ਭਵਾਨੀਗੜ੍ਹ ਨੇੜੇ ਤਿੰਨ ਗੱਡੀਆਂ ਦੀ ਹੋਈ ਭਿਆਨਕ ਟੱਕਰ, 3 ਦੀ ਮੌਤ, ਤਿੰਨ ਜਖ਼ਮੀ

ਭਵਾਨੀਗੜ੍ਹ, 02 ਜੁਲਾਈ 2024 : ਭਵਾਨੀਗੜ੍ਹ ਦੇ ਪਿੰਡ ਨਦਾਮਪੁਰ ਨੇੜੇ ਚੰਡੀਗੜ੍ਹ- ਬਠਿੰਡਾ ਹਾਈਵੇ 2 ਕਾਰਾਂ ਅਤੇ ਇੱਕ ਪਿਕਅਪ ਦੀ ਹੋਈ ਭਿਆਨਕ ਟੱਕਰ ‘ਚ ਤਿੰਨ ਲੋਕਾਂ ਦੀ ਮੌਤ ਅਤੇ ਤਿੰਨ ਦੇ ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸਾਇਡ ਨੂੰ ਜਾ ਰਹੀ ਇੱਕ ਮਰਸਡੀਜ ਕਾਰ ਬੇਕਾਬੂ ਹੋ ਕੇ ਹਾਈਵੇ ਦੀ ਦੂਸਰੀ ਸਾਇਡ ਚਲੀ ਗਈ ਅਤੇ ਸਾਹਮਣੇ ਤੋਂ ਆ ਰਹੀ ਇੱਕ ਪਿੱਕਅਪ ਅਤੇ ਮਹਿੰਦਰਾ ਗੱਡੀ ਐਕਸ ਯੂ.ਵੀ. ਨਾ ਟਕਰਾ ਗਈ। ਟੱਕਰ ਅੇਨੀ ਭਿਆਨਕ ਸੀ ਕਿ ਤਿੰਨੋ ਵਾਹਨ ਬੁਰੀ ਤਰਾਂ ਨੁਕਸਾਨੇ ਗਏ ਅਤੇ ਮਰਸਡੀਜ ਚਾਲਕ ਸੁਖਪ੍ਰੀਤ ਸਿੰਘ ਸੰਧੂ ਵਾਸੀ ਅਬੋਹਰ, ਉਸਦਾ ਸਾਥੀ ਮੋਹਿਤ ਕੁਮਾਰ ਅਤੇ ਪਿਕਅੱਪ ਚਾਲਕ ਦੀ ਮੌਤ ਹੋ ਗਈ। ਇੰਨ੍ਹਾਂ ਤੋਂ ਇਲਾਵਾ ਤਿੰਨ ਵਿਅਕਤੀ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਰਾਹਗੀਂਰਾਂ ਵੱਲੋਂ ਇਲਾਜ ਲਈ ਪਟਿਆਲਾ ਵਿਖੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਖ਼ਮੀ ਹਾਲਤ ਵਿੱਚ ਮੋਹਿਤ ਕੁਮਾਰ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਜਦੋਂ ਪੁਲਿਸ ਚੌਂਕੀ ਚੰਨੋ ਦੇ ਇੰਚਾਰਜ ਏਐਸਆਈ ਜਸਪਾਲ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹਾਲੇ ਤੱਕ ਰੁੱਕਾ ਨਹੀਂ ਆਇਆ, ਜਿਸ ਕਾਰਨ ਮ੍ਰਿਤਕਾਂ ਅਤੇ ਜਖ਼ਮੀਆਂ ਦੀ ਪੂਰੀ ਜਾਣਕਾਰੀ ਨਹੀਂ ਹੈ।