ਸਮਰਾਲਾ ਨੇੜੇ ਇੱਕ ਤੇਜ਼ ਰਫਤਾਰ ਕਾਰ ਨੇ ਤਿੰਨ ਨੂੰ ਦਰੜਿਆ, ਦੋ ਔਰਤਾਂ ਸਮੇਤ ਇੱਕ ਬੱਚੇ ਦੀ ਮੌਤ

ਸਮਰਾਲਾ, 5 ਅਪ੍ਰੈਲ :  ਅੱਜ ਸ਼ਾਮ ਨੂੰ ਸਮਰਾਲਾ ਬਾਈਪਾਸ ਪਿੰਡ ਚਹਿਲਾਂ ਦੇ ਕੋਲ ਬਣੇ ਐਲੀਵੇਟਡ ਪੁੱਲ ਤੇ ਦੋ ਔਰਤਾਂ ਅਤੇ ਇੱਕ ਮਾਸੂਮ ਬੱਚਾ ਸੜਕ ਤੇ ਖੜੇ ਸੀ ਕਿ ਅਚਾਨਕ ਚੰਡੀਗੜ੍ਹ ਦੀ ਤਰਫੋਂ ਇੱਕ ਤੇਜ਼ ਰਫਤਾਰ ਕਾਰ ਨੇ ਤਿੰਨਾਂ ਜੀਆਂ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ ਜਿਸ ਕਾਰਨ ਦੋ ਔਰਤਾਂ ਅਤੇ ਇੱਕ ਮਾਸੂਮ ਬੱਚਾ ਨੂੰ ਕਰੀਬ 20 ਤੋਂ 25 ਮੀਟਰ ਦੂਰ ਜਾ ਕੇ ਗਿਰੇ ਇਸ ਘਟਨਾ ਵਿੱਚ ਦੋ ਔਰਤਾਂ ਤੇ ਇੱਕ ਮਾਸੂਮ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਵੇਲੇ ਕੋਲ ਖੜ੍ਹੇ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਨਾਲ ਆ ਰਿਹਾ ਗੱਡੀ ਚਾਲਕ ਇੰਨਾ ਤਿੰਨਾਂ ਜੀਆਂ ਵਿੱਚ ਵੱਜਿਆ, ਗੱਡੀ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਮ੍ਰਿਤਕਾਂ ਦੇ ਸਾਥੀ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਮੈਂ ਅਤੇ ਮ੍ਰਿਤਕ ਦੋ ਔਰਤਾਂ ਨਾਲ ਮਾਸੂਮ ਬੱਚਾ ਚੰਡੀਗੜ੍ਹ ਤੋਂ ਹਾਈ ਕੋਰਟ ਵਿੱਚ ਤਰੀਕ ਭੁਗਤ ਕੇ ਆ ਰਹੇ ਸੀ ਕਿ ਸਮਰਾਲਾ ਬਾਈਪਾਸ ਦੇ ਕੋਲ ਬਣੇ ਪੁੱਲ ‘ਤੇ ਜਦੋਂ ਪਹੁੰਚੇ ਤਾਂ ਮੈਨੂੰ ਯਾਦ ਆਇਆ ਕਿ ਮੈਂ ਆਪਣਾ ਹੈਲਮੇਟ ਪਿੱਛੇ ਭੁੱਲ ਆਇਆ ਹਾਂ, ਜਿੱਥੇ ਅਸੀਂ ਪਹਿਲਾਂ ਰੁਕੇ ਸੀ। ਇਸ ਕਰਕੇ ਇਨ੍ਹਾਂ ਨੂੰ ਪੁੱਲ ਦੇ ਕੰਢੇ ਖੜਾ ਕਰਕੇ ਆਪਣਾ ਹੈਲਮਟ ਲੈਣ ਗਿਆ ਸੀ ਤਾਂ ਜਦੋਂ ਵਾਪਸ ਆਇਆ ਤਾਂ ਪਤਾ ਚੱਲਿਆ ਕਿ ਤਿੰਨਾਂ ਜੀਆਂ ਨੂੰ ਤੇਜ਼ ਰਫਤਾਰ ਗੱਡੀ ਨੇ ਟੱਕਰ ਮਾਰ ਦਿੱਤੀ ਹੈ, ਜਿਸ ਤੋਂ ਬਾਅਦ ਮ੍ਰਿਤਕਾਂ ਦੇ ਘਰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਉੱਥੇ ਹੀ ਪੁਲਿਸ ਪੁਲਿਸ ਨੇ ਇਨ੍ਹਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਮੌਕੇ ਤੇ ਸਮਰਾਲਾ ਪੁਲਿਸ ਨੇ ਪਹੁੰਚ ਕੇ ਤਿੰਨਾਂ ਦੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਮਰਾਲਾ ਦੇ ਹਸਪਤਾਲ ਦੇ ਵਿੱਚ ਭੇਜ ਦਿੱਤਾ। ਜਾਣਕਾਰੀ ਦਿੰਦਿਆਂ ਥਾਣਾ ਸਮਰਾਲਾ ਦੇ ਐੱਸਐੱਚ ਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੋਨਾ ਉਮਰ 54 ਸਾਲ, ਉਸ ਦੀ ਨੂੰਹ ਪੂਜਾ (23) ਤੇ ਪੂਜਾ ਦੇ ਮਾਸੂਮ ਪੁੱਤਰ ਜਨੂ ਉਮਰ ਇੱਕ ਸਾਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੱਸ -ਨੂੰਹ ਇੱਕ ਸਾਲ ਦੇ ਮਾਸੂਮ ਬੱਚੇ ਸਮੇਤ ਆਪਣੇ ਇੱਕ ਗੁਆਂਢੀ ਨਾਲ ਮੋਟਰਸਾਈਕਲ 'ਤੇ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸਨ। ਸਮਰਾਲਾ ਨੇੜੇ ਚਹਿਲਾਂ ਹਾਈਵੇ 'ਤੇ ਪਹੁੰਚਣ ਤੇ ਇਨ੍ਹਾਂ ਨੂੰ ਪਾਣੀ ਦੀ ਪਿਆਸ ਲੱਗੀ ਤਾਂ ਮੋਟਰਸਾਈਕਲ ਚਾਲਕ ਹਸੀਨ ਇਨ੍ਹਾਂ ਉੱਥੇ ਉਤਾਰ ਕੇ ਥੋੜੀ ਦੂਰ ਅੱਗੇ ਪਾਣੀ ਦੀ ਬੋਤਲ ਲੈਣ ਚਲਾ ਗਿਆ। ਪੂਜਾ ਗੋਦੀ ਚੁੱਕੇ ਆਪਣੇ ਮਾਸੂਮ ਬੱਚੇ ਅਤੇ ਸੱਸ ਸੋਨਾ ਨੂੰ ਨਾਲ ਲੈ ਕੇ ਫਲਾਈ ਓਵਰ ਪੈਦਲ ਹੀ ਪਾਰ ਕਰਨ ਲੱਗੀਆਂ ਸਨ। ਇੰਨੇ ਵਿੱਚ ਹੀ ਪਿੱਛੋਂ ਆਈ ਤੇਜ਼ ਰਫਤਾਰ ਹੋਂਡਾ ਕਾਰ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਦੂਰ ਤੱਕ ਇਹਨਾਂ ਨੂੰ ਘੜੀਸਦੀ ਹੋਈ ਹੀ ਲੈ ਗਈ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਤਿੰਨਾਂ ਜੀਆਂ ਦੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਭੇਜ ਦਿੱਤਾ ਹੈ ਅਤੇ ਜਾਂਚ ਜਾਰੀ ਹੈ।