ਪਿੰਡ ਬੁਰਜ ਹਰੀ ਸਿੰਘ ਦਾ ਦੋ ਰੋਜ਼ਾ ਖੇਡ ਮੇਲਾ ਜੋਸ਼ੋ ਖਰੋਸ਼ ਨਾਲ ਸ਼ੁਰੂ

ਲੁਧਿਆਣਾ, 10 ਫਰਵਰੀ (ਰਘਵੀਰ ਸਿੰਘ ਜੱਗਾ) : ਸ਼ਹੀਦ ਭਗਤ ਸਿੰਘ ਯੂਥ ਸਪੋਰਟਸ  ਵੈਲਫੇਅਰ ਕਲੱਬ ਪਿੰਡ ਬੁਰਜ ਹਰੀ ਸਿੰਘ ਵੱਲੋ ਹੌਲਦਾਰ ਸ਼ਹੀਦ ਬੂਟਾ ਸਿੰਘ ਦੀ ਯਾਦ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਪੰਜਾਬੀ ਵੀਰਾ ਦੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ ਸਲਾਨਾ ਤੀਸਰਾ ਦੋ ਰੋਜ਼ਾ ਖੇਡ ਮੇਲਾ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਦੀ ਦੇਖ-ਰੇਖ ਹੇਠ ਬੜੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋਇਆ। ਖੇਡ ਮੇਲੇ ਦਾ ਉਦਘਾਟਨ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾ ਵਾਲੇ, ਸਮਾਜ ਸੇਵੀ ਪ੍ਰਵੀਨ ਕੌਰ ਮਾਲਵਾ, ਸਰਪੰਚ ਭੁਪਿੰਦਰ ਕੌਰ, ਕਾਮਰੇਡ ਹਰਨੇਕ ਸਿੰਘ ਅਤੇ ਨੀਟੂ ਗਿੱਲ ਕੈਨੇਡਾ ਦੇ ਪਰਿਵਾਰ ਵੱਲੋ ਸਾਂਝੇ ਤੌਰ ਤੇ ਕੀਤਾ ਗਿਆ। ਇਸ ਤੋ ਪਹਿਲਾਂ ਸ਼ਹੀਦ ਹੌਲਦਾਰ ਬੂਟਾ ਸਿੰਘ ਦੀ ਬਰਸੀ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋ ਨੌਜਵਾਨ ਪੀੜ੍ਹੀ ਦਾ ਧਿਆਨ ਨਸ਼ਿਆਂ ਤੋਂ ਦੂਰ ਕਰਕੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਲੱਬ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਖਿਡਾਰੀਆ ਨੂੰ ਹਾਰ ਜਿੱਤ ਦੀ ਭਾਵਨਾ ਤੋਂ ਉੱਪਰ ਉੱਠ ਕੇ ਖੇਡ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।ਕਲੱਬ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ, ਮੀਤ ਪ੍ਰਧਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਦਿਨ ਹਾਕੀ,ਕਬੱਡੀ 47 ਕਿਲੋਗ੍ਰਾਮ, ਕਬੱਡੀ 72 ਕਿਲੋਗ੍ਰਾਮ ਦੇ ਮੁਕਾਬਲੇ ਕਰਵਾਏ ਗਏ। 11 ਫਰਵਰੀ ਨੂੰ ਕਬੱਡੀ ਓਪਨ, ਕਬੱਡੀ  57 ਕਿਲੋ ਅਤੇ ਮੁਰਗਾ ਫੜਨ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸਰਪੰਚ ਭੁਪਿੰਦਰ ਕੌਰ, ਦਲਜੀਤ ਕੌਰ ਕੈਨੇਡਾ,ਪਾਲੀ ਪੁੜੈਣ , ਸੁਖਦੀਪ ਸਿੰਘ ਗਰੇਵਾਲ, ਨੰਬਰਦਾਰ ਜਸਵਿੰਦਰ ਸਿੰਘ ਤੂਰ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ (ਚਾਰੇ ਪੰਚ), ਨੰਬਰਦਾਰ ਰਘਵੀਰ ਸਿੰਘ ਗਰੇਵਾਲ, ਡਾ ,ਜਸਵਿੰਦਰ ਸਿੰਘ, ਗੀਤਕਾਰ ਦੁੱਲਾ ਗਰੇਵਾਲ, ਮੋਹਣ ਬਾਵਾ,ਸ਼ਨੀ ਗਿਰੀ,ਸੰਗਤ ਸਿੰਘ, ਛੋਟਾ ਸਿੰਘ ਸਮੇਤ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ।