ਐਲਪੀਯੂ ਵਲੋਂ ਕੈਂਪਸ ਵਿੱਚ ਟਰਾਂਸ-ਪਰਸਨਜ਼ ਦੇ ਪਹਿਲੇ ਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ

ਜਲੰਧਰ, 3 ਮਈ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੈਂਪਸ 'ਤੇ ਸਥਿਤ ਆਪਣੇ ਕ੍ਰਿਕਟ ਸਟੇਡੀਅਮ ਵਿੱਚ ਛੇ ਦਿਨਾਂ ਦੇ ਟਰਾਂਸ-ਪਰਸਨਜ਼ ਦੇ ਪਹਿਲੇ ਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕਰ ਰਹੀ ਹੈ। ਇਸ ਦੇ ਲਈ, ਦੇਸ਼ ਦੇ ਛੇ ਰਾਜਾਂ ਦੇ 100 ਤੋਂ ਵੱਧ ਕ੍ਰਿਕਟਰ ਆਪਣੀ ਕ੍ਰਿਕੇਟਿੰਗ ਹੁਨਰ ਨੂੰ ਹੋਰਾਂ ਸਮਾਨ  ਪ੍ਰਗਟ ਕਰਨ ਲਈ ਹਿੱਸਾ ਲੈ ਰਹੇ ਹਨ। ਭਾਗ ਲੈਣ ਵਾਲੇ ਰਾਜ ਪੱਛਮੀ ਬੰਗਾਲ, ਕੇਰਲ, ਉੱਤਰ ਪ੍ਰਦੇਸ਼, ਦਿੱਲੀ, ਪੰਜਾਬ ਅਤੇ ਹਰਿਆਣਾ ਹਨ, ਐਲਪੀਯੂ ਦੀ ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ, ਜਿੱਥੇ ਟਰਾਂਸਜੈਂਡਰ ਅਧਿਕਾਰ ਕਾਰਕੁਨ ਅਤੇ ਬਾਲੀਵੁੱਡ ਅਦਾਕਾਰਾ, ਲਕਸ਼ਮੀ ਨਰਾਇਣ ਤ੍ਰਿਪਾਠੀ ਅਤੇ ਏਸ਼ੀਆ ਦੇ ਪਹਿਲੇ ਟ੍ਰਾਂਸ-ਬਾਡੀ ਬਿਲਡਰ ਆਰੀਅਨ ਪਾਸ਼ਾ ਉਨ੍ਹਾਂ ਦੇ ਨਾਲ ਸਨ। ਖੇਡਾਂ ਦਾ ਝੰਡਾ ਲਹਿਰਾਉਂਦੇ ਹੋਏ, ਸ਼੍ਰੀਮਤੀ ਮਿੱਤਲ ਨੇ ਸਮਾਜ ਦੇ ਬੇਮਿਸਾਲ ਵਰਗ ਲਈ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਨੇਕ ਕਾਰਜ ਦੀ ਅਗਵਾਈ ਕਰਨ ਲਈ ਐਲਪੀਯੂ ਦੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ। ਉੰਨਾਂ  ਇਹ ਵੀ ਸਾਂਝਾ ਕੀਤਾ ਕਿ ਇਸ ਮੇਜ਼ਬਾਨੀ ਦਾ ਉਦੇਸ਼ ਨਾ ਸਿਰਫ ਟਰਾਂਸ-ਕਮਿਊਨਿਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ ਬਲਕਿ ਸ਼ਮੂਲੀਅਤ ਅਤੇ ਭਾਗੀਦਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਵੀ ਹੈ। ਐਲਪੀਯੂ  ਦੇ ਸਾਲਾਨਾ ਗਲੋਬਲ ਓਪਨ ਫੈਸਟ 'ਯੂਥ ਵਾਈਬ-2023' ਦੇ ਦੌਰਾਨ ਉਦਘਾਟਨ ਕੀਤਾ ਗਿਆ, ਇੰਨਾਂ ਮੈਚਾਂ ਦਾ ਫਾਈਨਲ 5 ਮਈ 2023 ਨੂੰ ਆਯੋਜਿਤ ਕੀਤਾ ਜਾਵੇਗਾ। ਕੈਂਪਸ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਯਤਨ ਇੱਕ ਖੇਡ ਸਮਾਗਮ ਵਿੱਚ ਨਿੱਜੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।  ਇਹ ਵਾਸਤਵ 'ਚ ਲਿੰਗ ਸਮਾਨਤਾ ਨੂੰ ਪ੍ਰਾਪਤ ਕਰਨਾ ਹੀ ਹੈ|ਲਕਸ਼ਮੀ  ਨਰਾਇਣ ਤ੍ਰਿਪਾਠੀ  ਨੇ ਸਾਂਝਾ  ਕੀਤਾ ਕਿ  ਪਹਿਲਾਂ ਪ੍ਰਤੀਯੋਗੀ  ਖੇਡਾਂ ਵਿੱਚ ਟਰਾਂਸਜੈਂਡਰ ਲੋਕਾਂ ਦੀ ਭਾਗੀਦਾਰੀ  ਇੱਕ ਵਿਵਾਦਪੂਰਨ ਮੁੱਦਾ ਸੀ, ਖਾਸ ਤੌਰ 'ਤੇ ਔਰਤਾਂ  ਦੀਆਂ ਖੇਡਾਂ ਵਿੱਚ ਟਰਾਂਸਜੈਂਡਰ ਔਰਤਾਂ ਅਤੇ ਲੜਕੀਆਂ ਨੂੰ ਸ਼ਾਮਲ ਕਰਨਾ। ਹਾਲਾਂਕਿ ਵੱਖ-ਵੱਖ ਦੇਸ਼ ਇਸਦੇ ਲਈ ਸਕਾਰਾਤਮਕ ਲੀਹਾਂ 'ਤੇ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਵਰਤਮਾਨ ਵਿੱਚ, ਐਲਪੀਯੂ ਨੇ ਕ੍ਰਿਕੇਟ ਲੜੀ ਦਾ ਆਯੋਜਨ ਕਰਕੇ ਸਭ ਤੋਂ ਉੱਪਰ ਲੀਡ ਲੈ ਲਈ ਹੈ ਜਿੱਥੇ ਸਾਰੇ ਭਾਗੀਦਾਰ ਟਰਾਂਸ-ਮੈਨ ਅਤੇ ਟਰਾਂਸ-ਮਹਿਲਾ ਹੀ ਹਨ। ਇੰਨਾਂ ਮੈਚਾਂ ਦੇ ਦੌਰਾਨ ਦਿੱਲੀ ਅਤੇ ਪੱਛਮੀ ਬੰਗਾਲ ਦੇ ਵਿਚਕਾਰ ਹੋਏ ਮੈਚ ਵਿੱਚ, ਦਿੱਲੀ  ਨੇ ਪੱਛਮੀ ਬੰਗਾਲ ਨੂੰ 20-20 ਓਵਰਾਂ ਦੇ ਪੈਟਰਨ ਦੇ ਸਿਰਫ 5.4 ਓਵਰਾਂ ਵਿੱਚ ਹੀ ਹਰਾਇਆ। ਨਿਵੇਦਿਤਾ ਘੋਸ਼ (ਵਿਕਟ-ਕੀਪਰ) ਅਤੇ ਦਿੱਲੀ ਦੇ ਕਪਤਾਨ ਨਕਸ਼ਤਰ ਰਾਜਪੂਤ ਨੇ ਵਿਅਕਤੀਗਤ ਅਤੇ ਕ੍ਰਮਵਾਰ 17 ਅਤੇ 37 ਦੌੜਾਂ ਬਣਾਈਆਂ। ਪੱਛਮੀ ਬੰਗਾਲ ਲਈ ਸੰਚਯਨ ਮਜੂਮਦਾਰ 34 ਸਕੋਰ ਬਣਾ ਸਕੇ।