ਚੰਡੀਗੜ੍ਹ ਤੋਂ ਆ ਰਹੇ ਨੌਜਵਾਨਾਂ ਨਾਲ ਖੰਨਾ ਨੇੜੇ ਵਾਪਰਿਆ ਸੜਕ ਹਾਦਸਾ, 4 ਦੀ ਮੌਤ

ਮਲੇਰਕੋਟਲਾ, 13 ਅਪ੍ਰੈਲ : ਮਲੇਰਕੋਟਲਾ ਦੇ ਨੌਜਵਾਨਾਂ ਨਾਲ ਖੰਨਾ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ ਅਤੇ ਇੱਕ ਦੇ ਗੰਭੀਰ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਨ ਪੰਜੇ ਨੌਜਵਾਨ ਦੋਸਤ ਸਨ, ਜੋ ਈਦ ਦਾ ਤਿਓਹਾਰ ਹੋਣ ਕਾਰਨ ਚੰਡੀਗੜ੍ਹ ਵਿਖੇ ਪਾਰਟੀ ਕਰਨ ਤੋਂ ਬਾਅਦ ਵਾਪਸ ਆ ਰਹੇ ਸਨ, ਜਦੋਂ ਉਹ ਖੰਨਾ ਦੇ ਪਿੰਡ ਰਾਣਵਾ ਵਿਖੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਦਾ ਟਾਇਰ ਫੱਟ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋ ਨੌਜਾਵਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤੀਜੇ ਨੌਜਵਾਨ ਦੀ ਲੁਧਿਆਣਾ ਵਿਖੇ ਹਸਪਤਾਲ ਵਿੱਚ ਮੌਤ ਹੋ ਗਈ। ਜਦੋਂ ਕਿ ਇੱਕ ਹੋਰ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋਣ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਪਛਾਣ ਅਲੀ ਸ਼ਾਨ, ਸਿਮਰਨਜੀਤ ਸਿੰਘ, ਉਮੈਰ ਅਸਲਮ ਸਮੇਤ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਮੈਰ ਅਸਲਮ ਵਾਸੀ ਜਮਾਲਪੁਰਾ (ਮਲੇਰਕੋਟਲਾ), ਅਲੀਸ਼ਾਨ ਵਾਸੀ ਮਲੇਰਕੋਟਲਾ, ਸਿਮਰਨਜੀਤ ਸਿੰਘ ਵਾਸੀ ਪਿੰਡ ਗੁਆਰਾ ਵਜੋਂ ਹੋਈ ਹੈ। ਜਦੋਂ ਕਿ ਪ੍ਰਭ ਸਿਮਰਨ ਸਿੰਘ ਵਾਸੀ ਪਿੰਡ ਗੁਆਰਾ ਦੀ ਹਾਲਤ ਜਿਆਦਾ ਖਰਾਬ ਹੋਣ ਕਰਕੇ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ, ਮਨਵੀਰ ਸਿੰਘ ਵਾਸੀ ਪਿੰਡ ਗੁਆਰਾ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇੰਨ੍ਹਾਂ ਨੌਜਵਾਨਾਂ ਦੀ ਉਮਰ 20 ਤੋਂ 23 ਸਾਲ ਦੇ ਕਰੀਬ ਹੈ, ਜੋ ਰਿਸ਼ਤੇ ਵਿੱਚ ਆਪਸੀ ਜਿਗਰੀ ਯਾਰ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ।