ਝਾਂਗਜਿਆਕੋਉ ਵਿੱਚ ਇੱਕ ਫੂਡ ਮਾਰਕੀਟ ਵਿੱਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ, 15 ਜ਼ਖ਼ਮੀ

ਬੀਜਿੰਗ, 4 ਜਨਵਰੀ 2025 : ਚੀਨ ਦੇ ਉੱਤਰੀ ਸ਼ਹਿਰ ਝਾਂਗਜਿਆਕੋਉ ਵਿੱਚ ਇੱਕ ਫੂਡ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਸਿਨਹੂਆ ਸਮਾਚਾਰ ਏਜੰਸੀ ਨੇ ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਝਾਂਗਜਿਆਕੋਊ ਸ਼ਹਿਰ ਦੇ ਲੀਗੁਆਂਗ ਬਾਜ਼ਾਰ ਵਿਚ ਸ਼ਨੀਵਾਰ ਦੁਪਹਿਰ ਨੂੰ ਅੱਗ ਲੱਗ ਗਈ ਅਤੇ ਦੁਪਹਿਰ 2 ਵਜੇ ਤੱਕ ਪੂਰੀ ਤਰ੍ਹਾਂ ਨਾਲ ਬੁਝ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਦੇ ਸਰੋਤ ਗੈਸ ਦੀਆਂ ਬੋਤਲਾਂ ਤੋਂ ਲੈ ਕੇ ਚਾਰਕੋਲ ਤੱਕ ਹੋ ਸਕਦੇ ਹਨ ਜੋ ਮੀਟ ਨੂੰ ਭੁੰਨਣ ਲਈ ਵਰਤੇ ਜਾਂਦੇ ਹਨ। ਇਸ ਦਾ ਕਾਰਨ ਪੀ ਕੇ ਛੱਡੇ ਜਾਂਦੇ ਸਿਗਰੇਟ ਵੀ ਹੋ ਸਕਦੇ ਹਨ। ਜਦੋਂ ਕਿ ਪੁਰਾਣੇ ਬੁਨਿਆਦੀ ਢਾਂਚੇ ਜਿਵੇਂ ਕਿ ਭੂਮੀਗਤ ਗੈਸ ਲਾਈਨਾਂ ਨੂੰ ਵੀ ਅੱਗ ਅਤੇ ਧਮਾਕਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।