ਸੁਲਤਾਨਪੁਰ ਲੋਧੀ : ਗਲੋਬਲ ਸਿੱਖ ਵਿਚਾਰ ਮੰਚ ਸੁਲਤਾਨਪੁਰ ਲੋਧੀ ਵੱਲੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਦੇ ਸਹਿਯੋਗ ਨਾਲ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਕਿਨਾਰੇ 2 ਨਵੰਬਰ ਨੂੰ ਕਰਵਾਈ ਜਾ ਰਹੀ ਦੂਜ਼ੀ ਵਿਸ਼ਵ ਸਿੱਖ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਅੱਜ ਮੁੱਖ ਪ੍ਰਬੰਧਕਾਂ ਡਾ. ਆਸਾ ਸਿੰਘ ਘੁੰਮਣ ਤੇ ਡਾ. ਪਰਮਜੀਤ ਸਿੰਘ ਮਾਨਸਾ ਵੱਲੋਂ ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ ਗੁਰਦੁਆਰਾ ਸੰਤ ਘਾਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਮੀਟਿੰਗ ਪ੍ਰਿੰਸੀਪਲ ਸੁਰਜੀਤ ਸਿੰਘ ਤੇ ਸਟਾਫ ਨਾਲ ਕੀਤੀ ਗਈ । ਜਿਸ ਵਿਚ ਕਾਨਫਰੰਸ ਦੇ ਪ੍ਰਬੰਧਾਂ ਸਬੰਧੀ ਵੱਖ ਵੱਖ ਡਿਊਟੀਆਂ ਸੌਪੀਆਂ ਗਈਆਂ, ਉਪਰੰਤ ਪੱਤਰਕਾਰ ਮਿਲਣੀ 'ਚ ਵਿਸ਼ਵ ਸਿੱਖ ਕਾਨਫਰੰਸ ਦੇ ਮੁੱਖ ਪ੍ਰਬੰਧਕ ਡਾ. ਆਸਾ ਸਿੰਘ ਘੁੰਮਣ ਤੇ ਡਾ. ਪਰਮਜੀਤ ਸਿੰਘ ਮਾਨਸਾ ਨੇ ਦੱਸਿਆ ਕਿ ਪਹਿਲੀ ਸਿੱਖ ਕਾਨਫਰੰਸ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਪਿਛਲੇ ਸਾਲ ਪ੍ਰਕਾਸ਼ ਗੁਰਪੁਰਬ ਮੌਕੇ ਕੀਤੀ ਗਈ ਸੀ, ਜੋ ਕਿ ਬਹੁਤ ਹੀ ਸਫਲ ਰਹੀ ਸੀ ਤੇ ਇਹ ਦੂਜੀ ਵਿਸ਼ਵ ਸਿੱਖ ਕਾਨਫਰੰਸ ਇੱਕ ਰੋਜਾ ਹੋਵੇਗੀ ,ਜੋ ਕਿ ਪਵਿੱਤਰ ਵੇਈਂ ਕਿਨਾਰੇ ਨਿਰਮਲ ਕੁਟੀਆ 'ਚ ਬਣੇ ਆਧੁਨਿਕ ਕਾਨਫਰੰਸ ਹਾਲ 'ਚ ਕੀਤੀ ਜਾ ਰਹੀ ਹੈ । ਜਿਸ ਵਿਚ ਵਿਦੇਸ਼ਾਂ ਤੋਂ ਵੀ ਸਿੱਖ ਪੰਥ ਦੇ ਮਹਾਨ ਵਿਦਵਾਨ ਪੰਜਾਬ ਭਵਨ ਸਰੀ (ਕਨੇਡਾ) ਦੇ ਵਿਦਵਾਨ ਸਰਦਾਰ ਸੁੱਖੀ ਬਾਠ, ਯੂਰਪੀਅਨ ਪੰਜਾਬੀ ਸੱਥ ਇੰਗਲੈਂਡ ਤੋਂ ਸਰਦਾਰ ਮੋਤਾ ਸਿੰਘ , ਕਨੇਡਾ ਤੋਂ ਵਰਲਡ ਪੰਜਾਬੀ ਕਾਨਫਰੰਸ ਵਾਲੇ ਸ੍ਰ. ਅਜਾਇਬ ਸਿੰਘ ਚੱਠਾ , ਇਟਲੀ ਤੋਂ ਯੂਰਪੀਅਨ ਪੰਜਾਬੀ ਕਾਨਫਰੰਸ ਵਾਲੇ ਦਲਜਿੰਦਰ ਸਿੰਘ ਰਹਿਲ , ਪ੍ਰੋਫੈਸਰ ਅਮਰੀਕ ਸਿੰਘ ਖੈੜਾ ਕਨੇਡਾ , ਪ੍ਰੋਫੈਸਰ ਅਮਰੀਕ ਸਿੰਘ ਚੀਮਾ ਕਨੇਡਾ ਤੋਂ ਇਲਾਵਾ ਐਨ.