ਅਦਾਕਾਰ ਅਭਿਸ਼ੇਕ ਬੱਚਨ ਦੀ ਕਬੱਡੀ ਟੀਮ ਜੈਪੁਰ ਪਿੰਕ ਪੈਂਥਰ ਨੇ ਪ੍ਰੋ ਕਬੱਡੀ ਲੀਗ ਸੀਜ਼ਨ 9 ਵਾਂ ਖਿਤਾਬ ਜਿੱਤਿਆ

ਨਵੀਂ ਦਿੱਲੀ (ਜੇਐੱਨਐੱਨ) : ਅਦਾਕਾਰ ਅਭਿਸ਼ੇਕ ਬੱਚਨ ਇਸ ਸਮੇਂ ਸੱਤਵੇਂ ਅਸਮਾਨ 'ਤੇ ਹਨ, ਜਿਸ ਦਾ ਕਾਰਨ ਹੈ ਅਦਾਕਾਰ ਦੀ ਕਬੱਡੀ ਟੀਮ ਦੀ ਜਿੱਤ। ਜੀ ਹਾਂ, ਅਭਿਸ਼ੇਕ ਬੱਚਨ ਦੀ ਕਬੱਡੀ ਟੀਮ ਜੈਪੁਰ ਪਿੰਕ ਪੈਂਥਰ ਨੇ ਪ੍ਰੋ ਕਬੱਡੀ ਲੀਗ ਸੀਜ਼ਨ 9 ਦਾ ਖਿਤਾਬ ਜਿੱਤ ਲਿਆ ਹੈ।

ਅਭਿਸ਼ੇਕ ਬੱਚਨ ਨੇ ਜਤਾਈ ਖੁਸ਼ੀ
ਐਸ਼ਵਰਿਆ ਤੋਂ ਇਲਾਵਾ ਅਭਿਸ਼ੇਕ ਨੇ ਵੀ ਆਪਣੀ ਟੀਮ ਨਾਲ ਕਈ ਤਸਵੀਰਾਂ ਪੋਸਟ ਕੀਤੀਆਂ ਤੇ ਆਪਣੀ ਖੁਸ਼ੀ ਜ਼ਾਹਰ ਕੀਤੀ।ਉਨ੍ਹਾਂ ਨੇ ਲਿਖਿਆ- ਟੀਮ 'ਤੇ ਮਾਣ ਹੈ..ਉਨ੍ਹਾਂ ਨੇ ਇਸ ਕੱਪ ਲਈ ਚੁੱਪ-ਚਾਪ ਕੰਮ ਕੀਤਾ। ਆਲੋਚਨਾ ਦੇ ਬਾਵਜੂਦ, ਉਸਨੇ ਸਖਤ ਮਿਹਨਤ ਕੀਤੀ ਅਤੇ ਵਿਸ਼ਵਾਸ ਬਣਾਈ ਰੱਖਿਆ। ਸਾਰਿਆਂ ਨੇ ਲਿਖਿਆ ਕਿ ਉਹ ਖਤਮ ਹੋ ਗਿਆ ਸੀ, ਪਰ ਉਹ ਆਪਣੇ ਆਪ ਵਿੱਚ ਵਿਸ਼ਵਾਸ ਕਰਦਾ ਸੀ. ਇਹੀ ਤਰੀਕਾ ਸੀ.. ਸਾਨੂੰ ਇਹ ਕੱਪ ਦੁਬਾਰਾ ਜਿੱਤਣ ਲਈ 9 ਸਾਲ ਲੱਗ ਗਏ।

ਪਤਨੀ ਐਸ਼ਵਰਿਆ ਤੇ ਬੇਟੀ ਆਰਾਧਿਆ ਨਾਲ ਕੀਤਾ ਡਾਂਸ
ਅਭਿਨੇਤਾ ਟੀਮ ਦੀ ਜਿੱਤ ਦੀ ਖੁਸ਼ੀ 'ਚ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕੇ ਅਤੇ ਪਤਨੀ ਐਸ਼ਵਰਿਆ ਰਾਏ ਬੱਚਨ ਅਤੇ ਬੇਟੀ ਆਰਾਧਿਆ ਬੱਚਨ ਨਾਲ ਖਚਾਖਚ ਭਰੇ ਸਟੇਡੀਅਮ ਦੇ ਸਾਹਮਣੇ ਡਾਂਸ ਕੀਤਾ। ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਖਾਸ ਮੌਕੇ ਦੀਆਂ ਸ਼ਾਨਦਾਰ ਤਸਵੀਰਾਂ 'ਚ ਅਭਿਸ਼ੇਕ, ਐਸ਼ਵਰਿਆ ਅਤੇ ਆਰਾਧਿਆ ਆਪਣੀ ਟੀਮ ਦੇ ਜੇਤੂ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।