ਅੰਮ੍ਰਿਤਸਰ ਵਿੱਚ ਮਾਂ ਦੇ ਬਿਮਾਰ ਹੋਣ ਕਾਰਨ ਚਿਤੰਤ ਦੋ ਕੁਆਰੀਆਂ ਕੁੜੀਆਂ ਨੇ ਕੀਤੀ ਖ਼ੁਦਕੁਸ਼ੀ

ਅੰਮ੍ਰਿਤਸਰ, 25 ਮਾਰਚ : ਅੰਮ੍ਰਿਤਸਰ ਵਿੱਚ ਮਾਂ ਦੇ ਬਿਮਾਰ ਹੋਣ ਕਾਰਨ ਚਿਤੰਤ ਦੋ ਕੁਆਰੀਆਂ ਕੁੜੀਆਂ ਵੱਲੋਂ ਖੁਦਕੁਸ਼ੀ ਕਰ ਲੈਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਰੋਡ ਅਧੀਨ ਪੈਂਦੇ ਨਿਊ ਗਾਰਡਨ ਐਵੀਨਿਊ ਅੰਮ੍ਰਿਤਸਰ ਵਾਲੀਆਂ ਦੋ ਕੁਆਰੀਆਂ ਦੋ ਭੈਣਾਂ ਦੀ ਮਾਂ ਬਿਮਾਰ ਹੈ, ਜਿਸ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਇੱਕਲੇ ਰਹਿਣ ਦੇ ਡਰ ਕਾਰਨ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਜੋਤੀ ਕਪੂਰ ਤੇ ਸੀਮਾ ਕਪੂਰ ਵਜੋਂ ਹੋਈ ਹੈ, ਮ੍ਰਿਤਕਾਂ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣਾ ਪੋਸਟਮਾਰਟਮ ਨਾ ਕਰਨ ਦੀ ਇੱਛਾ ਵੀ ਜਾਹਰ ਕੀਤੀ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੋਵੇਂ ਭੈਣਾਂ ਕੁਆਰੀਆਂ ਸਨ, ਜੋ ਆਪਣੀ ਬਿਮਾਰ ਮਾਂ ਨਾਲ ਇੱਕੋ ਘਰ ਵਿੱਚ ਰਹਿੰਦੀਆਂ ਸਨ, ਮਾਂ ਕਾਫੀ ਸਮੇਂ ਤੋਂ ਬਿਮਾਰ ਚੱਲੀ ਆ ਰਹੀ ਸੀ, ਜਿਸ ਦੀ ਮੌਤ ਦਾ ਡਰ ਖਾ ਰਿਹਾ ਸੀ। ਖੁਦਕਸ਼ੀ 'ਚ ਦੋਹਾਂ ਨੇ ਲਿਖਿਆ ਕਿ ਮਾਂ ਦੇ ਜਾਣ ਤੋਂ ਬਾਅਦ ਉਹ ਇਕੱਲੀਆਂ ਰਹਿਣ ਤੋਂ ਡਰਦੀਆਂ ਸਨ। ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ।ਉਨ੍ਹਾਂ ਸੁਸਾਇਡ ਨੋਟ ‘ਚ ਲਿਖਿਆ ਕਿ ਇਸ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।