ਭਾਰਤ ਨੇ ਟੀ-20 ਵਰਲਡ ਕੱਪ ਵਿਚ ਬੰਗਲਾਦੇਸ਼ ਨੂੰ 5 ਦੌੜਾਂ ਤੋਂ ਹਰਾਇਆ

ਐਡੀਲੇਡ : ਭਾਰਤ ਨੇ ਟੀ-20 ਵਰਲਡ ਕੱਪ ਵਿਚ ਬੰਗਲਾਦੇਸ਼ ਨੂੰ 5 ਦੌੜਾਂ ਤੋਂ ਹਰਾ ਦਿੱਤਾ ਹੈ। ਟੌਸ ਹਾਰ ਕੇ ਪਹਿਲਾਂ ਬੈਟਿੰਗ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿਚ 6 ਟਿਕਟ ਕੁਆ ਕੇ 184 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਲਈ ਸਭ ਤੋਂ ਵਧ ਦੌੜਾਂ ਵਿਰਾਟ ਕੋਹਲੀ ਦੇ ਬੱਲੇ ਤੋਂ ਆਈਆਂ। ਉਨ੍ਹਾਂ ਨੇ 44 ਗੇਂਦਾਂ ਵਿਚ 64 ਦੌੜਾਂ ਦੀ ਪਾਰੀ ਖੇਡੀ। ਦੂਜੇ ਪਾਸੇ ਕੇ ਐੱਲ ਰਾਹੁਲ ਨੇ ਵੀ 32 ਗੇਂਦਾਂ ਵਿਚ 50 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਨੇ ਡਕਵਰਥ ਲੁਈਸ ਨਿਯਮ ਤਹਿਤ 16 ਓਵਰ ਵਿਚ 6 ਵਿਕਟ ਗੁਆ ਕੇ 145 ਦੌੜਾਂ ਹੀ ਬਣਾਈਆਂ। ਕੇ ਐੱਲ ਰਾਹੁਲ-ਵਿਰਾਟ ਕੋਹਲੀ ਵਿਚ 67 ਦੌੜਾਂ ਤੇ ਕੋਹਲੀ-ਸੂਰਯਕੁਮਾਰ ਵਿਚ 38 ਦੌੜਾਂ ਦੀ ਸਾਂਝੇਦਾਰੀ ਹੋਈ। ਸੂਰਯਾ ਨੇ 187 ਦੇ ਸਟ੍ਰਾਈਕ ਰੇਟ ਨਾਲ 30 ਦੌੜਾਂ ਬਣਾਈਆਂ। ਕੋਹਲੀ ਨੇ ਫਿਰ ਕਮਾਲ ਕੀਤਾ ਤੇ ਇਸ ਵਰਲਡ ਕੱਪ ਵਿਚ ਆਪਣਾ ਤੀਜਾ ਅਰਧ ਸੈਂਕੜਾ ਲਗਾਇਆ। ਇਹ ਉਨ੍ਹਾਂ ਦੇ ਟੀ-20 ਇੰਟਰਨੈਸ਼ਨਲ ਕਰੀਅਰ ਦੀ 36ਵੀਂ ਫਿਫਟੀ ਹੈ। ਉਹ ਟੀ-20 ਵਰਲਡ ਕੱਪ ਵਿਚ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ।