ਸੰਯੁਕਤ ਕਿਸਾਨ ਮੋਰਚਾ ਨਾਲ ਅਸੀਂ ਗੱਲਬਾਤ ਲਈ ਤਿਆਰ ਹਾਂ : ਸਰਵਣ ਸਿੰਘ ਪੰਧੇਰ 

  • ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਕੂਚ ‘ਤੇ ਕਰਨਗੇ ਚਰਚਾ,  28 ਫਰਵਰੀ ਨੂੰ ਲਿਆ ਜਾਵੇਗਾ ਆਖਰੀ ਫੈਸਲਾ

ਖਨੌਰੀ, 27 ਫ਼ਰਵਰੀ : ਕਿਸਾਨ ਅਜੇ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਹੀ ਡਟੇ ਹੋਏ ਹਨ। ਹਰਿਆਣਾ ਵਿਚ ਬਾਰਡਰ ‘ਤੇ ਸੜਕਾਂ ਖੋਲ੍ਹੀਆਂ ਜਾ ਰਹੀਆਂ ਹਨ। ਅੱਜ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਿੱਲੀ ਕੂਚ ‘ਤੇ ਚਰਚਾ ਕਰਨਗੇ। 28 ਫਰਵਰੀ ਨੂੰ ਆਖਰੀ ਫੈਸਲਾ ਲਿਆ ਜਾਵੇਗਾ। ਕਿਸਾਨ ਮਜ਼ਦੂਰ ਮੋਰਚਾ ਦੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੇ ਕੁਝ ਅਧਿਕਾਰੀ ਕਹਿ ਰਹੇ ਹਨ ਕਿ ਹਰਿਆਣ ਪੁਲਿਸ ‘ਤੇ ਐੱਫਆਈਆਰ ਨੂੰ ਲੈ ਕੇ ਕੇਂਦਰ-ਕਿਸਾਨਾਂ ਦੀ ਗੱਲਬਾਤ ਟੁੱਟੀ ਹੈ ਪਰ ਅਜਿਹਾ ਨਹੀਂ ਹੈ। ਗੱਲਬਾਤ ਕਾਂਟ੍ਰੈਕਟ ਬੇਸ ਖੇਤੀ ਦੇ ਪ੍ਰਸਤਾਵ ਤੋਂ ਟੁੱਟੀ ਹੈ, ਅਸੀਂ MSP ਗਾਰੰਟੀ ਕਾਨੂੰਨ ਮੰਗ ਰਹੇ ਹਾਂ। ਇਸੇ ਕਾਰਨ ਗੱਲਬਾਤ ਵਿਚ ਅੜਿੱਕਾ ਪਿਆ ਹੈ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਬੀਤੇ ਦਿਨ ਉਨ੍ਹਾਂ ਦੇ ਅੰਦੋਲਨ ਨੂੰ ਪੂਰੇ ਦੇਸ਼ ਵਿਚ ਸਮਰਥਨ ਮਿਲਿਆ ਹੈ। ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਆਦਿਵਾਸੀਆਂ ਨੇ ਕਿਸਾਨਾਂ ਦਾ ਸਮਰਥਨ ਦਿੱਤਾ। ਲਗਭਗ 45 ਜ਼ਿਲ੍ਹਿਆਂ ਵਿਚ ਐੱਸਡੀਐੱਮ ਤੇ ਕਲੈਕਟਰਾਂ ਨੂੰ ਮੰਗ ਪੱਤਰ ਦਿੱਤਾ ਹੈ ਤੇ ਕਿਹਾ ਹੈ ਕਿ ਅਸੀਂ ਨਾਨ-ਕਮਿਊਨਿਸਟ ਹੈ। ਇੰਨਾ ਵੱਡਾ ਸੰਗਠਨ ਪਹਿਲੀ ਵਾਰ ਸਾਡੇ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ। ਸ਼ੁਭਕਰਨ ਮੌਤ ਮਾਮਲੇ ਵਿਚ ਪੰਜਾਬ ਪੁਲਿਸ ਨੇ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ। ਅਸੀਂ ਹਰਿਆਣਾ ਪੁਲਿਸ ‘ਤੇ ਕਾਰਵਾਈ ਦੀ ਮੰਗ ਕਰ ਰਹੇ ਹਾਂ।

