ਲਾਲੜੂ ‘ਚ ਟਿੱਪਰ ਨੇ ਮੋਟਰਸਾਈਕਲਾਂ ਨੂੰ ਮਾਰੀ ਟੱਕਰ, ਮਾਂ-ਪੁੱਤ ਦੀ ਮੌਤ

ਲਾਲੜੂ, 15 ਨਵੰਬਰ : ਮੋਹਾਲੀ ਦੇ ਲਾਲੜੂ ‘ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮਾਂ ਅਤੇ ਉਸੇ ਮਾਸੂਮ ਪੁੱਤ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਾਰ ਕੌਮੀ ਮਾਰਗ ਅੰਬਾਲਾ-ਚੰਡੀਗੜ੍ਹ ਤੇ ਲੈਹਲੀ ਟੀ-ਪੁਆਇੰਟ ਨੇੜੇ ਇੱਕ ਟਿੱਪਰ ਨੇ ਦੋ ਮੋਟਰਸਾਈਕਲਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਟਿੱਪਰ ਦੇ ਥੱਲੇ ਆਉਣ ਕਾਰਨ ਮਾਂ ਤੇ ਉਸਦੇ ਮਾਸੂਮ ਪੁੱਤ ਦੀ ਮੌਤ ਹੋ ਗਈ। ਉਨ੍ਹਾਂ ਤੋਂ ਇਲਾਵਾ ਦੋ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਅਤੇ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਖਮੀਆਂ ਨੁੰ ਜੀਐਮਐਚ ਹਸਪਤਾਲ ਸੈਟਰ 32 ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾ ਦੀ ਪਛਾਣ ਸਿਮਰਨਜੀਤ ਕੌਰ (23) ਹਨੀ (ਦੋ ਸਾਲ 6 ਮਹੀਨੇ) ਵਜੋਂ ਹੋਈ ਹੈ। ਟਿੱਪਰ ਚਾਲਕ ਨੂੰ ਰਾਹਗੀਂਰਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਮੌਕੇ ਦੇ ਮੌਜ਼ੂਦ ਲੋਕਾਂ ਨੇ ਟਿੱਪਰ ਚਾਲਕ ਦੀ ਸ਼ਰਾਬ ਪੀਤੀ ਹੋਣ ਤੇ ਦੋਸ਼ ਵੀ ਲਗਾਏ। ਪੁਲਿਸ ਵੱਲੋਂ ਗੁਰਜੀਤ ਸਿੰਘ ਦੇ ਬਿਆਨਾਂ ਤੇ ਅਧਾਰ ਤੇ ਟਿੱਪਰ ਚਾਲਕ ਤੇ ਮਾਮਲਾ ਦਰਜ ਕਰਲਿਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ।