ਪਾਕਿਸਤਾਨ ਦੀ ਜੇਲ੍ਹ ਵਿਚ ਸ਼ਹੀਦ ਹੋਏ ਸਰਬਜੀਤ ਸਿੰਘ ਦੀ ਪਤਨੀ ਸੜਕ ਹਾਦਸੇ ਵਿੱਚ ਮੌਤ


ਅੰਮ੍ਰਿਤਸਰ : ਪਾਕਿਸਤਾਨ ਦੀ ਜੇਲ੍ਹ ਵਿਚ ਸ਼ਹੀਦ ਹੋਏ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੋ ਪਹੀਆ ਵਾਹਨ ’ਤੇ ਜਾ ਰਹੀ ਸੀ, ਜਦੋਂ ਫਤਿਹਪੁਰ ਨੇੜੇ ਪੁੱਜੀ ਤਾਂ ਉਹ ਡਿੱਗ ਪਈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਤਰਨਤਾਰਨ ਨੇੜਲੇ ਪਿੰਡ ਭਿਖੀਵਿੰਡ ਵਿਖੇ ਹੋਵੇਗਾ।ਉਹ ਆਪਣੇ ਪਿੱਛੇ ਦੋ ਧੀਆਂ ਪੂਨਮ ਤੇ ਸਵਨਦੀਪ ਕੌਰ ਛੱਡ ਗਈ ਹੈ।