ਇਕ ਹੋਰ ਕਿਸਾਨ ਦੀ ਮੌਤ
ਖਨੌਰੀ ਬਾਰਡਰ ‘ਤੇ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਧਰਨੇ ਦੌਰਾਨ ਪਟਿਆਲਾ ਦੇ ਰਹਿਣ ਵਾਲੇ ਕਰਨੈਲ ਸਿੰਘ (50) ਦੀ ਤਬੀਅਤ ਵਿਗੜ ਗਈ ਸੀ। ਹਸਪਤਾਲ ਵਿਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 15 ਦਿਨ ਤੋਂ ਚੱਲ ਰਹੇ ਅੰਦੋਲਨ ਦੌਰਾਨ ਇਹ 8ਵੀਂ ਮੌਤ ਹੈ। ਇਸ ਵਿਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।

SKM ਸੰਗਠਨ ਨਾਲ ਅਸੀਂ ਗੱਲਬਾਤ ਲਈ ਤਿਆਰ ਹਾਂ : ਸਰਵਣ ਸਿੰਘ ਪੰਧੇਰ 
ਕਿਸਾਨ ਅੰਦੋਲਨ ਦਰਮਿਆਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਲਈ ਤਿਆਰ ਹਾਂ।” ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਦਾ 15ਵਾਂ ਦਿਨ ਹੈ ਤੇ ਬੀਤੀ ਰਾਤ ਇਕ ਹੋਰ ਕਿਸਾਨ ਇਸ ਅੰਦੋਲਨ ਵਿਚ ਸ਼ਹੀਦ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਵੱਡੀ ਲੜਾਈ ਹੈ ਤੇ ਇਸ ਬਾਰੇ SKM ਸੰਗਠਨ ਨਾਲ ਅਸੀਂ ਗੱਲਬਾਤ ਲਈ ਤਿਆਰ ਹਾਂ। SKM ਵੱਲੋਂ ਜੋ ਕਮੇਟੀ ਬਣਾਈ ਗਈ ਹੈ ਉਸ ਨਾਲ ਗੱਲਬਾਤ ਚੱਲ ਰਹੀ ਹੈ। ਬੀਤੇ ਦਿਨੀਂ ਕੱਢੇ ਗਏ ਟਰੈਕਟਰ ਮਾਰਚ ਬਾਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਦਾ ਅਧਿਕਾਰ ਖੇਤਰ ਹੈ। ਹਰ ਇਕ ਦਾ ਪ੍ਰਦਰਸ਼ਨ ਕਰਨ ਦਾ ਵੱਖਰਾ ਤਰੀਕਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਵੱਡਾ ਹੋ ਰਿਹਾ ਹੈ। ਆਦਿਵਾਸੀ ਪਰਿਵਾਰਾਂ ਵੱਲੋਂ ਵੀ ਅੰਦੋਲਨ ਨੂੰ ਸਹਿਯੋਗ ਮਿਲ ਰਿਹਾ ਹੈ ਪਰ ਇਸ ਦਾ ਹੱਲ ਸਰਕਾਰ ਦੇ ਹੱਥ ਵਿਚ ਹੈ। ਜੇ ਸਰਕਾਰ ਚਾਹੇਗੀ ਤਾਂ ਹੱਲ ਹੋ ਜਾਵੇਗਾ ਨਹੀਂ ਤਾਂ ਸੰਘਰਸ਼ ਲੰਬਾ ਚੱਲੇਗਾ। ਅਗਲੀ ਮੀਟਿੰਗ ਬਾਰੇ ਪੁੱਛੇ ਜਾਣ ‘ਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਕੇਂਦਰ ਨਾਲ ਕਿਸੇ ਹੋਰ ਮੀਟਿੰਗ ਬਾਰੇ ਗੱਲਬਾਤ ਹੋਈ ਹੈ।