ਭਾਰਤੀ ਕੁੜੀਆਂ ਨੇ ਟੀ-20 ਵਰਲਡ ਕੱਪ ਵਿੱਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਦਿੱਤੀ ਮਾਤ

ਕੇਪਟਾਊਨ , 12 ਫਰਵਰੀ : ਜੇਮਿਸਾ ਰੋਡ੍ਰਿਗਜ ਤੇ ਰਿਚਾ ਘੋਸ਼ ਦੀ ਅਰਧ ਸੈਂਕੜਾ ਪਾਰੀ ਦੇ ਦਮ ‘ਤੇ ਭਾਰਤੀ ਟੀਮ ਨੇ ਵੂਮੈਨਸ ਟੀ-20 ਵਰਲਡ ਕੱਪ ਵਿਚ ਜਿੱਤ ਹਾਸਲ ਕੀਤੀ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਉਤਰੀ ਟੀਮ ਇੰਡੀਆ ਨੇ ਪਹਿਲੇ ਮੁਕਾਬਲੇ ਵਿਚ ਪਾਕਿਸਤਾਨ ਨੂੰ 7 ਵਿਕਟ ਤੋਂ ਹਰਾ ਦਿੱਤਾ। ਟੀਮ ਦਾ ਅਗਲਾ ਮੁਕਾਬਲਾ 15 ਫਰਵਰੀ ਨੂੰ ਕੇਪਟਾਊਨ ‘ਤੇ ਵੈਸਟਇੰਡੀਜ਼ ਖਿਲਾਫ ਖੇਡਿਆ ਜਾਵੇਗਾ। ਇਹ ਟੀਮ ਇੰਡੀਆ ਦੀ ਵਰਲਡ ਕੱਪ ਵਿਚ ਪਾਕਿ ‘ਤੇ 5ਵੀਂ ਜਿੱਤ ਹੈ। ਵੂਮੈਨਸ ਟੀ-20 ਕ੍ਰਿਕਟ ਦੇ ਇਤਿਹਾਸ ਵਿਚ ਭਾਰਤ ਨੇ ਪਾਕਿਸਾਤਨ ਨੂੰ 11ਵੀਂ ਵਾਰ ਹਰਾਇਆ ਹੈ। ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਪਾਕਿਸਤਾਨ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 4 ਵਿਕਟਾਂ ‘ਤੇ 149 ਦੌੜਾਂ ਬਣਾਈਆਂ। ਟੀਮ ਵੱਲੋਂ ਆਏਸ਼ਾ ਨਸੀਮ ਨੇ 25 ਗੇਂਦਾਂ ‘ਤੇ 43 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਕਪਤਾਨ ਬਿਸਮਾਹ ਮਰੂਫ ਨੇ 55 ਗੇਂਦਾਂ ‘ਤੇ ਨਾਟਆਊਟ 68 ਦੌੜਾਂ ਦਾ ਯੋਗਦਾਨ ਦਿੱਤਾ। ਜਵਾਬ ਵਿਚ ਟੀਮ ਇੰਡੀਆ ਨੇ 6 ਬਾਲ ਬਾਕੀ ਰਹਿੰਦੇ 3 ਵਿਕਟਾਂ ‘ਤੇ ਜਿੱਤ ਲਈ ਜ਼ਰੂਰੀ ਦੌੜਾਂ ਬਣਾ ਲਈਆਂ। ਟੀਮ ਵੱਲੋਂ ਜੇਮਿਮਾ ਰੋਡ੍ਰਿਗਜ ਨੇ ਅਰਧ ਸੈਂਕੜਾ ਪਾਰੀ ਖੇਡੀ। ਉਨ੍ਹਾਂ ਨੇ ਰਿਚਾ ਘੋਸ਼ ਨਾਲ 33 ਗੇਂਦਾਂ ‘ਤੇ 58 ਦੌੜਾਂ ਦੀ ਸਾਂਝੇਦਾਰੀ ਕੀਤੀ। ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਪਾਕਿਸਤਾਨ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 4 ਵਿਕਟਾਂ ‘ਤੇ 149 ਦੌੜਾਂ ਬਣਾਈਆਂ। ਟੀਮ ਵੱਲੋਂ ਆਏਸ਼ਾ ਨਸੀਮ ਨੇ 25 ਗੇਂਦਾਂ ‘ਤੇ 43 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਕਪਾਤਨ ਬਿਸਮਾਹ ਮਰੂਫ ਨੇ 55 ਗੇਂਦਾਂ ‘ਤੇ ਨਾਟਆਊਟ 68 ਦੌੜਾਂ ਦਾ ਯੋਗਦਾਨ ਦਿੱਤਾ। ਇਹ ਪਾਕਿਸਤਾਨ ਦਾ ਵੂਮੈਨਸ ਕ੍ਰਿਕਟ ਵਿਚ ਟੀਮ ਇੰਡੀਆ ਖਿਲਾਫ ਸਭ ਤੋਂ ਵੱਡਾ ਸਕੋਰ ਹੈ। ਟੀਮ ਨੇ ਪਿਛਲੇ ਸਾਲ ਸਿਲਹਟ ਵਿਚ 137 ਦੌੜਾਂ ਬਣਾਈਆਂ ਸਨ।