿਜਾਇਆ ਜਾ ਸਕੇ। ਰਾਸ਼ਟਰਪਤੀ ਨੇ ਤਤਕਾਲ ਸਾਰੇ ਤਰ੍ਹਾਂ ਦੇ ਚਕਿਤਸਾ ਤੇ ਹੋਰ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।