ਵਾਰਿਸ ਪੰਜਾਬ ਦੇ ਸਮਰਥਕਾਂ ਨੇ ਗੁਰਦੁਆਰਾ ਸਾਹਿਬ ‘ਚੋਂ ਕੁਰਸੀਆਂ ਅਤੇ ਸੋਫੇ ਕੱਢ ਕੇ ਲਾਈ ਅੱਗ

ਬਜ਼ੁਰਗ ਕੁਰਸੀ ਤੇ ਬੈਠੇ ਜਾਂ ਫੱਟੇ 'ਤੇ, ਇਸ ਨਾਲ ਬੇਅਦਬੀ ਨਹੀਂ ਹੁੰਦੀ : ਰਣਜੀਤ ਸਿੰਘ ਢੱਡਰੀਆਂ ਵਾਲੇਜਲੰਧਰ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵੱਖ-ਵੱਖ ਗੁਰੂਘਰਾਂ ਦਾ ਦੌਰਾ ਕੀਤਾ। ਉਹ ਆਪਣੇ ਸਮਰਥਕਾਂ ਨਾਲ ਸ਼ਹਿਰ ਤੋਂ ਪੌਸ਼ ਏਰੀਆ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਵੀ ਪੁੱਜੇ। ਉਨ੍ਹਾਂ ਨੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਅਤੇ ਉਥੇ ਪਈਆਂ ਕੁਰਸੀਆਂ ਅਤੇ ਸੋਫ਼ਿਆਂ ਨੂੰ ਦੇਖ ਕੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਬਰਾਬਰ ਬੈਠ ਸਕਦੇ ਹਾਂ? ਇੱਥੇ ਕੁਰਸੀਆਂ ਅਤੇ ਸੋਫੇ ਲਗਾ ਕੇ ਗੁਰਦੁਆਰੇ ਨੂੰ ਮਹਿਲ ਬਣਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਰੀਆਂ ਕੁਰਸੀਆਂ ਅਤੇ ਸੋਫ਼ਿਆਂ ਦੇ ਗੱਦਿਆਂ ਨੂੰ ਪਾੜ ਦਿੱਤਾ। ਉਨ੍ਹਾਂ ਨੂੰ ਢਾਹ ਲਾਉਣ ਨੂੰ ਲੈ ਕੇ ਗੁਰੂ ਘਰ ਵਿਚ ਕਾਫੀ ਸਮੇਂ ਤੋਂ ਹੰਗਾਮਾ ਹੋਇਆ ਸੀ। ਇਸ ਤੋਂ ਬਾਅਦ ਵਾਰਿਸ ਪੰਜਾਬ ਦੇ ਸਮਰਥਕਾਂ ਨੇ ਸਾਰੀਆਂ ਕੁਰਸੀਆਂ ਅਤੇ ਸੋਫ਼ੇ ਗੁਰਦੁਆਰੇ ਦੇ ਬਾਹਰ ਇੱਕ ਥਾਂ ’ਤੇ ਸੁੱਟ ਦਿੱਤੇ। ਉਨ੍ਹਾਂ ਉੱਤੇ ਤੇਲ ਪਾ ਕੇ ਸਾੜ ਦਿੱਤਾ।

ਗੁਰਦੁਆਰੇ ਵਿਚ ਕੁਰਸੀ ‘ਤੇ ਕੋਈ ਨਹੀਂ ਬੈਠੇਗਾ।
ਵਾਰਿਸ ਪੰਜਾਬ ਦੇ ਸਮਰਥਕਾਂ ਨੇ ਐਲਾਨ ਕੀਤਾ ਹੈ ਕਿ ਕਿਸੇ ਵੀ ਗੁਰਦੁਆਰੇ ਵਿੱਚ ਕੋਈ ਕੁਰਸੀ ਜਾਂ ਸੋਫਾ ਨਜ਼ਰ ਨਹੀਂ ਆਉਣ ਦਿੱਤਾ ਜਾਵੇਗਾ। ਸਾਰੇ ਗੁਰਦੁਆਰਿਆਂ ਵਿੱਚ ਸੰਗਤਾਂ ਨਤਮਸਤਕ ਹੋਣਗੀਆਂ। ਉਨ੍ਹਾਂ ਕਿਹਾ ਕਿ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ, ਉਥੇ ਬਰਾਬਰ ਕੁਰਸੀਆਂ ’ਤੇ ਬੈਠਣਾ ਅਸ਼ਲੀਲ ਮੰਨਿਆ ਜਾਵੇਗਾ। ਉਸ ਨੇ ਸਾਰੇ ਗੁਰੂਘਰਾਂ ਨੂੰ ਕੁਰਸੀਆਂ ਅਤੇ ਸੋਫੇ ਹਟਾਉਣ ਲਈ ਕਿਹਾ। ਧਰਮ ਦੀ ਆੜ ‘ਚ ਹੋ ਰਹੀ ਇਸ ਘਟਨਾ ਕਾਰਨ ਆਮ ਲੋਕ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਸਮਾਜ ਦੇ ਲੋਕਾਂ ‘ਚ ਵੀ ਨਾਰਾਜ਼ਗੀ ਪਾਈ ਜਾ ਰਹੀ ਹੈ। ਸ਼ੋਸਲ ਮੀਡੀਆ ‘ਤੇ ਇਸ ਘਟਨਾ ਦਾ ਵਿਰੋਧ ਹੋ ਰਿਹਾ ਹੈ. ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਤਾਲਿਬਾਨ ਬਣਜਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ‘ਚ ਕੁਰਸੀਆਂ ਬਜ਼ੁਰਗਾਂ ਲਈ ਰਖੀਆਂ ਜਾਂਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਮਾਡਲ ਟਾਊਨ ਦੇ ਗੁਰਦੁਆਰੇ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਘਟਨਾ ਦੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਇਕ ਵਾਰ ਵੀ ਪ੍ਰਬੰਧਕਾਂ ਨਾਲ ਗੱਲਬਾਤ ਨਹੀਂ ਕੀਤੀ ਅਤੇ ਸਿੱਧਾ ਅੱਗ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਮਰਿਆਦਾ ਦੀ ਗੱਲ ਕਰਨ ਵਾਲੇ ਖੁਦ ਮਰਿਆਦਾ ਭੁੱਲ ਗਏ ਹਨ। ਜ਼ਿਕਰਯੋਗ ਹੈ ਕਿ ਅਸਲ ਵਿਚ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਜ਼ੁਰਗ ਤੇ ਅਪਾਹਜ ਸੰਗਤ ਦੇ ਬੈਠਣ ਲਈ ਬੈਂਚ-ਕੁਰਸੀਆਂ ਲਗਾਈਆਂ ਹੋਈਆਂ ਹਨ।  