ਆਰ.ਆਈ ਸਿੱਖ ਵਿਦਵਾਨ ਸ਼ਖ਼ਸੀਅਤਾਂ ਹਾਜ਼ਰੀ ਭਰ ਰਹੀਆਂ ਹਨ । ਇਸੇ ਤਰ੍ਹਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚੋਂ ਨਾਮਵਰ ਵਿਦਵਾਨ ਸ਼ਖ਼ਸੀਅਤਾਂ ਪ੍ਰੋ. ਸੁਖਦਿਆਲ ਸਿੰਘ ਪਟਿਆਲਾ,ਪ੍ਰੋ. ਕੁਲਵਿੰਦਰ ਸਿੰਘ ਬਾਜਵਾ ਬਟਾਲਾ,ਪ੍ਰੋ. ਪਰਮਵੀਰ ਸਿੰਘ ਪਟਿਆਲਾ,ਸ੍ਰੀ ਹਰਵਿੰਦਰ ਸਿੰਘ ਖਾਲਸਾ ਬਠਿੰਡਾ,ਡਾ. ਬਲਜੀਤ ਕੌਰ ਜਲੰਧਰ,ਪ੍ਰੋ. ਬਲਵਿੰਦਰ ਪਾਲ ਸਿੰਘ ਜਲੰਧਰ,ਸ੍ਰੀ ਗੁਰਬਚਨ ਸਿੰਘ ਜਲੰਧਰ , ਪ੍ਰਿੰਸੀਪਲ ਜਸਬੀਰ ਕੌਰ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਗਿਆਨੀ ਕੌਰ ਸਿੰਘ ਕੋਠਾਗੁਰੂ ,ਡਾ. ਹਰਜੀਤ ਸਿੰਘ ਗੁਰਮਤਿ ਕਾਲਜ ਪਟਿਆਲਾ, ਡਾ. ਜਗਮੇਲ ਸਿੰਘ ਭਗਤਾ ਭਾਈਕਾ, ਡਾ. ਮੁਹਬੱਤ ਸਿੰਘ ਐਨ. ਯੂ ਅੰਮ੍ਰਿਤਸਰ,ਡਾ. ਜੋਗਿੰਦਰ ਸਿੰਘ ਅੰਮ੍ਰਿਤਸਰ, ਡਾ. ਜਸਵੰਤ ਸਿੰਘ ਬੁਗਰਾਂ,ਡਾ. ਜਸਵਿੰਦਰ ਕੌਰ ,ਡਾ. ਪਰਮਜੀਤ ਕੌਰ ,ਡਾ. ਗੁਰਦੀਪ ਕੌਰ ,ਡਾ. ਸੁਰਜੀਤ ਕੌਰ , ਡਾ. ਪ੍ਰਭਜੋਤ ਕੌਰ ਪਟਿਆਲਾ,ਡਾ. ਨਵਜੋਤ ਸਿੰਘ ਖਹਿਰਾ,ਪ੍ਰੋ. ਸੁਖਦਿਆਲ ਸਿੰਘ,ਸ੍ਰੀ ਨਵਜੋਤ ਸਿੰਘ ਡੇਰਾ ਬਾਬਾ ਨਾਨਕ, ਪਿ੍ੰਸੀਪਲ ਰਵਿੰਦਰ ਸਿੰਘ ਦਮਦਮਾ ਸਾਹਿਬ , ਜਗਜੀਤ ਸਿੰਘ ਅਹਿਮਦਪੁਰ,ਹਿਸਟੋਰੀਅਨ ਸੱਯਦ ਸਿਮਰ ਸਿੰਘ ਤੇ ਹੋਰ ਵਿਦਵਾਨ ਸ਼ਖ਼ਸੀਅਤਾਂ ਖੋਜ ਭਰਪੂਰ ਵਿਚਾਰਾਂ ਦਾ ਦਿੱਤੇ ਸਮੇਂ 'ਚ ਪ੍ਰਗਟਾਵਾ ਕਰਨਗੇ। ਡਾ.ਘੁੰਮਣ ਤੇ ਡਾ. ਮਾਨਸਾ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਕੌਫੀ ਦੀ ਸੇਵਾ ਮਨਦੀਪ ਸਿੰਘ ਰਿਮਝਿਮ ਵੱਲੋਂ ਤੇ ਸਮੁੱਚੇ ਕਾਨਫਰੰਸ ਹਾਲ ਦੀ ਸਜਾਵਟ ਤੇ ਹੋਰ ਲੋੜੀਂਦੇ ਪ੍ਰਬੰਧ ਦੀ ਸੇਵਾ ਸੁਖਦੇਵ ਸਿੰਘ ਜੱਜ ਐਮ.ਡੀ. ਅਕਾਲ ਐਜੂਕੇਸ਼ਨਲ ਇੰਸਟੀਚਿਊਟ ਵੱਲੋਂ ਕੀਤੀ ਜਾਵੇਗੀ ਤੇ ਹੋਰ ਵੱਖ ਵੱਖ ਹਸਤੀਆਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ।