ਫਰਿਜ਼ਨੋ ’ਚ ਹੋਏ ਸੜਕੀ ਹਾਦਸੇ ਵਿੱਚ ਪੰਜਾਬੀ ਪਰਿਵਾਰ ਦੇ ਤਿੰਨ ਮੈਬਰਾਂ ਦੀ ਮੌਤ

ਕੈਲੀਫੋਰਨੀਆ : ਫਰਿਜ਼ਨੋ ’ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦੀ ਬੜੀ ਹੀ ਦੁਖਦਾਈ ਖ਼ਬਰ ਹੈ। ਮ੍ਰਿਤਕਾਂ ’ਚ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀਆਂ ਮਾਵਾਂ ਤੇ ਧੀਆਂ ਹਨ, ਜਦੋਂਕਿ ਤੀਸਰਾ ਵਿਅਕਤੀ ਉਨ੍ਹਾਂ ਦਾ ਰਿਸ਼ਤੇਦਾਰ ਸੀ। ਮਿਲੀ ਜਾਣਕਾਰੀ  ਅਨੁਸਾਰ ਪੰਜਾਬੀ ਪਰਿਵਾਰ ਦੀ ਗੱਡੀ ਨੇ ਸੀਡਰ ਅਤੇ ਫਲੋਰਿਲ ਐਵੇਨਿਊ ਤੇ ਸਟਾਪ ਸਾਈਨ ਮਿੱਸ ਕਰ ਦਿੱਤਾ ਅਤੇ ਦੂਸਰੀ ਸਾਇਡ ਤੋਂ ਆਉਂਦੇ ਤੇਜ ਰਫ਼ਤਾਰ ਟਰੱਕ ਨਾਲ ਟਕਰਾ ਗਈ, ਟੱਕਰ ਏਨੀ ਭਿਆਨਕ ਸੀ ਕਾਰ ਨੂੰ ਅੱਗ ਲੱਗ ਗਈ ਅਤੇ ਜਿਸ ਕਾਰਨ ਕਾਰ ’ਚ ਮੌਜ਼ੂਦ ਦੋਵੇਂ ਔਰਤਾਂ ਅਤੇ ਇੱਕ ਵਿਅਕਤੀ ਤਿੰਨੋਂ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸਣ ਕਾਰਨ ਮੌਤ ਹੋ ਗਈ।
          ਮ੍ਰਿਤਕਾ ਦੀ ਪਛਾਣ ਬਲਵੀਰ ਕੌਰ ਰੁੜਕਾ ਕਲਾਂ ਪਤਨੀ ਸਾਬਕਾ ਤਹਿਸੀਲਦਾਰ ਬਲਜੀਤ ਸਿੰਘ, ਪ੍ਰੀਤਜੀਤ ਕੌਰ ਪੁੱਤਰੀ ਸਾਬਕਾ ਤਹਿਸੀਲਦਾਰ ਬਲਜੀਤ ਸਿੰਘ ਅਤੇ ਅਜੀਤ ਸਿੰਘ ਰਾਣਾ ਜੱਸੋ ਮਾਜਰਾ ਵਜੋਂ ਹੋਈ ਹੈ। ਇਸ ਦੁਖਦਾਈ ਘਟਨਾਂ ਕਾਰਨ ਫਰਿਜ਼ਨੋ ਇਲਾਕੇ ਵਿੱਚ ਪੰਜਾਬੀ ਭਾਈਚਾਰਾ ਗਹਿਰੇ ਸਦਮੇ ਵਿੱਚ ਹੈ।