ਬਜ਼ੁਰਗ ਕੁਰਸੀ ਤੇ ਬੈਠੇ ਜਾਂ ਫੱਟੇ 'ਤੇ, ਇਸ ਨਾਲ ਬੇਅਦਬੀ ਨਹੀਂ ਹੁੰਦੀ : ਰਣਜੀਤ ਸਿੰਘ ਢੱਡਰੀਆਂ ਵਾਲੇ
ਵਾਰਿਸ ਪੰਜਾਬ ਨਾਮ ਦੀ ਜਥੇਬੰਦੀ ਵੱਲੋਂ ਕਥਿਤ ਤੌਰ ਉੱਤੇ ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਬੈਂਚਾਂ ਦੀ ਭੰਨਤੋੜ ਕਰਨ ਮਗਰੋਂ ਉਨ੍ਹਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ। ਇਹ ਗੁਰਦੁਆਰਾ ਜਲੰਧਰ ਦੇ ਮਾਡਲ ਟਾਊਨ ਦਾ ਸਿੰਘ ਸਭਾ ਗੁਰਦੁਆਰਾ ਸਾਹਿਬ ਹੈ। ਇਸ ਘਟਨਾ ਨੂੰ ਲੈ ਕੇ ਵੱਖ ਵੱਖ ਆਗੂਆਂ ਦੀ ਅਤੇ ਧਾਰਮਿਕ ਲੀਡਰਾਂ ਦੀ ਪ੍ਰਤੀਕਿਰਿਆ ਵੀ ਆ ਰਹੀ ਹੈ। ਇਸ ਦੇ ਨਾਲ ਹੀ ਇਸ ਘਟਨਾ ਨੂੰ ਲੈ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਿਆਨ ਵੀ ਸਾਹਮਣੇ ਆਇਾ ਹੈ ਤੇ ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਪਣੇ ਬਿਆਨ ਵਿਚ ਕਿਹਾ ਕਿ ਜਿਹੜੀ ਮਾਈ ਪਿੱਛੇ ਕੁਰਸੀ 'ਤੇ ਬੈਠੀ, ਜਿਸ ਦੇ ਗੋਡੇ ਸੁੱਜੇ ਪਏ ਨੇ, ਉਸ ਨੇ ਕੀ ਬੇਅਦਬੀ ਕਰਨੀ? ਕੋਈ ਗੁਰੂ ਦਾ ਸ਼ਰੀਕ ਨਹੀਂ ਬਣਨਾ ਚਾਹੁੰਦਾ, ਇੱਥੇ ਹਰੇਕ ਦਾ ਮਨ ਕਰਦਾ ਹੈ ਕਿ ਚੌਂਕੜਾ ਮਾਰ ਕੇ ਹੇਠਾਂ ਬੈਠੀਏ। ਕੋਈ ਬਜ਼ੁਰਗ ਕੁਰਸੀ ਤੇ ਬੈਠੇ ਜਾਂ ਫੱਟੇ 'ਤੇ, ਇਸ ਨਾਲ ਬੇਅਦਬੀ ਨਹੀਂ ਹੁੰਦੀ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਦਾ ਸ਼ਰੀਕ ਉਹ ਬਣਦਾ ਜੋ ਗੁਰੂ ਦੇ ਸਾਹਮਣੇ ਖੜ੍ਹਾ ਹੋ ਕੇ ਗੁਰਬਾਣੀ ਦੀ ਬੇਅਦਬੀ ਕਰੇ। ਉਹ ਆਖਦੇ ਹਨ ਕਿ ਗੁਰੂ ਸਾਹਿਬ ਬੇਅਦਬੀ ਉਦੋਂ ਹੈ ਜਦੋਂ ਕੋਈ ਬੰਦਾ ਗੁਰਬਾਣੀ ਦੇ ਉਲਟ ਚੱਲੇ। ਜਦੋਂ ਗੁਰੂ ਸਾਹਿਬ ਕੁਝ ਹੋਰ ਕਹਿੰਦੇ ਹਨ ਅਤੇ ਅਸੀਂ ਆਪਣੀਆਂ ਮਨ-ਮਰਜ਼ੀਆਂ ਕਰਦੇ ਹਾਂ ਤਾਂ ਬੇਅਦਬੀ ਹੁੰਦੀ ਹੈ।