ਜ਼ੀਰਾ ਸ਼ਰਾਬ ਫੈਕਟਰੀ ਮਾਮਲੇ 'ਚ ਕਿਸਾਨ ਜਥੇਬੰਦੀਆਂ ਤੇ ਪੁਲਿਸ ਆਹਮੋ-ਸਾਹਮਣੇ, ਸਥਿਤੀ ਬਣੀ ਤਣਾਅਪੂਰਨ

ਜ਼ੀਰਾ : ਮਾਲਬਰੋਜ ਸ਼ਰਾਬ ਫੈਕਟਰੀ ਪਿੰਡ ਮਨਸੂਰਵਾਲ ਕਲਾਂ (ਜ਼ੀਰਾ) ਤੋਂ ਧਰਨਾ ਚੁਕਵਾਉਣ ਲਈ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਉਤੇ ਕੀਤੇ ਗਏ ਲਾਠੀਚਾਰਜ ਕਾਰਨ ਭੜਕੀਆਂ ਕਿਸਾਨ ਜਥੇਬੰਦੀਆਂ ਤੇ ਪੁਲਿਸ ਅੱਜ ਮੁੜ ਆਹਮੋ-ਸਾਹਮਣੇ ਹੋ ਗਈਆਂ। ਪੁਲਿਸ ਨੇ ਨਾਕੇ ਤੋਂ ਦੂਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਅੱਗੇ ਵਧਣ ਲਈ ਅੜੇ ਰਹੇ। ਪੁਲਿਸ ਨੇ ਕਿਸਾਨਾਂ ਉਤੇ ਲਾਠੀਚਾਰਜ ਕੀਤਾ। ਇਸ ਦੇ ਉਲਟ ਕਿਸਾਨਾਂ ਨੇ ਵੀ ਪੁਲਿਸ ਉਤੇ ਡਾਂਗਾਂ ਵਰ੍ਹਾਈਆਂ। ਇਸ ਕਾਰਨ ਇਥੇ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਹੈ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੇ ਜਦੋਂ ਲਾਠੀਚਾਰਜ ਤਾਂ ਉਲਟਾ ਕਿਸਾਨਾਂ ਨੇ ਵੀ ਪੁਲਿਸ ਮੁਲਾਜ਼ਮਾਂ ਉਤੇ ਡਾਂਗਾਂ ਵਰ੍ਹਾਈਆਂ। ਇਕ ਬਜ਼ੁਰਗ ਕਿਸਾਨ ਆਗੂ ਨੇ ਪੁਲਿਸ ਦੇ ਲਾਠੀਚਾਰਜ ਦਾ ਜਵਾਬ ਲਾਠੀ ਨਾਲ ਦਿੱਤਾ ਅਤੇ ਪੁਲਿਸ ਮੁਲਾਜ਼ਮਾਂ ਨੂੰ ਖਦੇੜ ਦਿੱਤਾ। ਇਸ ਮੌਕੇ ਡੀਆਈਜੀ ਰਣਜੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਮੈਡਮ ਕੰਵਲਜੀਤ ਕੌਰ ਸਣੇ ਪੁਲਿਸ ਫੋਰਸ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਸ਼ਾਂਤੀ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਸਭ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਰਹੇ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਸ਼ਾਂਤੀਮਈ ਢੰਗ ਨਾਲ ਅੰਦਰ ਜਾਣ ਦੀ ਅਪੀਲ ਵੀ ਕੀਤੀ ਗਈ ਸੀ ਪਰ ਕੁਝ ਨੌਜਵਾਨ ਕਿਸਾਨਾਂ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਤੋੜਦਿਆਂ ਮਾਹੌਲ ਤਣਾਪੂਰਨ ਬਣਾ ਦਿੱਤਾ ਗਿਆ।