ਕੌਮੀ ਹਾਕੀ ਮੁਕਾਬਲਿਆਂ ਲਈ ਚੁਣੀ ਗਈ ਗੋਨਿਆਣਾ ਦੀ ਖਿਡਾਰਨ

ਬਠਿੰਡਾ, 7 ਜੂਨ : ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਵਿੱਚ ਚੱਲ ਰਹੇ ਸੁਰਜੀਤ ਸਿੰਘ ਡੀਪੀਈ ਹਾਕੀ ਕਲੱਬ ਦੀ ਇੱਕ ਖਿਡਾਰਨ ਜੈਸਮੀਨ ਕੌਰ ਨੂੰ ਕੌਮੀ ਹਾਕੀ ਮੁਕਾਬਲੇ ਲਈ ਚੁਣਿਆ ਗਿਆ ਹੈ ਜਿਸ ਨੂੰ ਲੈ ਕੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਲੱਬ  ਪ੍ਰਧਾਨ ਹਰਦੀਪ ਸਿੰਘ ਗੋਨੀ ਸਰਾਂ ਨੇ ਦੱਸਿਆ ਕਿ ਗਵਾਲੀਅਰ (ਮੱਧ ਪ੍ਰਦੇਸ਼) ਵਿੱਚ ਹੋਣ ਜਾ ਰਹੀਆਂ 66 ਵੀਆਂ ਕੌਮੀ ਖੇਡਾਂ ਵਿੱਚ  ਕਲੱਬ ਦੀ ਜੈਸਮੀਨ ਕੌਰ ਨੂੰ ਖੇਡਣ ਲਈ ਚੁਣਿਆ ਗਿਆ ਹੈ ਜੋਕਿ  ਸਾਡੇ ਕਲੱਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ  ਕਿਹਾ ਕਿ ਇਨ੍ਹਾਂ ਦੇ  ਕੋਚ ਕੌਮਾਂਤਰੀ ਖਿਡਾਰੀ ਗੁਰਚਰਨ ਸਿੰਘ ਬਰਾੜ  ਹਨ ਜਿਨ੍ਹਾਂ ਵੱਲੋਂ ਬੱਚਿਆਂ ਨੂੰ ਖੇਡ ਦੀਆਂ ਬਰੀਕੀਆਂ ਸਿਖਾਉਣ ਵਾਲਾ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਚ ਸਦਕਾ ਜੈਸਮੀਨ ਕੌਰ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੌਮੀ ਪੱਧਰ ਤੇ ਚੋਣ ਹੋਣ ਤੋਂ ਬਾਅਦ ਜੈਸਮੀਨ ਕੌਰ ਨੂੰ ਹੁਣ ਭਗਤਾ  ਭਾਈ  ਦੇ ਭਾਈ ਬਹਿਲੋ ਹਾਕੀ ਅਕੈਡਮੀ ਦੇ ਕੋਚ ਗੁਰਜੀਤ ਸਿੰਘ ਬਾਬਾ ਸਖਤ ਮਿਹਨਤ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕਲੱਬ ਦੀ ਇਹ ਹੋਣਹਾਰ ਖਿਡਾਰੀ ਕੌਮੀ ਪੱਧਰ ਤੋਂ ਅੱਗੇ ਵੀ ਆਪਣੀਆਂ ਮੰਜ਼ਿਲਾਂ ਸਰ ਕਰੇਗੀ। ਇਸ ਮੌਕੇ ਉਨ੍ਹਾਂ ਦੇ ਨਾਲ  ਕਲੱਬ ਦੇ ਸੈਕਟਰੀ ਪ੍ਰਦੀਪ ਕੁਮਾਰ ਉਪ ਪ੍ਰਧਾਨ ਸੁਰਿੰਦਰ ਬਜਾਜ,ਗੁਰਪ੍ਰੀਤ ਸਿੰਘ ਡੀਪੀਈ,ਸੋਨੂੰ, ਰਵੀ ,ਮਨਦੀਪ ਮੱਕੜ,ਖੁਸ਼ਪ੍ਰੀਤ, ਗਗਨਦੀਪ,ਮਨੋਹਰ ਸਿੰਘ, ਕ੍ਰਿਸ਼ਨ ਕੁਮਾਰ, ਗੁਰਪ੍ਰੀਤ ਡੋਗਰ, ਮੁਨੀਸ਼,ਹਰਬੰਸ, ਦੇਸਰਾਜ ਆਦਿ  ਨੇ ਵੀ ਖੁਸ਼ੀ ਹਾਜ਼ਰ ਸਨ।