50ਵਾਂ ਖੇਡ ਮੇਲਾ ਨਿੱਘੀਆ ਯਾਦਾਂ ਛੱਡਦਾ ਸਮਾਪਤ, ਕਬੱਡੀ ਓਪਨ ‘ਚ ਕੁਤਬਾ ਜੇਤੂ

ਰਾਏਕੋਟ, 13 ਫਰਵਰੀ (ਰਘਵੀਰ ਸਿੰਘ ਜੱਗਾ) :  ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਰਵਾਇਆ ਗਿਆ 50ਵਾਂ ਖੇਡ ਮੇਲਾ ਨਿੱਘੀਆ ਯਾਦਾਂ ਛੱਡਦਾ ਸਮਾਪਤ ਹੋ ਗਿਆ। ਟੂਰਨਾਮੈਂਟ ’ਚ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਕਾਂਗਰਸੀ ਆਗੂ ਕਾਮਿਲ ਬੋਪਾਰਾਏ ਵਲੋਂ ਵੀ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਈ ਗਈ। ਟੂਰਨਾਮੈਂਟ ਦੌਰਾਨ ਵਾਲੀਬਾਲ, ਹਾਕੀ, ਫੁੱਟਬਾਲ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ਵਿੱਚ ਗੁਆਂਢੀ ਸੂਬਿਆਂ ਤੋਂ ਇਲਾਵਾ ਇਲਾਕੇ ਦੀਆਂ ਵੱਡੀ ਗਿਣਤੀ ਟੀਮਾਂ ਵਲੋਂ ਭਾਗ ਲਿਆ ਗਿਆ। ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ’ਚ ਮੇਜ਼ਬਾਨ ਰਾਏਕੋਟ ਦੀ ਟੀਮ ਨੇ ਪਹਿਲਾ ਅਤੇ ਖਨਾਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਹਾਕੀ ਦੇ ਰੋਮਾਂਚਕ ਫਾਈਨਲ ਮੁਕਾਬਲੇ ’ਚ ਭਿਵਾਨੀ (ਹਰਿਆਣਾ) ਦੀ ਟੀਮ ਨੇ ਅਕਾਲਗੜ੍ਹ ਦੀ ਟੀਮ ਨੂੰ ਹਰਾ ਕੇ ਪਹਿਲੇ ਇਨਾਮ ਅਤੇ ਕੱਪ ’ਤੇ ਕਬਜ਼ਾ ਕੀਤਾ। ਫੁੱਟਬਾਲ ਦੇ ਮੁਕਾਬਲਿਆਂ ’ਚ ਪੱਲ੍ਹਾਂ ਟੀਮ ਦੇ ਖਿਡਾਰੀਆਂ ਦੀ ਝੰਡੀ ਰਹੀ, ਦੂਜੇ ਸਥਾਨ ਤੇ ਲਤਾਲਾ, ਤੀਜੇ ’ਤੇ ਡਾਂਗੋਂ ਅਤੇ ਪੱਖੋਵਾਲ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਦੇਰ ਰਾਤ ਤੱਕ ਚੱਲੇ ਕਬੱਡੀ ਓਪਨ ਦੇ ਮੁਕਾਬਲਿਆਂ ’ਚ ਕੁਤਬਾ ਦੀ ਟੀਮ ਨੇ ਦੁਤਾਲ ਦੀ ਟੀਮ ਨੂੰ ਹਰਾ ਕੇ 71 ਹਜ਼ਾਰ ਦਾ ਪਹਿਲਾ ਇਨਾਮ ਜਿੱਤਿਆ, ਜਦਕਿ ਦੁਤਾਲ ਦੀ ਟੀਮ ਨੂੰ 51 ਹਜ਼ਾਰ ਦੇ ਇਨਾਮ ਨਾਲ ਹੀ ਸਬਰ ਕਰਨਾ ਪਿਆ। ਕਬੱਡੀ ਓਪਨ ਮੁਕਾਬਲੇ ’ਚ ਸੁੱਖਾ ਮੱਗਾ ਨੂੰ ਸਰਬੋਤਮ ਧਾਵੀ ਅਤੇ ਜੱਗੂ ਹਾਕਮਵਾਲੀਆ ਨੂੰ ਸਰਬੋਤਮ ਜਾਫ਼ੀ ਐਲਾਨਿਆਂ ਗਿਆ, ਜਿੰਨ੍ਹਾਂ ਨੂੰ 51-51 ਹਜ਼ਾਰ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਰਾਸ਼ੀ ਡਾ. ਟੀ.