ਅਵਨੀ ਲੇਖਰਾ ਦੇ ਨਿਸ਼ਾਨੇ ਨਾਲ ਪੈਰਾਲਿੰਪਿਕਸ 'ਚ ਭਾਰਤ ਨੂੰ ਮਿਲਿਆ ਪਹਿਲਾ ਸੋਨ ਤਮਗਾ

ਟੋਕੀਓ ਪੈਰਾਲਿੰਪਿਕਸ ਵਿੱਚ ਸੋਨ ਤਮਗੇ ਨਾਲ ਭਾਰਤ ਦਾ ਖਾਤਾ ਖੁੱਲ੍ਹ ਗਿਆ ਹੈ। ਇਹ ਖਾਤਾ ਭਾਰਤ ਦੀ ਮਹਿਲਾ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਖੋਲ੍ਹਿਆ ਹੈ, ਜਿਸ ਨੇ 10 ਮੀਟਰ ਏਅਰ ਸਟੈਂਡਿੰਗਜ਼ ਵਿੱਚ ਪੈਰਾਲਿੰਪਿਕਸ ਰਿਕਾਰਡ ਬਣਾ ਕੇ ਦੇਸ਼ ਲਈ ਸੁਨਹਿਰੀ ਜਿੱਤ ਦਰਜ ਕੀਤੀ ਹੈ। ਅਵਨੀ ਲੇਖਰਾ ਨੇ ਫਾਈਨਲ ਵਿੱਚ 249.6 ਅੰਕ ਹਾਸਲ ਕੀਤੇ, ਜੋ ਕਿ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਹੈ।

ਦੱਸ ਦਈਏ ਕਿ ਫਾਈਨਲ ਵਿੱਚ ਚੀਨੀ ਨਿਸ਼ਾਨੇਬਾਜ਼ ਨੇ ਅਵਨੀ ਨੂੰ ਸਖ਼ਤ ਮੁਕਾਬਲਾ ਦਿੱਤਾ। ਪਰ ਫਿਰ ਉਸਨੇ ਉਨ੍ਹਾਂ ਨੂੰ ਆਪਣੇ ਸੰਪੂਰਨ ਨਿਸ਼ਾਨੇ ਨਾਲ ਹਰਾ ਦਿੱਤਾ। ਚੀਨੀ ਮਹਿਲਾ ਨਿਸ਼ਾਨੇਬਾਜ਼ ਝਾਂਗ 248.9 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ ਅਤੇ ਚਾਂਦੀ ਦਾ ਤਗਮਾ ਜਿੱਤਿਆ।

ਨੌਂ ਗੇੜ ਦੇ ਇਸ ਫਾਈਨਲ ਮੈਚ ਵਿੱਚ ਅਵਨੀ ਨੂੰ ਚੀਨੀ ਅਥਲੀਟ ਸੀ ਝਾਂਗ ਦੇ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਝਾਂਗ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਸੀ ਅਤੇ ਇਸ ਮੈਚ ਵਿੱਚ ਸੋਨੇ ਦਾ ਮਜ਼ਬੂਤ ​​ਦਾਅਵੇਦਾਰ ਸੀ। ਹਾਲਾਂਕਿ ਅਵਨੀ ਨੇ ਝਾਂਗ ਨੂੰ ਉਸ ਦੇ ਅਟੱਲ ਅੰਕਾਂ ਦੇ ਆਧਾਰ 'ਤੇ ਹਰਾਇਆ ਅਤੇ ਸੋਨਾ ਆਪਣੇ ਨਾਂ ਕੀਤਾ। ਅਵਨੀ ਨੇ ਨੌਂ ਗੇੜਾਂ ਵਿੱਚ 52.0, 51.3, 21.6, 20.8, 21.2, 20.9, 21.2, 20.1, 20.5 ਦੇ ਨਾਲ ਕੁੱਲ 249.6 ਦਾ ਸਕੋਰ ਕੀਤਾ ਜੋ ਕਿ ਪੈਰਾਲੰਪਿਕ ਖੇਡਾਂ ਦਾ ਨਵਾਂ ਰਿਕਾਰਡ ਹੈ।