ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤ ਲਈ ਕੇਂਦਰ ਅੱਗੇ ਰੱਖੀ ਮੰਗ, MSP ਨਿਰਧਾਰਨ ਲਈ ਭੇਜੀ ਤਜਵੀਜ਼ 

ਚੰਡੀਗੜ੍ਹ, 12 ਜਨਵਰੀ : ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤ ਲਈ ਕੇਂਦਰ ਅੱਗੇ ਪ੍ਰਸਤਾਵ ਰੱਖਿਆ ਹੈ। ਸੂਬਾ ਸਰਕਾਰ ਨੇ ਕੇਂਦਰ ਅੱਗੇ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਮੰਗ ਰੱਖੀ ਹੈ। ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ਨੂੰ ਤਜਵੀਜ਼ ਭੇਜੀ ਹੈ। ਜਾਣਕਾਰੀ ਮੁਤਾਬਕ ਸਾਉਣੀ 2024-25 ਦੀਆਂ ਫਸਲਾਂ ਦੇ MSP ਨਿਰਧਾਰਨ ਲਈ ਇਹ ਤਜਵੀਜ਼ ਭੇਜੀ ਗਈ ਹੈ। ਇਸ ਦੇ ਨਾਲ ਹੀ ਕਪਾਹ ਤੇ 10,767 ਰੁਪਏ MSP ਦੇਣ ਦੀ ਮੰਗ ਕੀਤੀ ਗਈ ਹੈ। ਸਾਉਣੀ 2024-25 ਦੀਆਂ ਫ਼ਸਲਾਂ ਦੇ MSP ਨਿਰਧਾਰਿਤ ਕਰਨ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਜੋ ਤਜਵੀਜ਼ ਭੇਜੀ ਹੈ, ਉਸ ਮੁਤਾਬਕ ਫਸਲਾਂ ਦੀ ਘੱਟੋ-ਘੱਟ ਨਿਰਧਾਰਤ ਕੀਮਤ ਹੇਠ ਲਿਖੇ ਮੁਤਾਬਕ ਰੱਖੀ ਗਈ ਹੈ-
ਫ਼ਸਲ ਰੁਪਏ ਪ੍ਰਤੀ ਕੁਇੰਟਲ

  • ਝੋਨਾ 3284
  • ਗਰੇਡ ਏ ਝੋਨਾ 3324
  • ਕਪਾਹ 10,767
  • ਮੂੰਗ 11,555
  • ਮੂੰਗਫਲੀ 8610
  • ਅਰਹਰ 9450
  • ਮਾਂਹ 9385