ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਜਕੁਮਾਰ ਚੱਬੇਵਾਲ ਨੇ ਦਿੱਤਾ ਅਸਤੀਫਾ, ਦੋ ਹੋਰ ਵਿਧਾਨ ਸਭਾ ਸੀਟਾਂ ਹੋਈਆਂ ਖਾਲੀ

ਚੰਡੀਗੜ੍ਹ, 14 ਜੂਨ 2024 :  ਵਿਧਾਨ ਸਭਾ ਜਲੰਧਰ ਪੱਛਮੀ ਦੀ ਸੀਟ ਖਾਲੀ ਹੋਣ ਤੋਂ ਬਾਅਦ ਹੁਣ ਪੰਜਾਬ ਦੀਆਂ ਦੋ ਹੋਰ ਵਿਧਾਨ ਸਭਾ ਸੀਟਾਂ ਹੋਰ ਖਾਲੀ ਹੋ ਗਈਆਂ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਜਕੁਮਾਰ ਚੱਬੇਵਾਲ ਦਾ ਅਸਤੀਫਾ ਵੀ ਮਨਜ਼ੂਰ ਕਰ ਲਿਆ ਗਿਆ ਹੈ। ਇਹਨਾਂ ਦੋਵਾਂ ਵਿਧਾਇਕਾਂ ਦੇ ਅਸਤੀਫੇ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਦੀਆਂ ਦੋ ਵਿਧਾਨ ਸਭਾ ਸੀਟਾਂ ਹੋਰ ਖਾਲੀ ਹੋ ਗਈਆਂ ਹਨ। ਸੰਗਰੂਰ ਦੀ ਲੋਕ ਸਭਾ ਤੋਂ ਜਿੱਤ ਦਰਜ ਕਰਾਉਣ ਵਾਲੇ ਮੀਤ ਹੇਅਰ ਵੀ ਜਲਦ ਹੀ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦੇਣਗੇ। ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੇ ਰਾਜਾ ਵੜਿੰਗ ਲੁਧਿਆਣਾ ਤੋਂ ਐਮਪੀ ਚੁਣੇ ਗਏ ਨੇ। ਸੰਗਰੂਰ ਤੋਂ ਤੋਂ ਐਮਪੀ ਚੁਣੇ ਗਏ ਰਾਜਾ ਵੜਿੰਗ ਵੱਲੋਂ ਵੀ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਗਿਆ ਹੈ। ਅੱਗੋਂ ਹੁਣ ਉਹ ਆਪਣਾ ਲੁਧਿਆਣਾ ਦੇ ਐਮਪੀ ਵਜੋਂ ਕਾਰਜ ਭਾਰ ਦੇਖਣਗੇ। ਤਾਂ ਇਸ ਦੇ ਵਿਚਾਲੇ ਪੰਜਾਬ ਵਿਧਾਨ ਸਭਾ ਦੀਆਂ ਦੋ ਹੋਰ ਸੀਟਾਂ ਖਾਲੀ ਹੋ ਗਈਆਂ ਹਨ। ਰਾਜ ਕੁਮਾਰ ਚੱਬੇਵਾਲ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਤੇ ਹੁਣ ਰਾਜਾ ਵੜਿੰਗ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਹੈ ਰਾਜਾ ਵੜਿੰਗ ਦਾ ਅਸਤੀਫਾ ਵੀ ਸੰਭਾਵਿਤ ਤੌਰ ਤੇ ਸਪੀਕਰ ਵੱਲੋਂ ਮਨਜ਼ੂਰ ਕਰ ਲਿਆ ਜਾਵੇਗਾ। ਤੇ ਹੁਣ ਜਲੰਧਰ ਪੱਛਮੀ ਸੀਟ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਵਿੱਚ ਚਾਰ ਸੀਟਾਂ ਅਜਿਹੀਆਂ ਹਨ ਜਿਹੜੀਆਂ ਉਮੀਦਵਾਰਾਂ ਦੇ ਐਮਪੀ ਬਣਨ ਤੋਂ ਬਾਅਦ ਖਾਲੀ ਪਈਆਂ ਨੇ ਲੁਧਿਆਣਾ ਤੋਂ ਰਾਜਾ ਵੜਿੰਗ ਸੰਗਰੂਰ ਤੋਂ ਮੀਤ ਹੇਅਰ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਜਿਹੇ ਵਿਧਾਨ ਸਭਾ ਮੈਂਬਰ ਨੇ ਜਿਹੜੇ ਹੁਣ ਲੋਕ ਸਭਾ ਦੇ ਐਮਪੀ ਬਣ ਚੁੱਕੇ ਹਨ। ਸੰਭਾਵਿਤ ਤੌਰ ਤੇ ਇਹ ਚਾਰੇ ਉਮੀਦਵਾਰ ਹੁਣ ਲੋਕ ਸਭਾ ਦੇ ਐਮਪੀ ਦੇ ਤੌਰ ਤੇ ਹੀ ਆਪਣਾ ਸਿਆਸੀ ਜੀਵਨ ਅੱਗੇ ਵਧਾਉਣਗੇ। ਵਿਧਾਨ ਸਭਾ ਦੀਆਂ ਖਾਲੀ ਹੋਈਆਂ ਇਹਨਾਂ ਚਾਰੇ ਸੀਟਾਂ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਚੋਣਾਂ ਕਰਵਾਉਣੀਆਂ ਜਰੂਰੀ ਹੋਣਗੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਚਾਰ ਖਾਲੀ ਸੀਟਾਂ ਦੇ ਉੱਤੇ ਜਿਮਨੀ ਚੋਣਾਂ ਕਰਵਾਉਣ ਦੇ ਲਈ ਇਲੈਕਸ਼ਨ ਕਮਿਸ਼ਨ ਨੋਟੀਫਿਕੇਸ਼ਨ ਕਦੋਂ ਕੱਢਦਾ ਹੈ।  ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਨਵੇਂ ਚੁਣੇ ਸੰਸਦ ਮੈਂਬਰ ਰਾਜਾ ਵੜਿੰਗ ਨੇ ਅੱਜ ਗਿੱਦੜਬਾਹਾ ਤੋਂ ਵਿਧਾਇਕ ਵਜੋਂ ਅਸਤੀਫਾ ਸੌਂਪ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਸਪੀਕਰ ਕੁਲਤਾਰ ਸੰਧਵਾਂ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਦੇ ਨਾਲ ਤ੍ਰਿਪਤ ਰਜਿੰਦਰ ਬਾਜਵਾ ਅਤੇ ਕੈਪਟਨ ਸੰਦੀਪ ਸੰਧੂ ਵੀ ਸਨ।