ਅਦਾਲਤ ’ਤੇ ਬਾਹਰ ਗੈਂਗਸਟਰ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ


ਚੰਡੀਗੜ੍ਹ : ਰਾਜਸਥਾਨ ਦੇ ਨਾਗੌਰ ਕੋਰਟ ਕੰਪਲੈਕਸ ’ਚ ਦਿਨ ਦਿਹਾੜੇ ਸ਼ੂਟਰਾਂ ਨੇ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ  ਪੁਲਿਸ ਦੇ ਸਾਹਮਣੇ ਗੋਲੀਆਂ ਮਾਰਕੇ ਮਾਰ ਦਿੱਤਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਉਸਦੇ ਦੋ ਸਾਥੀ ਇਸ ਗੋਲੀਬਾਰੀ ਵਿਚ ਜ਼ਖਮੀ ਹੋ ਗਏ।
ਜਿਕਰਯੋਗ ਹੈ ਕਿ ਗੈਂਗਸਟਰ ਸੰਦੀਪ ਬਿਸ਼ਨੋਈ ਨਾਗੌਰ ਜੇਲ੍ਹ ਵਿੱਚ ਹੀ ਬੰਦ ਸੀ, ਜਿਸ ਨੂੰ ਅੱਜ ਪੁਲੀਸ ਦੁਪਹਿਰ ਸਮੇਂ ਅਦਾਲਤ ਵਿੱਚ ਲੈ ਕੇ ਪੁੱਜੀ ਸੀ। ਇਸ ਦੌਰਾਨ ਬਾਈਕ ਤੇ ਸਵਾਰ ਹੋ ਕੇ ਆਏ ਸ਼ੂਟਰਾਂ ਨੇ ਗੈਂਗਸਟਰ ਸੰਦੀਪ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਹਰਿਆਣਾ ਦੇ ਰਹਿਣ ਵਾਲੇ ਸਨ। ਬਦਮਾਸ਼ਾਂ ਨੇ 9 ਦੇ ਕਰੀਬ ਫਾਇਰ ਕੀਤੇ। ਉਧਰ ਦੂਜੇ ਪਾਸੇ, ਬਦਮਾਸ਼ਾਂ ਦੀ ਭਾਲ ਲਈ ਪੁਲਿਸ ਨੇ ਨਾਗੌਰ ਦੇ ਆਸਪਾਸ ਨਾਕਾਬੰਦੀ ਕਰ ਦਿੱਤੀ ਹੈ। ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।  ਘਟਨਾ ਤੋਂ ਬਾਅਦ ਅਦਾਲਤ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ। ਸੰਦੀਪ ਦੀ ਲਾਸ਼ ਨੂੰ ਹਸਪਤਾਲ ’ਚ ਰਖਵਾਇਆ ਗਿਆ ਹੈ।