- ਵੋਟਰ ਸੂਚੀਆਂ ਬਾਰੇ 24 ਜਨਵਰੀ ਤੱਕ ਐਸ.ਡੀ. ਐਮਜ ਕੋਲ ਇਤਰਾਜ਼ ਹੋ ਸਕਣਗੇ ਦਰਜ
ਫਗਵਾੜਾ, 03 ਜਨਵਰੀ, 2025 : ਚੋਣ ਹਲਕਾ 84-ਫਗਵਾੜਾ ਲਈ ਐਸ.ਡੀ.ਐਮ ਫਗਵਾੜਾ ਰਿਵਾਈਜ਼ਿੰਗ ਅਥਾਰਟੀ ਹਨ ਅਤੇ ਫਗਵਾੜਾ ਤਹਿਸੀਲ ਅਤੇ ਸੁਲਤਾਨਪੁਰ ਲੋਧੀ ਤਹਿਸੀਲ (ਕਾਨੂੰਗੋ ਸਰਕਲ ਟਿੱਬਾ ਅਤੇ ਕਾਨੂੰਗੋ ਸਰਕਲ ਤਲਵੰਡੀ ਚੌਧਰੀਆਂ ਦੇ ਪਟਵਾਰ ਸਰਕਲ ਤਲਵੰਡੀ ਚੌਧਰੀਆਂ ਨੂੰ ਛੱਡ ਕੇ) ਕੋਈ ਵੀ ਇਤਰਾਜ਼ ਜਾਂ ਅਪੀਲ ਦਾਇਰ ਕਰ ਸਕਦੇ ਹਨ। ਚੋਣ ਹਲਕਾ 85-ਕਪੂਰਥਲਾ ਲਈ ਐਸ.ਡੀ.ਐਮ ਕਪੂਰਥਲ਼ਾ ਰਿਵਾਈਜ਼ਿੰਗ ਅਥਾਰਟੀ ਹਨ ਅਤੇ ਕਪੂਰਥਲਾ ਤਹਿਸੀਲ (ਕਾਨੂੰਗੋ ਸਰਕਲ ਰਮੀਦੀ, ਢਿਲਵਾਂ ਅਤੇ ਫੱਤੂ ਢੀਂਗਾ ਨੂੰ ਛੱਡ ਕੇ) ਅਤੇ ਕਾਨੂੰਗੋ ਸਰਕਲ ਟਿੱਬਾ ਅਤੇ ਪਟਵਾਰ ਸਰਕਲ ਤਲਵੰਡੀ ਚੌਧਰੀਆਂ ਦੇ ਵੋਟਰ ਆਪਣੇ ਦਾਅਵੇ ਤੇ ਇਤਰਾਜ਼ ਪੇਸ਼ ਸਕਦੇ ਹਨ। ਚੋਣ ਹਲਕਾ 86-ਭੁਲੱਥ ਲਈ ਐਸ.ਡੀ.ਐਮ ਭੁਲੱਥ ਰਿਵਾਇਜ਼ਿੰਗ ਅਥਾਰਟੀ ਹਨ ਅਤੇ ਭੁਲੱਥ ਤਹਿਸੀਲ ਅਤੇ ਕਾਨੂੰਗੋ ਸਰਕਲ ਕਪੂਰਥਲਾ ਰਮੀਦੀ, ਢਿਲਵਾਂ ਅਤੇ ਫੱਤੂ ਢੀਂਗਾ ਦੇ ਖੇਤਰ ਤੋਂ ਕੋਈ ਵੀ ਵੋਟਰ ਆਪਣਾ ਦਾਅਵਾ ਤੇ ਇਤਰਾਜ਼ ਦਰਜ ਕਰ ਸਕਦਾ ਹੈ।