ਪੀ ਸਿੰਘ ਵਲੋਂ ਆਪਣੇ ਸਵ. ਭਰਾ ਸਾਬਕਾ ਵਿਧਾਇਕ ਹਰਮੋਹਿੰਦਰ ਸਿੰਘ ਪ੍ਰਧਾਨ ਦੀ ਯਾਦ ’ਚ ਦਿੱਤੀ ਗਈ। ਫੁੱਟਬਾਲ ਦੀ ਜੇਤੂ ਟੀਮ ਨੂੰ 51 ਹਜ਼ਾਰ ਦਾ ਇਨਾਮ ਪਰਵਿੰਦਰ ਸਿੰਘ ਕੈੜਾ ਵਲੋਂ ਦਿੱਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪ੍ਰਧਾਨ ਬਲਰਾਜ ਸਿੰਘ ਮੋਦੀ ਗਰੇਵਾਲ, ਹਰਦੇਵ ਸਿੰਘ ਗਰੇਵਾਲ, ਰਣਧੀਰ ਸਿੰਘ ਗਰੇਵਾਲ, ਮਹਿੰਦਰਪਾਲ ਸਿੰਘ ਸਿੱਧੂ, ਮਹਿੰਦਰਪਾਲ ਸਿੰਘ ਕੈਨੇਡਾ ਸ਼ਿੰਦਾ ਬਾਬਾ, ਸਕੱਤਰ ਮਾਸਟਰ ਭੁਪਿੰਦਰ ਸਿੰਘ ਗਰੇਵਾਲ, ਅਮਿ੍ਰਤਪਾਲ ਸਿੰਘ ਕੁੱਕਾ ਗਰੇਵਾਲ ਕੈਨੇਡਾ ਵਲੋਂ  ਹੋਰ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸੁਦਰਸ਼ਨ ਜੋਸ਼ੀ, ਹੀਰਾ ਲਾਲ ਬਾਂਸਲ, ਹਾਕੀ ਕੋਚ ਲਛਮਣ ਸਿੰਘ ਹੇਹਰ,  ਸੁਖਵੀਰ ਸਿੰਘ ਰਾਏ, ਤਰਲੋਕ ਸਿੰਘ ਬਿੱਲਾ, ਜਸਮਿੰਦਰ ਸਿੰਘ ਪਿੱਲਾ, ਜੋਗਿੰਦਰ ਸਿੰਘ ਹਾਕੀ ਕੋਚ, ਗੁਰਦੀਪ ਸਿੰਘ ਖੋਸਾ, ਬਲਬੀਰ ਸਿੰਘ ਸਾਬਕਾ ਕੌਂਸਲਰ, ਪਰਵਿੰਦਰ ਸਿੰਘ ਕੈਲੇ, ਜਗਰੂਪ ਸਿੰਘ ਧਾਲੀਵਾਲ, ਬਾਵਾ ਸਿੰਘ ਗਿੱਲ, ਪਰਮਿੰਦਰ ਸਿੰਘ ਕੈੜੇ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਰਾਏ, ਹੈਪੀ ਸਿੰਘ, ਤਰਲੋਕ ਸਿੰਘ ਬਿੱਲਾ,  ਭੁਪਿੰਦਰ ਸਿੰਘ ਭਿੰਦਾ, ਮਨਦੀਪ ਸਿੰਘ, ਮਨਜਿੰਦਰ ਸਿੰਘ, ਪਰਮਿੰਦਰ ਗਰੇਵਾਲ, ਬਲਦੇਵ ਸਿੰਘ, ਮਨਦੀਪ ਸਿੰਘ ਢੇਸੀ, ਜੱਗਾ ਸਿੰਘ ਗਿੱਲ, ਬੂਟਾ ਸਿੰਘ ਛਾਪਾ, ਜਗਤਾਰ ਸਿੰਘ ਸੰਤ, ਜੀਤਾ ਔਲਖ, ਰਾਜੂ ਰਾਏਕੋਟ, ਭਗਤ ਸਿੰਘ, ਰਣਧੀਰ ਸਿੰਘ ਢੇਸੀ, ਦਵਿੰਦਰ ਸਿੰਘ ਕਹਿਲ ਸਰਪੰਚ ਗੁਰਦੀਪ ਸਿੰਘ ਖੋਸਾ, ਲਖਵੀਰ ਸਿੰਘ ਰਾਏ, ਰਾਮ ਕੁਮਾਰ ਛਾਪਾ, ਪਰਵਿੰਦਰ ਸਿੰਘ ਕਾਲਾ ਬੱਸੀਆਂ (ਕੰਟਰੀ ਜਿੰਮ ਵਾਲੇ), ਅਮਰਜੀਤ ਸਿੰਘ ਨੰਬਰਦਾਰ, ਰਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਕਲੱਬ ਮੈਂਬਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ।