ਸੁਲਤਾਨਪੁਰ ਲੋਧੀ, 25 ਨਵੰਬਰ 2024 : ਸੁਲਤਾਨਪੁਰ ਲੋਧੀ ਤੋਂ ਇੱਕ ਕਾਰੋਬਾਰੀ ਆਪਣੇ ਪਰਿਵਾਰ ਨਾਲ ਕਪੂਰਥਲਾ ਵੱਲ ਜਾ ਰਿਹਾ ਸੀ, ਡਡਵਿੰਡੀ ਨੇੜੇ ਉਨ੍ਹਾਂ ਦੀ ਗੱਡੀ ਨੂੰ ਇੱਕ ਹੋਰ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਦੀਆਂ ਪਲਟ ਗਈ। ਇਸ ਹਾਦਸੇ ਵਿੱਚ ਕਾਰੋਬਾਰੀ ਜਸਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦਾ ਬੇਟਾ ਅਤੇ ਪਤਨੀ ਜਖਮੀ ਹੋ ਗਏ। ਘਟਨਾਂ ਦੀ ਸੂਚਨਾਂ ਮਿਲਣ ਤੇ ਮੌਕੇ ਤੇ ਪੁੱਜੀ ਬਰਹਾਲ ਪੁਲਿਸ ਪਾਰਟੀ ਨੇ ਲਾਂਸ਼ ਨੂੰ ਕਬਜੇ 'ਚ ਲੈ ਕੇ ਜਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ।ਮ੍ਰਿਤਕ ਦੇ ਪਰਿਵਾਰਿਕ ਮੈਂੰਬਰਾਂ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰਦਿੱਤੀ ਹੈ।