ਪਾਕਿਸਤਾਨੀ ਨੋਟ ਤੇ ਲਿਖ ਕੇ ਮੰਦਰ ਦੇ ਪੁਜਾਰੀ ਤੋਂ ਮੰਗੀ 5 ਕਰੋੜ ਦੀ ਫਿਰੌਤੀ ਅਤੇ ਦਿੱਤੀ ਜਾਨੋ ਮਾਰਨ ਦੀ ਧਮਕੀ

ਅੰਮ੍ਰਿਤਸਰ, 01 ਅਕਤੂਬਰ : ਸਥਾਨਕ ਸ਼ਹਿਰ ਦੇ ਛੇਹਰਟਾ ‘ਚ ਸਥਿਤ ਸ੍ਰੀ ਬਾਲਾ ਜੀ ਧਾਮ ਦੀ ਗੋਲਕ ਵਿੱਚੋਂ ਇੱਕ ਸੌ ਦੇ ਪਾਕਿਸਤਾਨੀ ਨੋਟ ਮਿਲਿਆ ਹੈ, ਜਿਸ ਤੇ iਲ਼ਖ ਕੇ ਮੰਦਰ ਦੇ ਪੁਜਾਰੀ ਤੋਂ 5 ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਛੇਹਰਟਾ ਦੇ ਘੰਨੂਪੁਰ ਕਾਲੇ ਰੋਡ ਦੇ ਬਣੇ ਮੰਦਰ ਸ੍ਰੀ ਬਾਲਾ ਜੀ ਧਾਮ ਦੇ ਮੁੱਖ ਸੰਚਾਲਕ ਸ੍ਰੀਸ੍ਰੀ 1008 ਮਹਾਮੰਡਲੇਸ਼ਵਰ ਅਸਨੀਲ ਮਹਾਰਾਜ ਤੋਂ ਪਾਕਿਸਤਾਨ ਦੇ 100 ਦੇ ਨੋਟ ਤੇ iਲ਼ਖ ਕੇ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਧਮਕੀ ਵੀ ਦਿੱਤੀ ਗਈ ਹੈ। ਇਹ ਨੋਟ ਕਿਸੇ ਵੱਲੋਂ ਮੰਦਰ ਦੀ ਗੋਲਕ ਵਿੱਚ ਪਾਇਆ ਗਿਆ ਸੀ, ਜਦੋਂ ਅੱਜ ਸਵੇਰ ਸਮੇਂ ਗੋਲਕ ਖੋਲ੍ਹੀ ਗਈ ਤਾਂ ਉਸ ਵਿੱਚੋਂ ਇਹ ਨੋਟ ਮਿਲਿਆ। ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸ੍ਰੀਸ੍ਰੀ 1008 ਮਹਾਮੰਡਲੇਸ਼ਵਰ ਅਸਨੀਲ ਮਹਾਰਾਜ ਦੇ ਦੱਸਣ ਅਨੁਸਾਰ ਪਾਕਿਸਤਾਨੀ ਨੋਟ ਤੇ ਲਿਖਿਆ ਹੈ ਕਿ ਬਾਬਾ ਸੁਨੀਲ ਤੈਨੂੰ ਕਈ ਵਾਰ ਕਹਿ ਦਿੱਤਾ ਹੈ, ਪਰ ਤੂੰ ਮੰੰਨਿਆ ਨਹੀਂ, ਪੰਜ ਕਰੋੜ ਤਿਆਰ ਰੱਖੀ, ਨਈ ਤਾਂ ਤੈਨੂੰ ਗੱਡੀ ਚਾੜ੍ਹ ਦਿਆਂਗੇ। ਜਿਕਰਯੋਗ ਹੈ ਕਿ ਸ੍ਰੀਸ੍ਰੀ 1008 ਮਹਾਮੰਡਲੇਸ਼ਵਰ ਅਸਨੀਲ ਮਹਾਰਾਜ ਨੂੰ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਤੋਂ ਪਹਿਲਾਂ 4 ਨਵੰਬਰ 2022 ਨੂੰ ਵੀ ਇੱਕ 10 ਰੁਪਏ ਦੇ ਨੋਟ ਤੇ ਜਾਨੋ ਮਾਰ ਦੇਣ ਦੀ ਧਮਕੀ ਮਿਲੀ ਸੀ, ਫਿਰ ਦੁਬਾਰਾ ਇੱਕ 100 ਦੇ ਨੋਟ ਤੇ ਲਿਖ ਕੇ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ ਕੋਈ ਕਾਰਵਾਈ ਨਾ ਹੋਣ ਦੇ ਰੋਸ਼ ਵਜੋਂ ਧਰਨਾ ਦਿੱਤਾ ਗਿਆ ਸੀ। ਵਾਰ ਵਾਰ ਧਮਕੀਆਂ ਮਿਲਣ ਕਾਰਨ ਮੰਦਰ ‘ਚ ਡਰ ਦਾ ਮਾਹੌਲ ਹੈ ਅਤੇ ਮੰਦਰ ਦੇ ਪੁਜਾਰੀ ਵੱਲੋਂ ਪੁਲਿਸ ਤੋਂ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।