ਉਨ੍ਹਾਂ ਇਲਾਕੇ ਦੇ ਸਮੂਹ ਗੁਰੁਦੁਆਰਾ ਸਾਹਿਬ ਦੇ ਪ੍ਰਬੰਧਕਾਂ , ਲਾਇਬ੍ਰੇਰੀ ਚਲਾ ਰਹੇ ਪ੍ਰਬੰਧਕਾਂ , ਸਿੱਖ ਆਗੂਆਂ ਤੇ ਆਲੇ ਦੁਆਲੇ ਦੇ ਕਾਲਜਾਂ ਤੇ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਇਸ ਸੁਭਾਗੇ ਸਮੇਂ ਦਾ ਲਾਹਾ ਪ੍ਰਾਪਤ ਕਰਨ ਦੀ ਅਪੀਲ ਕੀਤੀ । ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਨਿਵੇਕੇਲਾ ਤੇ ਨਿਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤਾ ਗੋਸ਼ਟੀਆਂ ਦਾ ਸਮਾਗਮ ਨਿਰੋਲ ਧਾਰਮਿਕ ਹੈ ਤੇ ਸਾਡਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ,ਅਸੀਂ ਸਤਿਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਪ੍ਰਚਾਰਨ ਦਾ ਯਤਨ ਕਰ ਰਹੇ ਹਾਂ । ਕਾਨਫਰੰਸ ਦੇ ਦੌਰਾਨ ਅੰਤ ਵਿਚ ਸ਼ਾਮ ਨੂੰ ਨਾਮਵਾਰ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ । ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ ਗੁਰਦੁਆਰਾ ਸੰਤ ਘਾਟ ਸਾਹਿਬ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਕਾਨਫਰੰਸ 'ਚ ਸ਼ਮੂਲੀਅਤ ਕੀਤੀ ਜਾਵੇਗੀ ਤੇ ਪੂਰਾ ਸਹਿਯੋਗ ਦਿੱਤਾ ਜਾਵੇਗਾ । ਇਸ ਸਮੇਂ ਮੀਟਿੰਗ 'ਚ ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ , ਨਰਿੰਦਰ ਸਿੰਘ ਢਿੱਲੋਂ , ਸੁਖਦੇਵ ਸਿੰਘ ਜੱਜ ਮੈਨੇਜਿੰਗ ਡਾਇਰੈਕਟਰ ਅਕਾਲ ਗਰੁਪ ਆਫ ਇੰਸਟੀਚਿਊਸ਼ਨਜ਼ ਸੁਲਤਾਨਪੁਰ ਲੋਧੀ, ਮਨਦੀਪ ਸਿੰਘ ਐਮ.ਡੀ. ਰਿਮਝਿਮ ਰੈਸਟੋਰੈਂਟ ਸੁਲਤਾਨਪੁਰ ਲੋਧੀ,ਮੁਖਤਿਆਰ ਸਿੰਘ ਚੰਦੀ ਪ੍ਰਧਾਨ ਸਾਹਿਤ ਸਭਾ, ਮਨਜਿੰਦਰ ਸਿੰਘ ਤਬਲਾ ਟੀਚਰ, ਕਰਮਜੀਤ ਸਿੰਘ ਸੰਗੀਤ ਅਧਿਆਪਕ , ਲੈਕਚਰਾਰ ਹਰਜਿੰਦਰ ਸਿੰਘ , ਜਰਨੈਲ ਸਿੰਘ ਕਲਰਕ, ਸਵਰਨ ਸਿੰਘ ਤੇ ਹੋਰ ਹਸਤੀਆਂ ਨੇ ਸ਼ਿਰਕਤ ਕੀਤੀ ।