ਬੁਢਲਾਡਾ ‘ਚ ਟਰੱਕ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ, ਮੁੰਡੇ ਤੇ ਕੁੜੀ ਦੀ ਮੌਤ

ਬੁਢਲਾਡਾ, 01 ਸਤੰਬਰ 2024 : ਮਾਨਸਾ ਦੇ ਬੁਢਲਾਡਾ ‘ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੁੰਡੇ ਅਤੇ ਕੁੜੀ ਨਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਭੀਖੀ ਦੇ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਭੀਖੀ ਸਾਇਡ ਤੋਂ ਬੁਢਲਾਡਾ ਨੂੰ ਜਾ ਰਿਹਾ ਸੀ ਤੇ ਉੱਧਰ ਤੋਂ ਮੋਟਰਸਾਈਕਲ ਆ ਰਿਹਾ ਸੀ, ਜਿੰਨ੍ਹਾਂ ਦੀ ਆਪਸੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਮੁੰਡਾ ਤੇ ਕੁੜੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਯਾਦਵਿੰਦਰ ਸਿੰਘ ਬੱਪੀਆਣਾ ਤੇ ਜਸ਼ਨਦੀਪ ਕੌਰ ਘੁੰਮਣ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।