ਪਿੰਡਾਂ ਦੀ ਜਾਣਕਾਰੀ

ਪਿੰਡ ਬਾਰੇ (About Village), ਪੰਜਾਬ ਦੇ ਹਰੇਕ ਪਿੰਡ ਦੀ ਪੂਰੀ ਜਾਣਕਾਰੀ ਵੈੱਬ ਪੋਰਟਲ ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਉਸ ਪਿੰਡ ਦੇ ਵਸ਼ਿੰਦਿਆਂ ਤੋਂ ਇਲਾਵਾ ਹਰ ਪੰਜਾਬੀ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ । ਇੱਥੋਂ ਤੁਸੀਂ ਪਿੰਡ ਦੇ ਪਿਛੋਕੜ, ਪਿੰਡ ਦੇ ਇਤਿਹਾਸ, ਪਿੰਡ ਸਬੰਧੀ ਹਰ ਨਿੱਕੀ-ਮੋਟੀ ਜਾਣਕਾਰੀ ਤੋਂ ਬਿਨਾ ਪਿੰਡ ਦੇ ਹੈਲਪ-ਲਾਈਨ ਨੰਬਰਾਂ ਦੀ ਜਾਣਕਾਰੀ ਲੈ ਸਕਦੇ ਹੋ । ਇਸ ਤੋਂ ਬਿਨਾਂ ਤੁਸੀਂ ਪਿੰਡ ਦੀ ਪੰਚਾਇਤ, ਪਿੰਡ ਦੇ ਮੋਹਤਵਰ ਲੋਕਾਂ ਦੀ ਜਾਣਕਾਰੀ ਤੋਂ ਬਿਨਾ ਪਿੰਡ ਦੇ ਸਰਕਾਰੀ ਦਫਤਰਾਂ ਅਤੇ ਪਿੰਡ ਨਾਲ ਸਬੰਧਤ ਗ਼ੈਰ ਸਰਕਾਰੀ ਸੰਸਥਾਵਾਂ (NGO) ਦਾ ਵੇਰਵਾ ਪ੍ਰਾਪਤ ਕਰ ਸਕਦੇ ਹੋ । ਸੰਸਾਰ ਵਿੱਚ ਨਾਮਣਾ ਖੱਟਣ ਵਾਲੇ ਪਿੰਡ ਦੇ ਨਾਮਵਰ ਵਿਅਕਤੀਆਂ ਅਤੇ ਪਿੰਡ ਦੇ ਇਤਿਹਾਸਕ ਅਤੇ ਪ੍ਰਸਿੱਧ ਸਥਾਨਾਂ ਦੀ ਜਾਣਕਾਰੀ ਦੇ ਨਾਲ-ਨਾਲ ਇੱਥੇ ਤੁਸੀਂ ਪਿੰਡ ਦੀਆਂ ਸਾਂਝੀਆਂ ਥਾਵਾਂ ਦੇ ਫੋਟੋ ਦੇਖ ਦਕਦੇ ਹੋ । ਪਿੰਡ ਵਾਸੀ ਇੱਥੇ ਆਪਣੇ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ‘ਤੇ ਫੋਟੋ ਭੇਜਕੇ “ਵਧਾਈ ਸੈਕਸ਼ਨ” ਵਿੱਚ ਆਪਣੀ ਫੋਟੋ ਲਗਵਾ ਸਕਦੇ ਹਨ । ਗੱਲ ਕੀ, ਪਿੰਡ ਦੇ ਪੇਂਡੂ ਸੱਭਿਆਚਾਰ ਅਤੇ ਵਿਰਸੇ ਨੂੰ ਇੱਕ ਖੁੱਲ੍ਹੀ ਕਿਤਾਬ ਵਾਂਗ ਆਪ ਸਾਹਮਣੇ ਰੱਖਣ ਦਾ ਉਪਰਾਲਾ ਕੀਤਾ ਹੈ ।