ਪੰਜਾਬ ਵਿੱਚ ਘਟਣ ਲੱਗੀ ਪੰਜਾਬੀਆਂ ਦੀ ਆਬਾਦੀ, ਹੋਰਨਾਂ ਸੂਬਿਆਂ ਦੇ ਲੋਕਾਂ ਦਾ ਵਧਿਆ ਵਸੇਬਾ

ਚੰਡੀਗੜ੍ਹ, 16 ਅਕਤੂਬਰ : ਪੰਜਾਬ ਵਿੱਚ ਦਿਨੋਂ ਦਿਨ ਪੰਜਾਬੀਆਂ ਦੀ ਘਟ ਰਹੀ ਆਬਾਦੀ ਅਤੇ ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਇਸ ਗੱਲ ਨੂੰ ਲੈ ਕੇ ਬੁੱਧੀਜੀਵੀ ਲੋਕ ਚਿੰਤਾ ਤਾਂ ਜਤਾ ਰਹੇ ਹਨ, ਪਰ ਪੰਜਾਬੀਆਂ ਦੀ ਘਟ ਰਹੀ ਗਿਣਤੀ ਨੂੰ ਰੋਕਣ ਲਈ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ। ਭਾਵੇਂ ਕਿ 2021 ਦੀ ਮਰਦਮਸ਼ੁਮਾਰੀ ਹੋਣਾ ਹਾਲੇ ਬਾਕੀ ਹੈ, ਪਰ ਸਿਵਲ ਰਜਿਸਟ੍ਰੇਸ਼ਨ ਸਿਸਟਮ ਦੇ ਅੰਕੜਿਆਂ ਅਨੁਸਾਰ ਸਾਲ 2011 ਤੋਂ 2020 ਤੱਕ ਪੰਜਾਬ ਵਿੱਚ ਹੋਣ ਵਾਲਾ ਸਾਲਾਨਾ ਵਾਧਾ 50 ਫੀਸਦੀ ਘਟਿਆ ਹੈ। ਅੰਕੜਿਆਂ ਅਨੁਸਾਰ ਸਾਲ 2011 ਵਿੱਚ ਪੰਜਾਬ ਵਿੱਚ ਆਬਾਦੀ 3.23 ਲੱਖ ਤੋਂ ਵਧੇਰੇ ਸੀ, ਪਰ 2020 ਤੱਕ ਇਹ ਅੰਕੜੇ ਘਟ ਕੇ 1.51 ਲੱਖ ਰਹਿ ਗਏ ਹਨ। ਇਹ ਆਖਰੀ ਰਿਪੋਰਟ ਸੀਆਰਐਸ 2020 ਦੀ ਹੈ। ਅੰਕੜੇ ਦੱਸਦੇ ਹਨ ਕਿ ਪੰਜਾਬ ਦੀ ਜਨਸੰਖਿਆ ਵਾਧਾ ਦਰ ਰਾਸ਼ਟਰੀ ਪੱਧਰ ਤੇ 2.98 ਫੀਸਦੀ ਦੇ ਮੁਕਾਬਲੇ 1.65 ਫੀਸਦੀ ਹੈ। ਸਾਲ 2001 ਵਿੱਚ ਪੰਜਾਬ ਨੇ ਦੇਸ਼ ਦੀ ਆਬਾਦੀ ਵਿੱਚ 2.37 ਫੀਸਦੀ ਯੋਗਦਾਨ ਪਾਇਆ, ਪਰ 2011 ਵਿੱਚ ਇਹ ਘਟ ਕੇ 2.29 ਫੀਸਦੀ ਰਹਿ ਗਿਆ। ਪੰਜਾਬ ਵਿਚ 2011 ਵਿਚ 5,11,058 ਅਤੇ 2020 ਵਿਚ 3,81,200 ਮੌਤਾਂ ਹੋਈਆਂ, ਜਦੋਂ ਕਿ 2011 ਵਿਚ 1,87,675 ਅਤੇ 2020 ਵਿਚ 2,29,846 ਮੌਤਾਂ ਹੋਈਆਂ। ਪੰਜਾਬ ਤੋਂ ਛੋਟੇ ਸੂਬੇ ਹਰਿਆਣਾ ਵਿਚ 2020 ਵਿਚ 5,491 ਜਨਮ ਅਤੇ 2,12,238 ਮੌਤਾਂ ਹੋਈਆਂ। 2020 ਵਿਚ ਪੰਜਾਬ ਨੇ ਭਾਰਤ ਵਿਚ ਕੁੱਲ ਜਨਮ ਦਰ (2.42 ਕਰੋੜ) ਵਿਚ 1.57% (3.8 ਲੱਖ) ਦਾ ਯੋਗਦਾਨ ਪਾਇਆ। ਉਸੇ ਸਾਲ, ਭਾਰਤ ਵਿਚ ਮੌਤਾਂ (81.16 ਲੱਖ) ਦੀ ਦਰ ਵਿਚ 2.8% (2.3 ਲੱਖ) ਦਾ ਯੋਗਦਾਨ ਪਾਇਆ। ਪੰਜਾਬ ਦੀ ਬਦਲਦੀ ਜਨਸੰਖਿਆ ਦੇ ਦੋ ਉਲਟ ਰੁਝਾਨਾਂ ਕਾਰਨ ਬਹੁਤ ਚਰਚਾ ਹੋਈ ਹੈ। ਬਹੁਤ ਸਾਰੇ ਨੌਜਵਾਨ ਪੰਜਾਬੀਆਂ ਦੇ ਵਿਦੇਸ਼ਾਂ ਵਿਚ ਪਰਵਾਸ ਕਰਨਾ ਅਤੇ ਉੱਥੇ ਵਿਆਹ ਕਰਨਾ, ਵਸਣਾ ਅਤੇ ਬੱਚੇ ਪੈਦਾ ਕਰਨਾ ਅਤੇ ਪੰਜਾਬ ਵਿੱਚ ਦੂਜੇ ਰਾਜਾਂ ਤੋਂ ਪਰਵਾਸੀਆਂ ਦੀ ਗਿਣਤੀ ਵਿੱਚ ਇੱਕ ਪ੍ਰਤੱਖ ਵਾਧਾ ਹੈ। ਨੌਜਵਾਨ ਪੰਜਾਬੀਆਂ ਦੇ ਪ੍ਰਵਾਸ ਵਿਚ ਵਾਧਾ ਆਬਾਦੀ ਵਾਧੇ ਦੇ ਘਟ ਰਹੇ ਰੁਝਾਨ ਦਾ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਉਹ ਉੱਥੇ ਵਿਆਹ ਕਰ ਰਹੇ ਹਨ ਅਤੇ ਵਸ ਰਹੇ ਹਨ। ਜੇਕਰ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਪੰਜਾਬ ਵਿਚ ਦੂਜੇ ਸੂਬਿਆਂ ਤੋਂ ਆਏ ਬਹੁਤੇ ਪ੍ਰਵਾਸੀ ਨੌਜਵਾਨ ਹਨ, ਇੱਥੇ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ, ਜਨਮ ਦਰ ਵਿਚ ਵਾਧਾ ਕਰ ਰਹੇ ਹਨ, ਪੰਜਾਬ ਵਿਚ ਪੰਜਾਬੀਆਂ ਵਿਚ ਵਿਕਾਸ ਦਰ ਹੋਰ ਵੀ ਘੱਟ ਹੋ ਸਕਦੀ ਹੈ।