ਰਾਏਕੋਟ ਦਾ 50ਵਾਂ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ, ਪ੍ਰਧਾਨ ਮੋਦੀ ਕੈਨੇਡਾ ਨੇ ਕੀਤਾ ਟੂਰਨਾਮੈਂਟ ਦਾ ਉਦਘਾਟਨ 

ਲੁਧਿਆਣਾ, 09 ਫਰਵਰੀ (ਰਘਵੀਰ ਸਿੰਘ ਜੱਗਾ ) : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਪ੍ਰਵਾਸੀ ਪੰਜਾਬੀ ਸੱਜਣਾਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ 9 ਤੋਂ 12 ਫਰਵਰੀ ਤੱਕ ਕਰਵਾਇਆ ਜਾਣ ਵਾਲਾ 50ਵਾਂ ਦਸ਼ਮੇਸ਼ ਖੇਜ ਮੇਲਾ ਅੱਜ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋ ਗਿਆ।  ਟੂਰਨਾਂਮੈਂਟ ਦਾ ਉਦਘਾਟਨ ਪ੍ਰਧਾਨ ਬਲਰਾਜ ਸਿੰਘ ਮੋਦੀ ਕੈਨੇਡਾ ਅਤੇ ਹਰਦੇਵ ਸਿੰਘ ਗਰੇਵਾਲ ਕੈਨੇਡਾ, ਸਕੱਤਰ ਮਹਿੰਦਰਪਾਲ ਸਿੰਘ ਸਿੱਧੂ ਕੈਨੇਡਾ ਵਲੋਂ ਸਾਂਝੇ ਤੌਰ ’ਤੇ ਰਣਧੀਰ ਸਿੰਘ ਗਰੇਵਾਲ ਕੈਨੇਡਾ, ਮਹਿੰਦਪਾਲ ਸਿੰਘ ਕੈਨੇਡਾ ਸ਼ਿੰਦਾ ਬਾਬਾ ਸਮੇਤ ਹੋਰ ਕਮੇਟੀ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਦੀ ਮੌਜ਼ੂਦਗੀ ’ਚ ਕੀਤਾ ਗਿਆ। ਟੂਰਨਾਮੈਂਟ ਦਾ ਉਦਘਾਟਨੀ ਫੁੱਟਬਾਲ ਦਾ ਮੈਚ ਜਾਂਗਪੁਰ ਅਤੇ ਆਂਡਲੂ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਵਿੱਚ ਜਾਂਗਪੁਰ ਦੀ ਟੀਮ ਨੇ ਜਿੱਤ ਹਾਸਲ ਕਰਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਇਸ ਤੋਂ ਅਗਲਾ ਮੈਚ ਡਾਂਗੋਂ ਅਤੇ ਕਮਾਲਪੁਰਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਇਸ ਤੋਂ ਇਲਾਵਾ ਅੱਜ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਵੀ ਸ਼ੁਰੂ ਕਰਵਾਏ ਗਏ, ਜਿਸ ਦੀ ਸ਼ੁਰੂਆਤ ਮਹਿੰਦਰਪਾਲ ਸਿੰਘ ਸਿੱਧੂ ਕੈਨੇਡਾ ਵਲੋਂ ਕਰਵਾਈ ਗਈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਬਲਰਾਜ ਸਿੰਘ ਮੋਦੀ ਗਰੇਵਾਲ, ਹਰਦੇਵ ਸਿੰਘ ਗਰੇਵਾਲ ਸਮੇਤ ਸਮੂਹ ਕਮੇਟੀ ਮੈਂਬਰਾਂ ਵਲੋਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਮੈਂਬਰ ਤਰਲੋਕ ਸਿੰਘ ਬਿੱਲਾ ਅਤੇ ਸੁਖਵੀਰ ਸਿੰਘ ਰਾਏ ਨੇ ਦੱਸਿਆ ਕਿ 9 ਤੋਂ 12 