ਯੁਵਾ ਰਾਮ ਲੀਲਾ ਕਲੱਬ ਵੱਲੋਂ ਸ੍ਰੀ ਰਾਮ ਲੀਲਾ ਕਰਾਉਣ ਦੀਆਂ ਤਿਆਰੀਆਂ ਜੋਰਾਂ ਨਾਲ ਸ਼ੁਰੂ

ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਭਗਵਾਨ ਸ੍ਰੀ ਰਾਮ ਜੀ ਦੀ ਸਿੱਖਿਆਵਾਂ ਦਾ ਵਰਣਨ ਕੀਤਾ ਹੋਇਆ ਪਵਿੱਤਰ ਗਰੰਥ ਸ੍ਰੀ ਰਾਮਾਇਣ ਜੀ ਵਿੱਚੋਂ ਸਾਰ ਅੰਸ ਸ੍ਰੀ ਰਾਮ ਲੀਲਾ ਦਾ ਮੰਚਣ ਯੁਵਾ ਰਾਮ ਲੀਲਾ ਕਲੱਬ ਫੂਲ ਟਾਊਨ ਵੱਲੋੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਰਾਣੇ ਖੂਹ (ਨੇੜੇ ਮੰਦਿਰ ਸ੍ਰੀ ਠਾਕੁਰ ਦਵਾਰਾ) ਵਾਲੇ ਮੈਦਾਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
            ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਰਵਿੰਦਰਪਾਲ ਸ਼ਰਮਾਂ (ਰਿੰਕੂ ਕੌਸ਼ਿਕ) ਨੇ ਦੱਸਿਆ ਕਿ ਮਰਿਯਾਦਾ ਪਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੀ ਜੀਵਨ ਨਾਲ ਸਬੰਧਿਤ ਰਾਮ ਲੀਲਾ ਦਾ ਆਰੰਭ 26 ਸਤੰਬਰ ਨੂੰ ਸੁਰੂ ਕੀਤਾ ਜਾ ਰਿਹਾ ਹੈ। ਮਿਤੀ 5 ਸਤੰਬਰ ਨੂੰ ਦੁਸਹਿਰੇ ਦਾ ਤਿਉਹਾਰ ਮਨਾ ਕੇ 6 ਸਤੰਬਰ ਨੂੰ ਸ੍ਰੀ ਰਾਮ ਜੀ ਨੂੰ ਰਾਜ ਤਿਲਕ ਉਪਰੰਤ ਸਮਾਪਤੀ ਕੀਤੀ ਜਾਵੇਗੀ।