50ਵੇਂ ਸਲਾਨਾ ਦਸਮੇਸ਼ ਖੇਡ ਮੇਲੇ ਦੇ ਦੂਜੇ ਦਿਨ ਵਾਲੀਬਾਲ ਸ਼ੂਟਿੰਗ, ਫੁੱਟਬਾਲ ਅਤੇ ਹਾਕੀ ਦੇ ਮੁਕਾਬਲੇ ਕਰਵਾਏ ਗਏ।

ਲੁਧਿਆਣਾ, 10 ਫਰਵਰੀ (ਰਘਵੀਰ ਸਿੰਘ ਜੱਗਾ) : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਪ੍ਰਵਾਸੀ ਪੰਜਾਬੀ ਸੱਜਣਾਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਰਵਾਏ ਜਾ ਰਹੇ 50ਵੇਂ ਸਲਾਨਾ ਦਸਮੇਸ਼ ਖੇਡ ਮੇਲੇ ਦੇ ਅੱਜ ਦੂਜੇ ਦਿਨ ਵਾਲੀਬਾਲ ਸ਼ੂਟਿੰਗ, ਫੁੱਟਬਾਲ ਅਤੇ ਹਾਕੀ ਦੇ ਮੁਕਾਬਲੇ ਕਰਵਾਏ ਗਏ। ਹਾਕੀ ਦੇ ਮੁਕਾਬਲਿਆਂ ਦੀ ਸ਼ੁਰੂਆਤ ਪ੍ਰਧਾਨ ਬਲਰਾਜ ਸਿੰਘ ਮੋਦੀ ਗਰੇਵਾਲ ਅਤੇ ਹਰਦੇਵ ਸਿੰਘ ਗਰੇਵਾਲ, ਰਣਧੀਰ ਸਿੰਘ ਗਰੇਵਾਲ, ਮਹਿੰਦਰਪਾਲ ਸਿੰਘ ਸਿੱਧੂ ਵਲੋਂ ਹੋਰ ਕਮੇਟੀ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਦੀ ਮੌਜ਼ੂਦਗੀ ’ਚ ਕਰਵਾਈ ਗਈ। ਹਾਕੀ ਮੁਕਾਬਲਿਆਂ ’ਚ ਅਕਾਲਗੜ੍ਹ, ਬਾਗੜੀਆਂ, ਰੋਹਤਕ ਅਤੇ ਸੋਨੀਪੱਤ ਦੀਆਂ ਟੀਮਾਂ ਨੇ ਆਪਣੇ ਮੈਚ ਜਿੱਤ ਕੇ ਅਗਲੇ ਦੌਰ ’ਚ ਗੜ੍ਹਾ ਪੱਕੀ ਕੀਤੀ ਜਦਕਿ ਫੁੱਟਬਾਲ ਦੇ ਮੁਕਾਬਲਿਆਂ ਵਿੱਚ ਪੱਖੋਵਾਲ, ਬਰਨਾਲਾ, ਰਾਏਕੋਟ, ਮੁਬਾਰਕਪੁਰ ਅਤੇ ਪੱਲ੍ਹਾ ਦੀਆਂ ਟੀਮਾਂ ਨੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ।  ਵਾਲੀਬਾਲ ਸ਼ੂਟਿੰਗ ਦੇ ਫਾਈਨਲ ਮੁਕਾਬਲੇ ’ਚ ਮੇਜਬਾਨ ਰਾਏਕੋਟ ਦੀ ਟੀਮ ਨੇ ਖਨਾਲ ਦੀ ਟੀਮ ਨੂੰ ਹਰਾ ਕੇ 21 ਹਜ਼ਾਰ ਦੇ ਪਹਿਲੇ ਨਗਦ ਇਨਾਮ ’ਤੇ ਕਬਜ਼ਾ ਕੀਤਾ, ਜਦਕਿ ਖਨਾਲ ਦੀ ਟੀਮ ਨੂੰ 15 ਹਜ਼ਾਰ ਦਾ ਦੂਸਰਾ ਇਨਾਮ ਮਿਲਿਆ। ਇਸ ਤੋਂ ਇਲਾਵਾ ਤੀਜੇ ਅਤੇ ਚੌਥੇ ਨੰਬਰ ’ਤੇ ਆਈ ਬੱਈਏਵਾਲ ਅਤੇ ਬਾਂਠਾਂ ਦੀ ਟੀਮ ਨੂੰ 51 –51 ਸੌ ਦੇ ਇਨਾਮ ਦੇ ਕੇ ਨਵਾਜਿਆ ਗਿਆ। ਜੇਤੂ ਟੀਮਾਂ ਨੂੰ ਇਨਾਮ ਪ੍ਰਵਾਸੀ ਪੰਜਾਬੀ ਮਹਿੰਦਰਪਾਲ ਸਿੰਘ ਕੈਨੇਡਾ ਸ਼ਿੰਦਾ ਬਾਬਾ ਵਲੋਂ ਆਪਣੇ ਪਿਤਾ ਬਾਬਾ ਬਚਨ ਸਿੰਘ ਦੀ ਯਾਦ ’ਚ ਦਿੱਤੇ ਗਏ।  