ਵਿਜੇ ਕੁਮਾਰ ਯਾਦਵ ਨੇ 36ਵੀਂਆਂ ਰਾਸ਼ਟਰੀ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ

ਅਹਿਮਦਾਬਾਦ : ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਵਿਜੇ ਕੁਮਾਰ ਯਾਦਵ ਨੇ ਗੁਜਰਾਤ ਵਿੱਚ ਹੋਈਆਂ 36ਵੀਂਆਂ ਰਾਸ਼ਟਰੀ ਖੇਡਾਂ ਵਿੱਚ ਜੂਡੋ ਵਿੱਚ ਅੰਡਰ-60 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਸਾਬਿਰਾ ਹੈਰਿਸ ਨੇ ਸ਼ੂਟਿੰਗ ’ਚ ਮਹਿਲਾ ਟਰੈਪ ਮੁਕਾਬਲੇ ’ਚ ਸਿਲਵਰ ਮੈਡਲ ਜਿੱਤਿਆ ਹੈ। ਉੱਤਰ ਪ੍ਰਦੇਸ਼ ਨੇ ਇੰਨ੍ਹਾਂ ਖੇਡਾਂ ਵਿੱਚ ਹੁਣ ਤੱਕ ਕੁੱਲ 45 ਤਮਗੇ ਜਿੱਤੇ ਹਨ, ਜਿੰਨ੍ਹਾਂ ਵਿੱਚ 19 ਸੋਨ, 14 ਚਾਂਦੀ ਅਤੇ 12 ਕਾਂਸੀ ਦੇ ਹਨ। ਵਿਜੇ ਨੇ ਪੁਰਸ਼ਾਂ ਦੇ ਅੰਡਰ -60 ਕਿਲੋਗ੍ਰਾਮ ਵਰਗ ਵਿੱਚ ਫਾਈਨਲ ਵਿੱਚ ਦਿੱਲੀ ਦੇ ਹਰਸ਼ ਸਿੰਘ ਨੂੰ ਹਰਾ ਕੇ ਸੋਨ ਤਮਗਾ ਆਪਣੇ ਨਾਮ ਕੀਤਾ ਹੈ।