ਫ਼ਰਵਰੀ ਤੱਕ ਚੱਲਣ ਵਾਲੇ ਇਸ ਚਾਰ ਰੋਜ਼ਾ ਟੂਰਨਾਮੈਂਟ ’ਚ ਹਾਕੀ, ਫੁੱਟਬਾਲ, ਕਬੱਡੀ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾਣਗੇ, ਕਬੱਡੀ ਓਪਨ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 71 ਹਜ਼ਾਰ ਅਤੇ ਦੂਸਰਾ 51 ਹਜ਼ਾਰ ਦਾ ਹੋਵੇਗਾ। ਕਬੱਡੀ ਓਪਨ ਦੇ ਬੈਸਟ ਰੇਡਰ ਅਤੇ ਜਾਫ਼ੀ ਨੂੰ 51-51 ਹਜ਼ਾਰ ਦੇ ਇਨਾਮ ਦੇ ਕੇ ਨਵਾਜ਼ਿਆ ਜਾਵੇਗਾ। ਇਸੇ ਤਰਾਂ ਹਾਕੀ, ਫੁੱਟਬਾਲ ਅਤੇ ਵਾਲੀਬਾਲ ਦੀਆਂ ਜੇਤੂ ਟੀਮਾਂ ਨੂੰ ਵੀ ਸ਼ਾਨਦਾਰ ਇਨਾਮ ਦਿੱਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਕੀ ਕੋਚ ਲਛਮਣ ਸਿੰਘ ਹੇਹਰ, ਸਕੱਤਰ ਮਾਸਟਰ ਭੁਪਿੰਦਰ ਸਿੰਘ ਗਰੇਵਾਲ, ਅਮਿ੍ਰਤਪਾਲ ਸਿੰਘ ਕੁੱਕਾ ਗਰੇਵਾਲ ਕੈਨੇਡਾ, ਸੁਖਵੀਰ ਸਿੰਘ ਰਾਏ, ਤਰਲੋਕ ਸਿੰਘ ਬਿੱਲਾ, ਜਸਮਿੰਦਰ ਸਿੰਘ ਪਿੱਲਾ, ਜੋਗਿੰਦਰ ਸਿੰਘ ਹਾਕੀ ਕੋਚ, ਗੁਰਦੀਪ ਸਿੰਘ ਖੋਸਾ, ਬਲਬੀਰ ਸਿੰਘ ਸਾਬਕਾ ਕੌਂਸਲਰ, ਪਰਵਿੰਦਰ ਸਿੰਘ ਕੈਲੇ, ਜਗਰੂਪ ਸਿੰਘ ਧਾਲੀਵਾਲ, ਬਾਵਾ ਸਿੰਘ ਗਿੱਲ, ਪਰਮਿੰਦਰ ਸਿੰਘ ਕੈੜੇ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਰਾਏ, ਹੈਪੀ ਸਿੰਘ, ਤਰਲੋਕ ਸਿੰਘ ਬਿੱਲਾ, ਗੁਰਪ੍ਰੀਤ ਸਿੰਘ ਕਨੇਡਾ, ਗੁਰਦੀਪ ਸਿੰਘ ਖੋਸਾ, ਪਰਵਿੰਦਰ ਸਿੰਘ ਕੈਲੇ, ਜਗਰੂਪ ਸਿੰਘ ਧਾਲੀਵਾਲ, ਲਖਵੀਰ ਸਿੰਘ ਰਾਏ, ਭੁਪਿੰਦਰ ਸਿੰਘ ਭਿੰਦਾ, ਮਨਦੀਪ ਸਿੰਘ, ਮਨਜਿੰਦਰ ਸਿੰਘ, ਪਰਮਿੰਦਰ ਗਰੇਵਾਲ, ਪਰਵਿੰਦਰ ਸਿੰਘ ਕਾਲਾ ਬੱਸੀਆਂ (ਕੰਟਰੀ ਜਿੰਮ ਵਾਲੇ) ਬਲਦੇਵ ਸਿੰਘ, ਮਨਦੀਪ ਸਿੰਘ ਢੇਸੀ, ਜੱਗਾ ਸਿੰਘ ਗਿੱਲ, ਜੀਤਾ ਔਲਖ, ਰਾਜੂ ਰਾਏਕੋਟ, ਅਮਰਜੀਤ ਸਿੰਘ ਨੰਬਰਦਾਰ, ਰਜਿੰਦਰ ਸਿੰਘ, ਨਿਸ਼ਾਨ ਸਿੰਘ, ਭਗਤ ਸਿੰਘ, ਰਣਧੀਰ ਸਿੰਘ ਢੇਸੀ, ਦਵਿੰਦਰ ਸਿੰਘ ਕਹਿਲ ਸਰਪੰਚ, ਪਰਮਿੰਦਰ ਸਿੰਘ ਕੈੜੇ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਰਾਏ, ਹੈਪੀ ਸਿੰਘ, ਗੁਰਪ੍ਰੀਤ ਸਿੰਘ ਕਨੇਡਾ ਤੋਂ ਇਲਾਵਾ ਹੋਰ ਵੀ ਕਲੱਬ ਮੈਂਬਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ।