ਤਜਿੰਦਰਪਾਲ ਸਿੰਘ ਤੂਰ ਟੋਕਿਓ ਓਲੰਪਿਕ 'ਚ ਆਪਣੀ ਜਗ੍ਹਾ ਪੱਕੀ ਕਰਦੇ ਹੋਏ ਰਿਕਾਰਡ ਕਾਇਮ ਕੀਤਾ

ਸ਼ਾਟ ਪੁੱਟ ਪਲੇਅਰ ਤੇਜਿੰਦਰਪਾਲ ਸਿੰਘ ਤੂਰ ਨੇ ਸੋਮਵਾਰ ਨੂੰ ਇੰਡੀਅਨ ਗ੍ਰਾਂ ਪ੍ਰੀ 4 ਵਿਚ ਰਾਸ਼ਟਰੀ ਰਿਕਾਰਡ ਦੇ ਨਾਲ ਟੋਕਿਓ ਓਲੰਪਿਕ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਦੌਰਾਨ ਚਾਰ ਗੁਣਾ 100 ਮੀਟਰ ਅਤੇ ਸਪ੍ਰਿੰਟਰ ਦੁਤੀ ਚੰਦ ਦੀ ਰਿਲੇਅ ਟੀਮ ਨੇ ਵੀ ਨਵੇਂ ਰਾਸ਼ਟਰੀ ਰਿਕਾਰਡ ਕਾਇਮ ਕੀਤੇ ਹਨ। ਤੂਰ ਨੇ 21.49 ਮੀਟਰ ਦੀ ਦੂਰੀ ਨਾਲ ਓਲੰਪਿਕ ਯੋਗਤਾ ਪ੍ਰਾਪਤ ਕੀਤੀ ਤੇ ਆਪਣੇ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕੀਤਾ। ਸ਼ਾਟ ਪੁੱਟ ਵਿਚ ਓਲੰਪਿਕ ਯੋਗਤਾ ਲਈ, 21.10 ਮੀਟਰ ਨੂੰ ਮਿਆਰ ਦੇ ਤੌਰ 'ਤੇ ਰੱਖਿਆ ਗਿਆ ਹੈ। ਇਸ ਖੇਡ ਦਾ ਪਿਛਲਾ ਭਾਰਤੀ ਰਿਕਾਰਡ ਵੀ ਤੂਰ ਦੇ ਨਾਮ ਸੀ, ਜਿਸ ਨੇ ਸਾਲ 2019 ਵਿਚ 20.92 ਮੀਟਰ ਦੀ ਦੂਰੀ ਕਵਰ ਕੀਤੀ ਸੀ।

 ਤਜਿੰਦਰਪਾਲ ਤੂਰ ਨੇ ਕਿਹਾ ਕਿ “ਟੋਕਿਓ ਓਲੰਪਿਕ ਲਈ ਜਗ੍ਹਾ ਬੁੱਕ ਕਰਨ ਲਈ ਮੁਕਾਬਲੇ ਦੇ ਪਹਿਲੇ ਥਰੋਅ ਨਾਲ ਰਾਸ਼ਟਰੀ ਅਤੇ ਏਸ਼ੀਆਈ ਰਿਕਾਰਡ ਤੋੜ ਕੇ ਮੈਨੂੰ ਬਹੁਤ ਖ਼ੁਸ਼ੀ ਮਹਿਸੂਸ ਹੋਈ। ਪਿਛਲੇ ਇੱਕ ਸਾਲ ਤੋਂ ਮੈਂ ਜ਼ਿਆਦਾਤਰ ਸਮਾਂ ਘਰ ਬੈਠੇ ਜਾਂ ਇਕੱਲੇ ਪ੍ਰੈਕਟਿਸ ਕਰਦੇ ਹੋਏ ਬਿਤਾ ਰਿਹਾ ਸੀ। ਇਹ ਸਪੱਸ਼ਟ ਤੌਰ ਤੇ ਓਲੰਪਿਕ ਵਿੱਚ ਜਾਣ ਵਾਲੇ ਦਬਾਅ ਨੂੰ ਘੱਟ ਕਰੇਗਾ। ਜਦੋਂ ਪਿਛਲੇ ਸਾਲ ਖੇਡਾਂ ਵਿੱਚ ਦੇਰੀ ਹੋਈ ਸੀ, ਮੈਨੂੰ ਆਪਣੇ ਵਿਆਹ ਨੂੰ ਵੀ ਇੱਕ ਸਾਲ ਹੋਰ ਅੱਗੇ ਪਾਉਣਾ ਪਿਆ। ਮੇਰੇ ਪਰਿਵਾਰਿਕ ਮੈਂਬਰਾਂ ਨੇ ਇਸ ਸਮੇਂ 'ਤੇ ਮੇਰੇ 'ਤੇ ਵਿਸ਼ਵਾਸ ਦਿਖਾਇਆ।”