ਕਿਸਾਨਾਂ ਤੇ ਤਸੱਦਦ ਬੰਦ ਕਰੋ ਤੇ ਉਹਨਾਂ ਨੂੰ ਦਿੱਲੀ ਜਾਣ ਦਿਉ : ਸੁਖਜਿੰਦਰ ਰੰਧਾਵਾ 

ਚੰਡੀਗੜ੍ਹ, 1 ਮਾਰਚ : ਅੱਜ ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਕਾਂਗਰਸ ਪਾਰਟੀ ਨੇ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਹਰਿਆਣਾ ਪੁਲਿਸ ਵੱਲੋਂ ਅੰਨਾ ਤਸੱਦਦ ਕਰਨ ਅਤੇ ਕਿਸਾਨਾਂ ਨੂੰ ਦਿਲੀ ਜਾਣ ਤੋਂ ਰੋਕੇ ਜਾਣ ਦੇ ਮੁੱਦੇ ਤੇ ਖੂਬ ਹੰਗਾਮਾ ਹੋਇਆ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ  ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜਲੰਧਰ ਤੋਂ ਵਿਧਾਇਕ ਜੂਨੀਅਰ ਬਾਵਾ ਹੈਨਰੀ ਨੇ ਹੱਥਾਂ ਵਿਚ ਤਖਤੀਆਂ ਫੜਕੇ ਕੇ ਕਿਸਾਨਾਂ ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਅੰਨੇਵਾਹ ਤਸ਼ੱਦਦ ਅਤੇ ਕਿਸਾਨ ਸੁਭਕਰਨ ਦੀ ਮੌਤ  ਅਤੇ ਪ੍ਰਿਤਪਾਲ ਸਿੰਘ  ਬਾਕੀ ਜਖ਼ਮੀ ਕੀਤੇ ਕਿਸਾਨਾਂ ਨੂੰ ਲੈ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਮੁਕੱਦਮੇ ਦਰਜ ਕਰਨ ਤੇ ਕਿਸਾਨਾਂ ਨੂੰ ਦਿਲੀ ਜਾਣ ਤੋਂ ਰੋਕੇ ਜਾਣ ਤੇ ਬੜੇ ਜ਼ਬਰਦਸਤ ਰੌਸ਼ ਦਾ ਪ੍ਰਗਟਾਵਾ ਕੀਤਾ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਸੰਵਿਧਾਨਿਕ ਹੱਕ ਹੈ ਤੇ ਤੁਸੀ ਉਹਨਾਂ ਨੂੰ ਵੱਡੇ ਵੱਡੇ ਬੇਰੀਕੇਡ ਲਾ ਕਿ ਤੇ ਪੁਲਿਸ ਤੰਤਰ ਨਾਲ ਉਹਨਾਂ ਦੇ ਅੰਦੋਲਨ ਕਰਨ ਦੇ ਸੰਵਿਧਾਨਕ ਹੱਕ ਖੋਹ ਰਹੇ ਹੋ। ਰੰਧਾਵਾ ਨੇ ਕਿਹਾ ਕਿ ਕਿਸਾਨਾਂ ਤੇ ਤਸ਼ੱਦਦ ਕਰਨ ਦੀ ਬਜਾਏ ਉਹਨਾਂ ਦੀਆਂ ਮੰਗਾ ਮੰਨ ਕਿ ਲਾਗੂ ਕਰੋ ਮੀਡੀਆ ਨੂੰ ਇਹ ਜਾਣਕਾਰੀ ਰੰਧਾਵਾ ਸਾਹਿਬ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜਨ ਨੇ ਦਿਤੀ।