ਅਗਲੇ ਮੈਚਾਂ ਬਾਰੇ ਕਲੱਬ ਮੈਂਬਰ ਤਰਲੋਕ ਸਿੰਘ ਬਿੱਲਾ ਅਤੇ ਸੁਖਵੀਰ ਸਿੰਘ ਰਾਏ ਨੇ ਦੱਸਿਆ ਕਿ ਟੂਰਨਾਮੈਂਟ ’ਚ ਕਬੱਡੀ ਓਪਨ ਦੇ ਮੁਕਾਬਲੇ 12 ਫਰਵਰੀ ਨੂੰ ਕਰਵਾਏ ਜਾਣਗੇ, ਜਿਸ ਵਿੱਚ ਜੇਤੂ ਰਹਿਣ ਵਾਲੀ ਟੀਮ ਨੂੰ ਪਹਿਲਾ ਇਨਾਮ 71 ਹਜ਼ਾਰ ਅਤੇ ਦੂਸਰਾ 51 ਹਜ਼ਾਰ ਦਾ ਹੋਵੇਗਾ। ਕਬੱਡੀ ਓਪਨ ਦੇ ਬੈਸਟ ਰੇਡਰ ਅਤੇ ਜਾਫ਼ੀ ਨੂੰ 51-51 ਹਜ਼ਾਰ ਦੇ ਇਨਾਮ ਦੇ ਕੇ ਨਵਾਜ਼ਿਆ ਜਾਵੇਗਾ। ਇਸੇ ਤਰਾਂ ਹਾਕੀ, ਫੁੱਟਬਾਲ ਅਤੇ ਵਾਲੀਬਾਲ ਦੀਆਂ ਜੇਤੂ ਟੀਮਾਂ ਨੂੰ ਵੀ ਸ਼ਾਨਦਾਰ ਇਨਾਮ ਦਿੱਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਮਾਸਟਰ ਭੁਪਿੰਦਰ ਸਿੰਘ ਗਰੇਵਾਲ, ਅਮਿ੍ਰਤਪਾਲ ਸਿੰਘ ਕੁੱਕਾ ਗਰੇਵਾਲ ਕੈਨੇਡਾ, ਡਾ. ਟੀ.ਪੀ ਸਿੰਘ, ਹਾਕੀ ਕੋਚ ਲਛਮਣ ਸਿੰਘ ਹੇਹਰ,  ਸੁਖਵੀਰ ਸਿੰਘ ਰਾਏ, ਤਰਲੋਕ ਸਿੰਘ ਬਿੱਲਾ, ਜਸਮਿੰਦਰ ਸਿੰਘ ਪਿੱਲਾ, ਜੋਗਿੰਦਰ ਸਿੰਘ ਹਾਕੀ ਕੋਚ, ਗੁਰਦੀਪ ਸਿੰਘ ਖੋਸਾ, ਬਲਬੀਰ ਸਿੰਘ ਸਾਬਕਾ ਕੌਂਸਲਰ, ਪਰਵਿੰਦਰ ਸਿੰਘ ਕੈਲੇ, ਜਗਰੂਪ ਸਿੰਘ ਧਾਲੀਵਾਲ, ਬਾਵਾ ਸਿੰਘ ਗਿੱਲ, ਪਰਮਿੰਦਰ ਸਿੰਘ ਕੈੜੇ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਰਾਏ, ਹੈਪੀ ਸਿੰਘ, ਤਰਲੋਕ ਸਿੰਘ ਬਿੱਲਾ,  ਭੁਪਿੰਦਰ ਸਿੰਘ ਭਿੰਦਾ, ਮਨਦੀਪ ਸਿੰਘ, ਮਨਜਿੰਦਰ ਸਿੰਘ, ਪਰਮਿੰਦਰ ਗਰੇਵਾਲ, ਬਲਦੇਵ ਸਿੰਘ, ਮਨਦੀਪ ਸਿੰਘ ਢੇਸੀ, ਜੱਗਾ ਸਿੰਘ ਗਿੱਲ, ਜੀਤਾ ਔਲਖ, ਰਾਜੂ ਰਾਏਕੋਟ, ਗੁਰਦੀਪ ਸਿੰਘ ਖੋਸਾ, ਲਖਵੀਰ ਸਿੰਘ ਰਾਏ, ਰਾਮ ਕੁਮਾਰ ਛਾਪਾ, ਪਰਵਿੰਦਰ ਸਿੰਘ ਕਾਲਾ ਬੱਸੀਆਂ (ਕੰਟਰੀ ਜਿੰਮ ਵਾਲੇ), ਅਮਰਜੀਤ ਸਿੰਘ ਨੰਬਰਦਾਰ, ਰਜਿੰਦਰ ਸਿੰਘ, ਭਗਤ ਸਿੰਘ, ਰਣਧੀਰ ਸਿੰਘ ਢੇਸੀ, ਦਵਿੰਦਰ ਸਿੰਘ ਕਹਿਲ ਸਰਪੰਚ ਤੋਂ ਇਲਾਵਾ ਹੋਰ ਵੀ ਕਲੱਬ ਮੈਂਬਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ।