ਹੁਸ਼ਿਆਰਪੁਰ, 4 ਜੁਲਾਈ 2024 : ਜਲ ਸ਼ਕਤੀ ਅਭਿਆਨ ਨੂੰ ਲਾਗੂ ਕਰਨ ਵਾਲੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਪ੍ਰਜਾਪਤੀ ਡਾਇਰੈਕਟਰ ਐਮ.ਓ.ਪੀ.ਐਸ. ਡਬਲਯੂ ਵਿਨੇ ਕੁਮਾਰ ਅਤੇ ਕੇਂਦਰੀ ਜ਼ਮੀਨੀ ਪਾਣੀ ਵਿਭਾਗ ਤਕਨੀਕੀ ਅਫ਼ਸਰ ਵਿਦਿਆ ਨੰਦ ਨੇਗੀ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਐਨ.ਜੀ.ਓ ਪੰਡਤ ਜਗਤਰਾਮ ਮੈਮੋਰੀਅਲ ਫੋਰਸ ਟਰੱਸਟ ਸੰਜੀਵ ਸ਼ਰਮਾ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਜਲ ਸ਼ਕਤੀ ਅਭਿਆਨ ਤਹਿਤ ਕੀਤੇ ਕਾਰਜਾਂ, ਮਿੱਟੀ ਦੀ ਕਿਸਮ, ਜਲਵਾਯੂ, ਪਾਣੀ ਦੇ ਪਤਨ ਦੀ ਡੂੰਘਾਈ, ਪਾਣੀ ਦੀ ਸਾਂਭ-ਸੰਭਾਲ ਲਈ ਲਗਾਏ ਗਏ ਜਾਗਰੂਕਤਾ ਕੈਂਪ ਅਤੇ ਜ਼ਿਲ੍ਹੇ ਦੀ ਪਾਣੀ ਸੰਭਾਲ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸੈਂਟਰ ਨੋਡਲ ਅਫ਼ਸਰਾਂ ਨਾਲ ਜਲ ਸ਼ਕਤੀ ਅਭਿਆਨ ਤਹਿਤ ਸਫ਼ਲਤਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ।