58ਵੇਂ ਫੁੱਟਬਾਲ ਖੇਡ ਮੇਲੇ 'ਚ ਪਿੰਡ ਸ਼ੇਰਪੁਰ ਕਲਾਂ ਦੀ ਟੀਮ ਰਹੀ ਜੇਤੂ

ਬਾਬਾ ਸਰਬਜੀਤ ਸਿੰਘ ਜੀ ਨੇ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ
ਜਗਰਾਉ, 26 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ): ਧੰਨ ਧੰਨ ਬਾਬਾ ਨੰਦ ਸਿੰਘ ਜਨਮ ਅਸਥਾਨ ਸ਼ੇਰਪੁਰ ਕਲਾਂ ਤਹਿਸੀਲ ਜਗਰਾਉ (ਲਧਿਆਣਾ) ਵਿਖੇ ਸ਼ਹੀਦ ਬਾਬੂ ਅਮਰ ਸਿੰਘ ਇੰਨਜੀਅਰ ਅਜਾਦੀ ਗੁਲਾਟੀਏ ਨੂੰ ਸਮਰਪਿਤ 58 ਵਾਂ 4 ਰੋਜਾ ਫੁੱਟਵਾਲ ਟੂਰਨਾਮੈਂਟ ਬੜੇ ਹੀ ਉਤਸਾਹ ਨਾਲ ਕਰਵਾਇਆ ਗਿਆ ਜਿਸ ਵਿੱਚ ਫੁੱਟਵਾਲ ਫਾਈਨਲ ਮੈਚ ਕਰਵਾਇਆ ਗਿਆ ਇਸ ਫਾਈਨਲ ਮੈਚ ਸ਼ੇਰਪੁਰ ਕਲਾਂ ਦੀ ਟੀਮ ਫਸਟ ਤੇ ਅਜੀਤਵਾਲ ਦੀ ਟੀਮ ਸੈਕਿੰਡ ਰਹੀ ਪਹਿਲਾ ਵਿਸ਼ੇਸ ਇਨਾਮ 47000 ਰੁਪਏ ਸ਼ੇਰਪੁਰ ਕਲਾਂ ਦੀ ਟੀਮ ਨੂੰ ਦਿੱਤਾ ਗਿਆ ਤੇ ਦੂਜਾ ਇਨਾਮ 37000 ਰੁਪਏ ਅਜੀਤਵਾਲ ਦੀ ਟੀਮ ਦਿੱਤਾ ਗਿਆ।ਇਨਾਮਾਂ ਦੀ ਵੰਡ ਅੰਨਦ ਮਾਰਗ ਦੇ ਸ੍ਰਪ੍ਰਸਤ ਬਾਬਾ ਸਰਬਜੀਤ ਸਿੰਘ ਜੀ ਵੱਲੋ ਆਪਣੇ ਕਰ ਕਮਲਾਂ ਨਾਲ ਕੀਤੀ ਗਈ।ਇਸ ਮੋਕੇ ਤੇ (ਦਿੱਲੀ) ਵਿੱਚ ਲਗਾਤਾਰ ਸੰਘਰਸ ਕਰਨ ਵਾਲੇ ਕਿਸਾਨਾ ਨੂੰ ਵਿਸ਼ੇਸ ਤੌਰ ਸਨਮਨਿਤ ਕੀਤਾ ਗਿਆ। ਇਸ ਮੋਕੇ ਉਨਾਂ ਨਾਲ ਪੰਚਇਤ ਮੈਂਬਰ ਸਰਬਜੀਤ ਸਿੰਘ ਖੈਹਿਰਾ,ਹਰਚਰਨ ਸਿੰਘ ਤੂਰ ਨੰਬਰਦਾਰ,ਸਤਿੰਦਰਪਾਲ ਸਿੰੰਘ ਕਾਕਾ ਗਰੇਵਾਲ,ਗੁਰਦੀਪ ਸਿੰ੍ਹਘ ਮੁੱਲਾਪੁਰੀਆਂ (ਕਨੇਡਾ),ਅਮਨਦੀਪ ਸਿੰਘ ਸਾਬਕਾ ਸਰਪੰਚ ਦਵਿੰਦਰ ਸਿੰਘ ਖੇਲਾ,ਗੁਰਸੇਕ ਸਿੰਘ ਕਲੇਰ,ਸੁਖਦੇਵ ਸਿੰਘ .ਤਜਿਦਰਪਾਲ ਰਾਣਾ ( ਕਨੇਡਾ) ਭਗਵੰਤ ਸਿੰਘ ਤੂਰ, ਡਾਂ ਹਰਚੰਦ ਸਿੰਘ ਤੂਰ ,ਡਾਂ ਤੇਜਵੰਤ ਤੂਰ,ਮਨਜਿੰਦਰ ਸਿੰਘ ਡੱਲਾ ਸੁਖਦੇਵ ਸਿੰਘ ਤੂਰ,ਸੁਖਦਰਸ਼ਨ ਸਿੰਘ ਹੈਪੀ,ਮੈਂਬਰ ਜਗਦੇਵ ਸਿੰਘ ਗਿਆਨੀ, ਮਾਸਟਰ ਸੁਰਜੀਤ ਸਿੰਘ ,ਮਾਂ ਅਮ੍ਰਿਤਪਾਲ ਸਿੰਘ,ਮਾਂ ਜਗਰੂਪ ਸਿੰਘ, ਅਜਮੇਰ ਸਿੰਘ ,ਅਰਜਨ ਸਿੰਘ ਖੇਲਾ,ਜਗਵਿੰਦਰ ਸਿੰਘ,ਗੁਰਦੀਪ ਸਿੰਘ, ਹੈਪੀ ਸ਼ੇਰਪੁਰ ਕਲਾਂ, ਜਗਦੀਪ ਸਿੰਘ ਡੀ.ਸੀ,ਸੰਦੀਪ ਸਿੰਘ ਖੇਲਾ ,ਸ਼ਮਸ਼ੇਰ ਸਿੰਘ ਸ਼ੇਰੀ, ਗਗਨਦੀਪ ਸਿੰਘ ਤੂਰ , ਚਮਕੌਰ ਸਿੰਘ,ਜਰਨੈਲ ਸਿੰਘ ਤੂਰ,ਮੀਤਪਾਲ ਸਿੰਘ,ਬਲਦੇਵ ਸਿੰਘ ਸ਼ੇਰਪੁਰ ਖੁਰਦ ਤੋ ਇਲਾਵਾ ਹੋਰ ਵੀ ਖੇਡ ਪ੍ਰੇਮੀ ਹਾਜਰ ਸਨ।