ਜਰਮਨੀ ’ਚ ਡਾਕਟਰ ਨੇ ਬਾਜ਼ਾਰ 'ਚ ਭੀੜ 'ਤੇ ਚੜ੍ਹਾਈ ਕਾਰ, 5 ਲੋਕਾਂ ਦੀ ਮੌਤ, 200 ਲੋਕ ਜ਼ਖਮੀ 

ਬਰਲਿਨ, 21 ਦਸੰਬਰ 2024 : ਜਰਮਨੀ ’ਚ ਕ੍ਰਿਸਮਸ ਦੀ ਖਰੀਦਦਾਰੀ ਲਈ ਬਾਜ਼ਾਰਾਂ ’ਚ ਭੀੜ ਜੁੜ ਰਹੀ ਹੈ। ਮੈਗਡੇਬਰਗ ਸਥਿਤ ਕ੍ਰਿਸਮਸ ਮਾਰਕੀਟ ’ਚ ਸ਼ੁੱਕਰਵਾਰ ਸ਼ਾਮ ਸੱਤ ਵਜੇ ਦੇ ਕਰੀਬ ਉਸ ਸਮੇਂ ਹਫੜਾ ਦਫਰੀ ਮੱਚ ਗਈ, ਜਦੋਂ ਇਕ ਸਾਊਦੀ ਡਾਕਟਰ ਆਪਣੀ ਬੀਐੱਮਡਬਲਯੂ ਕਾਰ ਲੈ ਕੇ ਭੀੜ ’ਚ ਜਾ ਵੜਿਆ। ਉਸਨੇ ਖਰੀਦਦਾਰੀ ਕਰ ਰਹੇ ਲੋਕਾਂ ਨੂੰ ਦਰੜ ਦਿੱਤਾ। ਲੋਕ ਜਾਨ ਬਚਾਉਣ ਲਈ ਭੱਜਣ ਲੱਗੇ। ਕਾਰ ਦੀ ਲਪੇਟ ’ਚ ਆ ਕੇ 5 ਲੋਕਾਂ ਦੀ ਮੌਤ ਹੋ ਗਈ ਤੇ 200 ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ’ਚ ਇਕ ਬੱਚਾ ਵੀ ਸ਼ਾਮਲ ਹੈ। 60 ਲੋਕਾਂ ਦੀ ਹਾਲਤ ਗੰਭੀਰ ਹੈ। ਸ਼ੱਕ ਹੈ ਕਿ ਮਿ੍ਰਤਕਾਂ ਦੀ ਗਿਣਤੀ ਵੱਧ ਸਕਦੀ ਹੈ। ਸਾਊਦੀ ਅਰਬ, ਬਰਤਾਨੀਆ, ਇਟਲੀ, ਫਰਾਂਸ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਆਗੂਆਂ ਨੇ ਹਮਲੇ ਦੀ ਨਿੰਦਾ ਕੀਤੀਹੈ।ਕਾਰ ਡਰਾਈਵਰ ਦੀ ਪੱਛਾਣ 50 ਸਾਲਾ ਸਾਊਦੀ ਅਰਬ ਦੇ ਰਹਿਣ ਵਾਲੇ ਤਾਲੇਬ ਅਬਦੁੱਲ ਜਵਾਦ ਦੇ ਰੂਪ ’ਚ ਹੋਈ ਹੈ। ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਮਨੋਰੋਗ ਮਾਹਿਰ ਹੈ ਤੇ ਦੋ ਦਹਾਕਿਆਂ ਤੋ ਜਰਮਨੀ ’ਚ ਰਹਿ ਰਿਹਾ ਹੈ। ਹਮਲੇ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ। ਇਕ ਸਾਊਦੀ ਸੂਤਰ ਨੇ ਕਿਹਾ ਜਰਮਨ ਅਧਿਕਾਰੀਆਂ ਨੂੰ ਹਮਲਾਵਰ ਦੇ ਬਾਰੇ ਚਿਤਾਵਨੀ ਦਿੱਤੀ ਗਈ ਸੀ। ਉਸਨੇ ਆਪਣੇ ਨਿੱਜੀ ਐਕਸ ਅਕਾਊਂਟ ’ਤੇ ਕੱਟੜਪੰਥੀ ਵਿਚਾਰ ਪੋਸਟ ਕੀਤੇ ਸਨ।ਉਹ ਜਰਮਨੀ ਦੇ ਕੱਟੜ ਦੱਖਣਪੰਥੀ ਆਲਟਰਨੇਟਿਵ ਫਾਰ ਜਰਮਨੀ ਪਾਰਟੀ ਦੇ ਪ੍ਰਤੀ ਹਮਦਰਦੀ ਰੱਖਦਾ ਹੈ। ਪੁਲਿਸ ਨੇ ਕਿਹਾ ਕਿ ਕਾਰ ਰੁਕਣ ਤੋਂ ਪਹਿਲਾਂ ਭੀੜ ਨੂੰ ਕੁਚਲਦੀ ਹੋਈ ਬਾਜ਼ਾਰ ’ਚ ਕਰੀਬ 400 ਮੀਟਰ ਤੱਕ ਅੰਦਰ ਚਲੀ ਗਈ। ਇਸ ਘਟਨਾ ਨੇ 19 ਦਸੰਬਰ 2016 ਨੂੰ ਬਰਲਿਨ ’ਚ ਹੋਏ ਹਮਲੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ, ਜਦੋਂ ਇਕ ਮੁਲਜ਼ਮ ਟਰੱਕ ਲੈ ਕੇ ਕ੍ਰਿਸਮਸ ਮਾਰਕੀਟ ’ਚ ਵੜ ਗਿਆ ਸੀ। ਹ ਮਲੇ ’ਚ 12 ਲੋਕਾਂ ਦੀ ਮੌਤ ਹੋ ਗਈ ਸੀਤੇ 70 ਤੋਂ ਜ਼ਿਆਦਾ ਜ਼ਖਮੀ ਹੋ ਗਏਸ ਨ। ਮੁਲਜ਼ਮ ਇਟਲੀ ਭੱਜ ਗਿਆ ਸੀ, ਜਿੱਥੇ ਪੁਲਿਸ ਨੇ ਉਸਨੂੰ ਮਾਰ ਦਿੱਤਾ ਸੀ। ਪੁਲਿਸ ਨੇ ਵਿਸਫੋਟਕ ਦੇ ਸ਼ੱਕ ’ਚ ਕਾਰ ਦੀ ਜਾਂਚ ਕੀਤੀ, ਪਰ ਇਸਤ ਰ੍ਹਾਂ ਕੁਝਵੀ ਬਰਾਮਦ ਨਹੀਂ ਹੋਇਆ। ਜਰਮਨ ਚਾਂਸਲਰ ਓਲਾਫ ਸਕੋਲਜ ਘਟਨਾ ਵਾਲੀ ਥਾਂ ਦਾ ਦੌਰਾ ਕਰ ਸਕਦੇ ਹਨ। ਅਰਬਪਤੀ ਐਲਨ ਮਸਕ ਨੇ ਸਕੋਲਜ ਦੀ ਆਲੋਚਨਾ ਕੀਤੀ ਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।