ਪੰਜਾਬ ਵਿੱਚ ਠੰਡ ਅਤੇ ਧੁੰਦ ਕਾਰਨ ਵੱਖ ਵੱਖ ਜਿਲਿ੍ਹਆ ‘ਚ 5 ਦੀ ਮੌਤ

ਚੰਡੀਗੜ੍ਹ, 07 ਜਨਵਰੀ : ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਸੂਬੇ ਦੇ ਵੱਖ ਵੱਖ ਜਿਲਿ੍ਹਆਂ ਵਿੱਚ 5 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ‘ਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ, ਪਟਿਆਲਾ ਵਿੱਚ ਧੁੰਦ ਕਾਰਨ 2, ਮੋਹਾਲੀ ਵਿੱਚ ਇੱਕ ਤੇ ਗੁਰਦਾਸਪੁਰ ‘ਚ ਇੱਕ ਸਕੂਲੀ ਬੱਚੇ ਦੀ ਦੀ ਮੌਤ ਹੋ ਜਾਣ ਦੀ ਖਬਰ ਹੈ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ ਦਿਨਾਂ ਵਿੱਚ ਠੰਡ ਹੋਰ ਵਧਣ ਦੀ ਸੰਭਾਵਨਾ ਹੈ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਸੀਤ ਲਹਿਰ ਤੇ ਧੁੰਦ ਨੂੰ ਲੈ ਕੇ ਅਲਟਰ ਜਾਰੀ ਕੀਤਾ ਗਿਆ ਹੈ। ਸੂਬੇ ਦੇ ਕਈ ਜਿਲਿ੍ਹਆ ਜਲੰਧਰ, ਗੁਰਦਾਸਪੁਰ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਸੰਗਰੂਰ ਅਤੇ ਰੂਪਨਗਰ ਵਿੱਚ ਧੁੰਦ ਛਾਈ ਹੋਈ ਹੈ। ਭਾਵੇਂ ਕਿ ਸੂਬੇ ਦੇ ਇੱਕ ਦੋ ਜਿਲਿ੍ਹਆ ਵਿੱਚ ਕੁੱਝ ਸਮੇਂ ‘ਚ ਧੁੱਪ ਨਿੱਕਲੀ ਸੀ, ਜਿਸ ਕਾਰਨ 1.1 ਡਿਗਰੀ ਤਾਪਮਾਨ ਦਾ ਵਾਧਾ ਹੋਇਆ ਸੀ, ਪਰ ਫਿਰ ਵੀ ਇਹ ਆਮ ਨਾਲੋਂ 7.4 ਡਿਗਰੀ ਘੱਟ ਸੀ। ਮੌਸਮ ਵਿਭਾਗ ਵੱਲੋਂ ਅਗਲੇ ਕੁੱਝ ਦਿਨਾਂ ਤੱਕ ਜ਼ਿਆਦਾਤਰ ਥਾਵਾਂ ਤੇ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੀਆਂ ਕੁੱਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਮੀਂਹ ਤੋਂ ਬਾਅਦ ਤਾਪਮਾਨ ਆਮ ਨਾਲੋਂ ਘੱਟੇਗਾ।