ਜਗਰਾਉਂ ਦੇ ਵਾਰਡ ਨੰ: 4 'ਚ “ਮੇਰਾ ਸ਼ਹਿਰ ਮੇਰਾ ਮਾਣ” ਮੁਹਿੰਮ ਤਹਿਤ ਦੇ ਲੋਕਾਂ ਨੂੰ ਕੀਤਾ ਜਾਗਰੂਕ

ਜਗਰਾਉਂ : ਮੁੱਖ ਮੰਤਰੀ ਪੰਜਾਬ, ਸਥਾਨਕ ਸਰਕਾਰ ਵਿਭਾਗ, ਚੰਡੀਗੜ੍ਹ ਪੰਜਾਬ ਵੱਲੋਂ ਇੱਕ ਵਿਸ਼ੇਸ਼ ਮੁਹਿੰਮ “ਮੇਰਾ ਸ਼ਹਿਰ ਮੇਰਾ ਮਾਣ” ਲਾਂਚ ਕੀਤੀ ਗਈ ਸੀ। ਜਿਸ ਦੀ ਲਗਾਤਾਰਤਾ ਵਿੱਚ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਸੁਪਰਡੈਂਟ ਕੁਲਜੀਤ ਸਿੰਘ, ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ ਅਤੇ (ਸੀ ਐਫ) ਸੀਮਾ ਦੀ ਦੇਖ ਰੇਖ ਵਿੱਚ ਵਾਰਡ ਨੰ: 04 ਦੀ ਸੰਪੂਰਨ ਸਫਾਈ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਸਮੱਸਿਆਵਾ ਜਿਵੇ ਕਿ ਲਾਈਟਾਂ, ਸੀਵਰੇਜ, ਪਾਣੀ, ਸੜਕਾਂ, ਪਲਾਂਟੇਸ਼ਨ ਆਦਿ ਸਬੰਧੀ ਮੁਸ਼ਕਲਾ ਦਾ ਹੱਲ ਮੌਕੇ ਤੇ ਹੀ ਕੀਤਾ ਗਿਆ। ਪ੍ਰੋਗਰਾਮ ਤਹਿਤ ਕਚਰਾ ਅਲੱਗ ਕਰੋ ਸਬੰਧੀ ਸਰਗਰਮੀ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਸਵੱਛ ਭਾਰਤ ਮੁਹਿੰਮ ਦੀ ਟੀਮ ਵੱਲੋਂ ਲੋਕਾਂ ਨੂੰ ਜਾਗਰੁਕ ਕੀਤਾ ਕਿ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾਵੇ ਤੇ ਵੇਸਟ ਕੁਲੈਕਟਰ/ਸਫਾਈ ਸੇਵਕਾਂ ਨੂੰ ਵੱਖ ਹੀ ਦਿੱਤਾ ਜਾਵੇ ਤਾਂ ਜੋ ਇਸ ਕੂੜੇ ਦਾ ਸਹੀ ਪ੍ਰਬੰਧ ਕੀਤਾ ਜਾ ਸਕੇ ਤੇ ਸ਼ਹਿਰ ਨੂੰ ਸਾਫ-ਸੁੱਥਰਾ ਰੱਖਿਆ ਜਾ ਸਕੇ ਅਤੇ ਲੋਕਾਂ ਨੂੰ ਆਪਣੇ ਘਰ ਵਿੱਚ ਹੀ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਲਈ ਜਾਗਰੂਕ ਕੀਤਾ ਗਿਆ। ਪਲਾਸਟਿਕ ਮੁਕਤ ਸ਼ਹਿਰ ਜਗਰਾਉਂ ਬਣਾਉਣ ਲਈ ਆਮ ਪਬਲਿਕ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਸਿੰਗਲ ਯੂਜ ਪਲਾਸਟਿਕ ਦੀ ਜਗ੍ਹਾ ਸਟੀਲ ਦੇ ਬਰਤਨ, ਪੱਤਿਆ ਤੋਂ ਬਣੀ ਪੱਤਲ ਕੁਦਰਤੀ ਸਾਧਨਾਂ ਆਦਿ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਕੌਂਸਲਰ ਅਮਰਜੀਤ ਮਾਲਵਾ ਨੇ “ਮੇਰਾ ਸ਼ਹਿਰ ਮੇਰਾ ਮਾਣ” ਤਹਿਤ ਵਾਰਡ ਨੰ: 4 ਨੂੰ ਚੁਣਨ ਲਈ ਈ. ਓ ਮਨੋਹਰ ਸਿੰਘ ਬਾਘਾ ਦਾ ਧੰਨਵਾਦ ਕੀਤਾ ਇਸ ਮੌਕੇ  ਡਾਂ: ਪਰਮਜੀਤ ਤਨੇਜਾ, ਕੁਲਦੀਪ ਸਿੰਘ ਕੋਮਲ, ਨਿਿਤਨ ਨਾਗਪਾਲ, ਅਸ਼ੋਕ ਕੁਮਾਰ ਜੇ ਈ, ਮੈਡਮ ਨਵਜੋਤ ਕੌਰ ਕਲਰਕ, ਅਭੇ ਜੋਸ਼ੀ ਅਕਾਉਟੈਂਟ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਜਗਮੋਹਨ ਸਿੰਘ ਕਲਰਕ, ਮੋਟੀਵੇਟਰ ਹਰਦੇਵ ਦਾਸ, ਮਹੀਰ ਦੋਧਰੀਆ, ਕਸਿਸ ਦੋਧਰੀਆ, ਗਗਨਦੀਪ, ਧਰਮਵੀਰ, ਰਵੀਕੁਮਾਰ ਹਾਜ਼ਰ ਸਨ।