ਸ਼ਮਾਣਾ ‘ਚ ਪਰਿਵਾਰ ਦੇ ਚਾਰ ਮੈਂਬਰਾਂ ਨੇ ਭਾਖੜਾ ‘ਚ ਮਾਰੀ ਛਾਲ, ਮਾਂ-ਧੀ ਪਾਣੀ ਦੇ ਤੇਜ਼ ਵਹਾਅ ‘ਚ ਰੁੜੀਆਂ, ਪਿਓ-ਧੀ ਨੂੰ ਕੱਢਿਆ ਬਾਹਰ  

ਸਮਾਣਾ, 03 ਨਵੰਬਰ : ਸਮਾਣਾ ‘ਚੋ ਇੱਕ ਬਹੁਤ ਹੀ ਦੁੱਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਭਾਖੜਾ ਨਹਿਰ ਵਿੱਚ ਛਾਲਾਂ ਮਾਰ ਦਿੱਤੀ ਅਤੇ ਇਸ ਘਟਨਾਂ ਵਿੱਚ ਮਾਵਾਂ–ਧੀਆਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਈਆਂ, ਜਦੋਂ ਕਿ ਪਿਓ ਅਤੇ ਇੱਕ ਧੀ ਨੂੰ ਗੋਤਾਂਖੋਰਾਂ ਨੇ ਨਹਿਰ ਵਿੱਚੋਂ ਬਾਹਰ ਕੱਢ ਲਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮਰੋੜੀ ਦੇ ਇੱਕ ਪਰਿਵਾਰ ਚਰਨਾ ਰਾਮ, ਉਸਦੀ ਪਤਨੀ ਕੈਲੋ ਦੇਵੀ, ਧੀਆਂ ਜਸਲੀਨ ਕੌਰ, ਜਸਮੀਨ ਕੌਰ ਨੇ ਪਿੰਡ ਗੁਰਦਿਆਲਪੁਰਾ ਵਿੱਚ ਦੀ ਲੰਘਦੀ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ, ਜਦੋਂ ਇਸ ਬਾਰੇ ਰਾਹਗੀਂਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਗੋਤਾਂਖੋਰਾਂ ਨੇ ਚਰਨਾ ਰਾਮ ਤੇ ਉਸਦੀ ਇੱਕ ਧੀ ਜਸਮੀਨ ਕੌਰ ਨੂੰ ਬਚਾਅ ਕੇ ਨਹਿਰ ਵਿੱਚੋਂ ਬਾਹਰ ਕੱਢ ਲਿਆ।, ਜਦੋਂ ਕਿ ਉਸਦੀ ਪਤਨੀ ਕੈਲੋ ਦੇਵੀ ਤੇ ਉਸਦੀ ਧੀ ਜਸਲੀਨ ਕੌਰ ਪਾਣੀ ਵਿੱਚ ਰੁੜ ਗਈਆਂ। ਜਿੰਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਚਰਨਾ ਰਾਮ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਭਰਤੀ ਕਰਵਾਇਆ ਗਿਆ, ਜਦੋਂ ਕਿ ਜਸਲੀਨ ਕੌਰ ਦੀ ਹਾਲਤ ਨੂੰ ਦੇਖਦਿਆਂ ਉਸਨੁੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕੀਤਾ ਗਿਆ ਹੈ। ਮੌਕੇ ਤੇ ਪੁੱਜੀ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਚਰਨਾ ਰਾਮ ਦਾ ਪਰਿਵਾਰ ਆਰਥਿਕ ਤੰਗ ਤੋਂ ਪ੍ਰੇਸ਼ਾਨ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ।